ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/117

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਤਕਸੀਮ ਵੰਡ
ਭਿਰਾ ਭਿਰਾ, ਘਰ ਦੀ ਤਕਸੀਮ ਪਿਛੂੰ ਭਿੜ ਪਏ ਹਿਨ।
(ਭਰਾ ਭਰਾ, ਘਰ ਦੀ ਵੰਡ ਪਿੱਛੇ ਲੜ ਪਏ ਨੇ)
ਤਕਸੀਰ: ਅਵੱਗਿਆ
ਮੈਂਡੀ ਹਰ ਤਕਸੀਰ ਦੀ ਮਾੜੀ ਡਿਵਿਆਏ, ਰੱਬ ਰਾਖਾ।
(ਮੇਰੀ ਹਰ ਅਵੱਗਿਆ ਦੀ ਮਾਫੀ ਦੇਣੀ, ਰੱਬ ਰਾਖਾ)
ਤਕਮਾ: ਤਗਮਾ
ਹੋਣਹਾਰ ਬਚੜੇ ਤਕਮਾ ਮੈਂਡੀ ਝੋਲੀ ਆਣ ਪਾਇਆ ਹੈ।
(ਲਾਇਕ ਬੱਚੇ ਨੇ ਤਗ਼ਮਾ ਮੇਰੀ ਝੋਲੀ ਲਿਆ ਪਾਇਐ)
ਤਕਰਾਰ: ਬਹਿਸ/ਝਗੜਾ
ਤਕਰਾਰ ਕਿਹੈ, ਫੈਂਸਲਾ ਮੰਨੋ ਤੇ ਘਰ ਵੰਞੋ।
(ਬਹਿਸ/ਝਗੜਾ ਕਾਹਦੈ, ਫੈਸਲਾ ਮੰਨੋ ਤੇ ਘਰੋ ਘਰੀ ਜਾਉ)
ਤਕੱਲੁਫ਼: ਉਚੇਚ
ਤਕਲਫ਼ ਤਾਂ ਕਾਈ ਨਹੀਂ ਕੀਤਾ, ਬਸ ਚਾਅ ਚੜ੍ਹਿਐ।
(ਉਚੇਚ ਤਾਂ ਕੋਈ ਨਹੀਂ ਕੀਤਾ, ਬਸ ਚਾਅ ਚੜ੍ਹਿਆ ਹੈ)
ਤ੍ਰੱਕ: ਮੁਸ਼ਕ ਮਾਰਦਾ/ ਘੰਟੀਆ ਸ਼ਖ਼ਸ
ਢੱਕੀ ਰਹੀ ਭਾਜੀ ਤ੍ਰੱਕੀ ਪਈ ਹੇ/ਕਿੰਡੂੰ ਆ ਗਿਐਂ ਤੱਕ ਕੈਂਹ ਝਾ ਦਾ।
(ਢੱਕੀ ਰਹੀ ਸਬਜ਼ੀ ਮੁਸ਼ਕੀ ਪਈ ਹੈ/ਕਿਧਰੋਂ ਆ ਗਿਐ ਘਟੀਆ ਕਿਸੇ ਥਾਂ ਦਾ)
ਤ੍ਰੱਕਾਵਣਾ: ਗੰਦਾ ਕਰਨਾ
ਵਾਤਾਵਰਣ ਕੁ ਤ੍ਰੱਕਾਵਣਾ ਮਾਂਘਾਂ ਪੌਸੀ।
(ਵਾਤਾਵਰਣ ਨੂੰ ਗੰਦਾ ਕਰਨਾ ਮਹਿੰਗਾ ਪਊ)
ਤ੍ਰਕਲਾ: ਤਕਲਾ
ਚਰਖੇ ਦਾ ਤ੍ਰੱਕਲਾ ਡਿੰਗਾ ਹੈ, ਹੁਣ ਖੱਲੇ ਖਾਸੀ।
(ਚਰਖੇ ਦਾ ਤਕਲਾ ਵਿੰਗਾ ਹੈ, ਹੁਣ ਪੌਲੇ ਖਾਉਗਾ)
ਤਕਵਾ: ਆਸਤਾ
ਅੱਲਾ ਤੇ ਦੋਜ਼ਖਾਂ ਦੇ ਡਰਾਂ ਚੂੰ ਤਕਵਾ ਟੁਟ ਰਿਹੈ।
(ਰਬ ਤੇ ਨਰਕ ਦੇ ਡਰਾਂ ਵਿਚੋਂ ਆਸਤਾ ਟੁੱਟ ਰਹੀਂ ਹੈ)
ਤ੍ਰੱਕੜਾ: ਜ਼ੋਰਾਵਰ/ਤਕੜਾ
ਤ੍ਰੱਕੜੇ ਦੀ ਗਲ ਮੰਨੀਂਦੀ ਪਈ ਹੈ, ਮਾੜਾ ਰਲਦੈ ਖਾਕ।
(ਜ਼ੋਰਾਵਰ/ਤਕੜੇ ਦੀ ਗਲ ਮੰਨੀ ਜਾ ਰਹੀ ਹੈ, ਮਾੜਾ ਮਿੱਟੀ ਮਿਲ ਜਾਂਦੈ)
ਤ੍ਰੱਕੜੀ ਤਕੜੀ
ਸ਼ਾਹ ਜੀ, ਤ੍ਰੱਕੜੀ ਚਾਈ ਹਿਵੈ, ਪੂਰਾ ਤੋਲਿਓ।
(ਸ਼ਾਹ ਜੀ, ਤਕੜੀ ਫੜੀ ਜੇ, ਪੂਰਾ ਤੋਲਿਆ ਜੇ)
ਤਕੀਆ: ਗੱਦੀ
ਫ਼ਕੀਰ ਦੇ ਤੱਕੀਏ ਥਲੂੰ ਚੋਰੀ ਦਾ ਮਾਲ ਲੱਭੈ।
(ਫ਼ਕੀਰ ਦੀ ਗੱਦੀ ਹੇਠਾਂ ਚੋਰੀ ਦਾ ਮਾਲ ਮਿਲਿਆ ਹੈ)

(113)