ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/120

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਤਮਾਚਾ/ਚਮਾਠ: ਥੱਪੜ-ਦੇਖੋ ਚਮਾਠ
ਤਰਕਾ/ਮੂੜੀ ਪੂੰਜੀ
ਢੇਰ ਸਾਰਾ ਤਰਕਾ/ਮੂੜੀ ਹੋਵੇ ਤਾਂ ਵਡਾ ਵਪਾਰ ਕਰਾਂ।
(ਬਹੁਤ ਸਾਰੀ ਪੂੰਜੀ ਹੋਵੇ ਤਾਂ ਵੱਡਾ ਵਪਾਰ ਕਰਾਂ)
ਤਰਜ਼/ਤਰਬ: ਸੁਰ, ਤਾਨ: ਲੈਅ
ਨਾ ਛੇੜ ਦਿਲਾਂ ਦੀਆਂ ਤਾਨਾਂ/ਤਰਜ਼ਾਂ/ਤਰਬਾਂ ਕੂੰ।
(ਦਿਲ ਦੀਆਂ ਸੁਰਾਂ/ਲੈਅ ਨੂੰ ਨਾ ਛੇੜ ਬੈਠੀ)
ਤ੍ਰੱਟੀ/ਤਰੱਟੀ: ਸਜ਼ਾ/ਬਰਬਾਦੀ/ਹੇਠੀ
ਕੇਹੀ ਤ੍ਰੱਟੀ ਪਈ ਹੇਈ, ਉਨ੍ਹਾਂ ਪਿਛੂੰ ਸਾਡੀ ਤਰੱਟੀ ਚੌੜ ਕਰੀਂਦੈ।
(ਕਿਹੜੀ ਸਜ਼ਾ ਲਗੀ ਹੈ, ਉਨ੍ਹਾਂ ਮਗਰ ਸਾਡੀ ਹੇਠੀ ਕਰਦੈ)
ਤਰੱਦਦ: ਖੇਚਲ
ਤੁਹਾਡੇ ਇਸ ਤਰੱਦਦ ਦਾ ਮੈਂਡੇ ਤੇ ਹਿਸਾਨ ਹੇ।
(ਤੁਹਾਡੀ ਇਸ ਖੇਚਲ ਦਾ ਮੇਰੇ ਤੇ ਅਹਿਸਾਨ ਹੈ)
ਤਰਦੀਦ: ਖੰਡਨ
ਆਪਣੀ ਆਖੀ ਗਲ ਕੀ ਆਪੂੰ ਤਰਦੀਦ ਪਿਆ ਕਰਨੈ।
(ਆਪ ਕਹੀ ਗਲ ਦਾ ਆਪ ਖੰਡਨ ਕਰ ਰਿਹਾ ਹੈਂ)
ਤ੍ਰੱਪਣਾ : ਟੱਪ ਜਾਣਾ
ਹਿੱਸ ਖੇਲ ਕੂੰ ਕਿਵੇਂ ਤ੍ਰੱਪਸੇ, ਚੌੜੀ ਹੇ।
(ਇਸ ਚੁਬੱਚੇ ਨੂੰ ਕਿਵੇਂ ਟੱਪੇਂਗਾ, ਚੌੜਾ ਹੈ)
ਤ੍ਰਾਹ: ਹੌਲ
ਪਿੱਛੂੰ ਥਏ ਚਾਨਚਕ ਵਾਰ ਤੂੰ ਉਸ ਦਾ ਤ੍ਰਾਹ ਨਿਕਲ ਗਿਆ।
(ਮਗਰੋਂ ਹੋਏ ਅਚਾਨਕ ਵਾਰ ਨਾਲ ਉਸ ਨੂੰ ਹੌਲ ਪੈ ਗਿਆ)
ਤ੍ਰਾਟ/ਤਰਾਟ: ਤਿੱਖੀ ਪੀੜ
ਕੰਨਪਟੀ ਕੋਲੂੰ ਤ੍ਰਾਟ/ਤਰਾਟ ਨਿਕਲ ਮੱਥੇ ਤੇ ਆਂਦੀ ਹੇ।
(ਕੰਨਪਟੀ ਕੋਲੋਂ ਤਿਖੀ ਪੀੜ ਨਿਕਲ ਮਥੇ ਤੇ ਆਉਂਦੀ ਹੈ)
ਤਰਾਂਬਾ/ਤਰਾਮਾ/ਤਰਾਮੀ: ਤਾਂਬਾ/ਪਰਾਂਤ
ਤਰਾਂਬੇ/ਤਰਾਮੇ ਦਾ ਗਿਲਾਸ ਤੇ ਹੇ ਤਰਾਮੀ, ਯਾਦਗੀਰੀ ਹਿਨ।
(ਤਾਂਬੇ ਦਾ ਗਿਲਾਸ ਤੇ ਇਹ ਪਰਾਂਤ ਯਾਦਗੀਰੀ ਨੇ)
ਤਰੁੱਟ ਤਰੁੱਟ ਪੈਣਾ: ਵਿਤੋਂ ਵੱਧ ਜ਼ੋਰ ਲਾਣਾ/ਭੱਜ ਭੱਜ ਪੈਣਾ
ਭਾਵੇਂ ਤਰੁੱਟ ਤਰੁੱਟ ਕੇ ਕੰਮ ਕਰਦੈ ਪਰ ਜਣੀ ਉਸ ਕੂੰ ਤਰੁੱਟ ਤਰੂੱਟ ਪੂੰਦੀ ਹੈ।
(ਭਾਵੇਂ ਵਿਤੋਂ ਵੱਧ ਜ਼ੋਰ ਲਾ ਕੰਮ ਕਰਦੈ ਪਰ ਸਵਾਣੀ ਉਸ ਨੂੰ ਭੱਜ ਭੱਜ ਪੈਂਦੀ ਹੈ)
ਤਰੁੱਟੀ: ਘਾਟਾ
ਨਾ ਗਣ ਨਾ ਤਰੂਟੀ, ਪੂਰਾ ਤੁਲੀਦਾ ਵੰਞ।
(ਨਾ ਗਿਣ, ਨਾ ਘਾਟਾ ਹੋਊ, ਪੂਰਾ ਪੂਰਾ ਤੋਲੀ ਜਾ)

(116)