ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਤੜਿਕਦਾ/ਤਿੜਕਦਾ: ਤਿੜਦਾ
ਤਿੜਕਦਾ/ਤੜਿਕਦਾ ਈਂਞ ਹੇ ਜਿਵੇਂ ਕੈਂਹ ਰਾਜੇ ਨਾਲ ਪਿੱਛਾ ਲਗਦੈਸ।
(ਤਿੜਦਾ ਐਂਉੱਹੈ ਜਿਵੇਂ ਕਿਸੇ ਰਾਜੇ ਨਾਲ ਪਿੱਠ ਲਗਦੀ ਹੈਸ)
ਤਾਂ ਫਿਰ
ਸਾਰਾ ਕਿੱਸਾ ਸੁਣ ਘਿਧਮ, ਤਾਂ ਤੁ ਕੇ ਕਰ ਘਿਨਸੇਂ।
(ਸਾਰਾ ਕਿੱਸਾ ਮੈਂ ਸੁਣ ਲਿਐ, ਫਿਰ ਤੂੰ ਕੀ ਕਰ ਲਵੇਂਗਾ)
ਤਾਉਣਾ/ਤਪਾਵਣਾ/ਤਪਾਣਾ: ਦੁੱਖੀ ਕਰਨਾ-ਦੇਖੋ 'ਤਪਾਣਾ
ਤਾਉਣੀ/ਤੌਣੀ: ਛਿਤਰੌਲ
ਚੰਗੀ ਤਾਉਣੀ/ਤੌਣੀ ਲਾ ਤਾਂ ਡਿੱਤੀ ਹੈ, ਹੁਣ ਵੰਞਣ ਡੇ।
(ਚੰਗੀ ਛਿਤਰੌਲ ਤਾਂ ਕਰ ਦਿੱਤੀ ਹੈ, ਹੁਣ ਜਾਣ ਦਿਉ)
ਤਾਅ: ਗੁੱਸਾ/ਗਰਮੀ
ਤਾਅ ਨਾ ਖਾ, ਮਿਠਾਈ ਤਾਅ ਖਾ ਗਈ ਹੈ, ਈਕੂ ਛੋੜ।
(ਗੁੱਸਾ ਨਾ ਕਰ, ਮਿਠਾਈ ਗਰਮੀ ਨੇ ਖਰਾਬ ਕੀਤੀ ਹੈ, ਇਹਨੂੰ ਛੱਡ)
ਤਾਸ/ਤਾਸਲਾ: ਪਤੀਲਾ-ਦੇਖੋ ਤਸਲਾ
ਤਾਸੀਰ: ਅਸਰ/ਅੰਤ੍ਰੀਵ ਵਿਸ਼ੇਸ਼ਤਾ
ਹਿੱਕ ਤਾਂ ਮਰੀਜ਼ ਦੀ ਤਾਸੀਰ ਤੱਤੀ ਹੈ, ਉਤੂੰ ਹਕੀਮ ਦੀ ਦਵਾ ਦੀ ਤਾਸੀਰ।
(ਇਕ ਤਾਂ ਰੋਗੀ ਦਾ ਅੰਤ੍ਰੀਵ ਗਰਮ, ਉਤੋਂ ਹਕੀਮ ਦੀ ਦਵਾ ਦਾ ਅਸਰ)
ਤਾਂਹੁੰ: ਉਸੇ ਕਰਕੇ
ਮੰਦਾ ਜੋ ਕੀਤੈਸ ਤਾਹੀ ਭੁਗਤਦਾ ਪਿਐ।
(ਉਸ ਮਾੜਾ ਜੋ ਕੀਤੈ, ਉਸੇ ਕਰਕੇ ਭੁਗਤ ਰਿਹਾ ਹੈ)
ਤਾਕ: ਬਾਰ ਦਾ ਪੱਲਾ
ਤਾਕ ਲੱਥਾ ਪਿਆ ਹਾਈ ਤੇ ਮੈਂਡੀ ਨਜ਼ਰ ਪੈ ਗਈ।
(ਬਾਰ ਦਾ ਪੱਲਾ ਖੁਲ੍ਹਾ ਪਿਆ ਸੀ ਤੇ ਮੇਰੀ ਨਿਗਾਹ ਪੈ ਗਈ)
ਤਾਕੀਦ: ਪੱਕਾ ਕਰਨਾ
ਵੰਞਣ ਆਲੇ ਕੂੰ ਤਾਕੀਦ ਕਰੀਂ, ਭੁੱਲੇ ਨਾ।
(ਜਾਣ ਵਾਲੇ ਨੂੰ ਪੱਕਾ ਕਰੀਂ, ਭੁੱਲ ਨਾ ਜਾਵੇ)
ਤ੍ਰਾਂਘ: ਕਦਮ ਰੱਖ
ਅੱਘਾਂ ਵਲ ਡੇਖ ਤੇ ਸੰਭਲ ਤਾਂਘ, ਬੀਤੇ ਕੂੰ ਛੋੜ।
(ਅਗਾਂਹ ਵੱਲ ਤੱਕ, ਸੰਭਲ ਕਦਮ ਰੱਖ, ਬੀਤੇ ਨੂੰ ਛੱਡਦੇ)
ਤ੍ਰਾਂਣ/ਤਾਣ: ਜ਼ੋਰ/ਬਲ
ਸਾਰਾ ਤ੍ਰਾਂਣ-ਤਾਣ ਲਾਕੇ ਵੀ ਡਾਂਦ ਉਠੀਚ ਨਹੀਂ ਸੰਗਿਆ।
(ਸਾਰਾ ਜ਼ੋਰ/ਬਲ ਲਾ ਕੇ ਵੀ ਬਲਦ ਉਠ ਨਹੀਂ ਸਕਿਆ)
ਤਾਣਾ ਤਣ: ਤਾਣਾ ਪਾ
ਤੈਕੂੰ ਅਗੂੰ ਪੇਟੇ ਦੀ ਪਈ ਹੈ, ਪਹਿਲੂੰ ਤਾਣਾ ਤਾਂ ਤਣ।
(ਤੈਨੂੰ ਅਗਾਹੂੰ ਪੇਟੇ ਦੀ ਪੈ ਗਈ ਹੈ, ਪਹਿਲਾਂ ਤਾਣਾ ਤਾਂ ਪਾ)

(118)