ਸਮੱਗਰੀ 'ਤੇ ਜਾਓ

ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਢਿਮਕਾ/ਢੀਂਗਣਾ:ਅਮਕਾ ਢਿਮਕਾ/ਅਲਾਂ ਫਲਾਂ
ਮੈਕੁੰ ਢਿਮਕੇ ਢੀਂਗਣੇ ਦਾ ਪਤਾ ਨਹੀਂ, ਤੁ ਨਾਂ ਲੈ।
(ਮੈਨੂੰ ਅਮਕੇ ਢਿਮਕੇ/ਅਲਾਂ ਫਲਾਂ ਦਾ ਪਤਾ ਨਹੀਂ, ਤੂੰ ਨਾਂ ਲੈ)
ਢੀਮ: ਵੱਟੇ/ਡਲ੍ਹੇ
ਢੀਮਾਂ ਮਾਰੋ, ਬੇਰੀ ਬੇਰ ਡੇਵੇ, ਬੰਦਾ ਡੇਵੇ ਸਜ਼ਾ।
(ਵੱਟੇ/ਡਲ੍ਹੇ ਮਾਰੋ ਬੇਰੀ ਬੇਰ ਦਿੰਦੀ ਹੈ ਤੇ ਬੰਦਾ ਸਜ਼ਾ ਦਿੰਦਾ ਹੈ)
ਢੁੰਡਰੀ/ਤੂੰ: ਮਲ ਨਿਕਾਸੀ ਅੰਗ ਦਾ ਸੋਜਾ
ਮਰਚਾਂ ਬਹੂੰ ਖਾਂਦਾ ਰਿਹੈ ਤੇ ਹੁਣ ਢੰਡਰੀ, ਤੂੰ ਨਿਕਲੀ ਪਈਸ।
(ਮਿਰਚਾਂ ਢੇਰ ਖਾਂਦਾ ਰਿਹੈ ਤੇ ਹੁਣ ਮਲ ਨਿਕਾਸੀ ਅੰਗ ਬਾਹਰ ਆ ਗਿਐ)
ਢੇਕੇ: ਧੱਕੇ
ਪੜਿਆ ਹੀ ਨਹੀਂ, ਹੁਣ ਨੌਕਰੀ ਕੂੰ ਢੇਕੇ ਖਾਂਦਾ ਹੈ।
(ਪੜਿਆ ਹੈ ਨਹੀਂ, ਹੁਣ ਨੌਕਰੀ ਨੂੰ ਧੱਕੇ ਖਾਂਦਾ ਫਿਰਦੈ)
ਚੇਲਾ: ਡਲੀ
ਹਿੱਕ ਢੇਲਾ ਗੁੜ ਦਾ ਕੇਹਾ ਘਿਧਮ, ਹਿਸਾਨ ਜਤੈਂਦੇ।
(ਇੱਕ ਡਲੀ ਗੁੜਦੀ ਮੈਂ ਕਾਹਦੀ ਲੈ ਲਈ, ਅਹਿਸਾਨ ਕਰਦੈ)
ਢੋ: ਮੌਕਾ
ਭਿਰਾਵਾ, ਕਾਈ ਢੋ ਢੁਕਾਅ, ਯਾਰ ਮਿਲ ਪੋਵਿਨ।
(ਭਰਾਵਾਂ, ਕੋਈ ਮੌਕਾ ਬਣਾ, ਪ੍ਰੇਮੀ ਮਿਲ ਪੈਣ)
ਢੋਈ: ਆਸਰਾ
ਰੁਪਏ ਪੈਸੇ ਦੀ ਤ੍ਰੋਟ ਪਵੇ ਤਾਂ ਭਾਈ ਢੋਈ ਨਹੀਂ ਡੀਂਦਾ।
(ਮਾਇਆ ਦੀ ਟੋਟ ਪਵੇ ਤਾਂ ਕੋਈ ਆਸਰਾ ਨਹੀਂ ਦਿੰਦਾ)
ਢੋਕ: ਝੋਕ/ਛੱਪਰਾਂ ਦੀ ਬਸਤੀ
ਜ਼ਮਾਨੇ ਕੇਡੇ ਬਦਲ ਗਏਨ, ਢੋਕਾਂ ਵਾਲੇ ਰਾਜੇ ਥੀ ਗਏਨ।
(ਜ਼ਮਾਨੇ ਕਿੰਨੇ ਬਦਲ ਗਏ ਨੇ, ਛਪਰਾਂ ਵਾਲੇ ਰਾਜੇ ਹੋ ਗਏ ਨੇ)
ਢੋਰਾ: ਸੁਸਰੀ
ਢੋਰੇ ਸਾਰਾ ਗੇਹੂੰ ਗਾਲ ਡਿੱਤੈ, ਇਸ ਦਾ ਕੇ ਕਰੇਸੂੰ।
(ਸੁਸਰੀ ਨੇ ਸਾਰੀ ਕਣਕ ਗਾਲ ਦਿਤੀ ਹੈ, ਇਸ ਦਾ ਕੀ ਕਰਾਂਗੇ)
ਢੋਲਾ/ਢੋਲਣ: ਪ੍ਰੇਮੀ/ਪ੍ਰੇਮਕਾ
ਜ਼ਾਲਿਮ ਸਮਾਜ ਢੋਲੇ ਢੋਲਣਾਂ ਤੂੰ ਨਹੀਂ ਜਰਦਾ।
(ਜ਼ਾਲਮ ਸਮਾਜ ਪ੍ਰੇਮੀ/ਪ੍ਰੇਮਕਾਵਾਂ ਨੂੰ ਨਹੀਂ ਸਹਿੰਦਾ)

(ਤ)


ਤਉ: ਸਰਸਾਮ
ਵਲਾ ਵਲਾ ਧਾਂਦੈ, ਤਉ ਪਾਏ ਵੈਸੀਆ।
(ਮੁੜ ਮੁੜ ਨਹਾਈ ਜਾਨੈਂ, ਸਰਸਾਮ (ਸਿਰ ਦਾ ਬੁਖਾਰ) ਹੋ ਜੂ)

(111)