ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਤੁਖਾਰ/ਕਿੱਕਰ: ਪਾਲਾ
ਪੋਹ ਦੇ ਮਹੀਨੇ ਤੁਖਾਰ/ਕਕਰ ਤਾਂ ਪੋਵਣੇ ਹੋਏ।
(ਪੋਹ ਦੇ ਮਹੀਨੇ ਪਾਲੇ ਨਾਲ ਪਾਣੀ ਤਾਂ ਜੰਮਣੇ ਹੁੰਦੇ ਹਨ)
ਤੁਫੀਕ/ਤੌਫੀਕ: ਮਾਜਰਾ/ਹਸਤੀ
ਵੱਡੇ ਸੌਦੇ ਕਰਨੇ ਕੀ ਉਸ ਨੀ ਤੁਵੀਕ/ਤੌਫ਼ੀਕ ਕਾਈ ਨਾਹੀ।
(ਵੱਡੇ ਸੌਦੇ ਮਾਰਨ ਦੀ ਉਸ ਦੀ ਹਸਤੀ/ਮਾਜਰਾ ਕੋਈ ਨਹੀਂ ਹੈ)
ਤੁੰਮਾ: ਕੌੜ ਤੁੰਬਾ
ਬਕਰੀ ਖਾਵੇ ਤੁੰਮੇ, ਡੇਵੇ ਲੂਣਾ ਡੁੱਧ, ਤਾਸੀਰ ਦਵਾ ਜੇਹੀ।
(ਬਕਰੀ ਖਾਂਦੀ ਕੌੜ ਤੁੰਬੇ, ਦਿੰਦੀ ਲੂਣਾ ਦੁੱਧ, ਤਾਸੀਰ ਦੁਆਈ ਜਿੰਨੀ)
ਤੁਰਸ਼: ਤੇਜ਼ ਸੁਆਦ
ਖਾਣਾ ਤੁਰਸ਼ ਹੇ, ਮਿਸਾਲਾ ਢੇਰ ਪੈ ਗਿਐ, ਨਰਮ ਕਰ।
(ਭੋਜਨ ਤੇਜ਼ ਸੁਆਦ ਹੈ, ਮਸਾਲਾ ਵੱਧ ਪੈ ਗਿਐ, ਨਰਮ ਕਰਦੇ)
ਤੁਰਾਨ/ਦੁਰਾਨ: ਈਰਾਨ
ਕੇਈ ਤੁਰਾਨੀ/ਦੁਰਾਨੀ ਚੜ੍ਹ ਆਏ ਤੇ ਮਿੱਟ ਗਏ, ਧਰਤ ਸਲਾਮਤ ਹੇ।
(ਕਈ ਇਰਾਨੀ ਚੜ੍ਹ ਕੇ ਆਏ ਤੇ ਮਿਟ ਗਏ, ਧਰਤੀ ਕਾਇਮ ਹੈ)
ਤੁਰੰਗ/ਤੁਰਾ: ਘੋੜੇ
ਕੋਟ ਤੁਰੰਗ/ਤੁਰੇ ਚੜ੍ਹੇ ਰਣ ਤੱਤੇ, ਧੂੜ ਉਡਾਵਣ ਉਤਾਂ।
(ਕਰੋੜਾਂ ਘੋੜੇ ਮਘੇ ਹੋਏ ਜੰਗ ਮੈਦਾਨ ਵਿਚ ਆਏ ਤੇ ਧੂੜਾ ਪੁਟਣ ਲਗੇ)
ਤੁਲ੍ਹਾ/ਤੁੱਲ: ਬਰਾਬਰ/ਥੰਮੀਂ
ਧਰਤੀ ਤੁਲ ਗ਼ਰੀਬ ਨਾ ਕਾਈ, ਰੁੱਖ ਬਣਾਵਣ ਤੱਲਾਂ।
(ਧਰਤੀ ਬਰਾਬਰ ਨਿਮਰ ਕੋਈ ਨਹੀਂ ਤੇ ਰੁੱਖ ਬਨਾਉਣ ਥੰਮੀਆਂ)
ਤੁਲ੍ਹਾ/ਤੁਲੜਾ: ਬੇੜੀ
ਅਗੂੰ ਆਸਤੇ ਕਾਈ ਤੁਲ੍ਹਾ/ਤੁਲੜਾ ਬੰਨ੍ਹੋ ਤਾਂ ਸਹੀ।
(ਅੱਗੇ ਵਾਸਤੇ ਕੋਈ ਬੇੜੀ ਦਾ ਜੁਗਾੜ ਤਾਂ ਕਰੋ)
ਤੂੰ:ਤੋਂ
ਕੈਂਹ ਤੂੰ ਆਸ ਬੱਝੇ, ਸਭੋ ਆਪੋ ਆਪਣੀ ਸੁਣੈਂਦੇ ਹਿਨ।
(ਕੀਹਦੇ ਤੋਂ ਆਸ ਬਣੇ, ਸਭ ਆਪਣੀ ਹੀ ਗਲ ਕਰਦੇ ਨੇ)
ਤਰੂ: ਤੂ/ਫਲ ਸਿਟਣਾ
ਗਾਂ ਤਰੂ ਪਈ ਹੈ, ਡੁੱਧ ਦੀ ਆਸ ਲਾਈ ਬੈਠੇ ਹਨ।
(ਗਾਂ ਤੂ ਪਈ ਹੈ, ਫਲ ਸਿਟ ਦਿਤੈ, ਦੁੱਧ ਦੀ ਆਸ ਲਾਈ ਹੋਈ ਸੀ)
ਤੂੰਬਾ: ਟੋਟੇ/ਡਕਰੇ
ਤੋਪਾਂ ਭਾਰੀ ਹਨ, ਚਲੀਆਂ ਤਾਂ ਹਾਥੀਆਂ ਦੇ ਤੂੰਬੇ ਉਡ ਗਏ।
(ਤੋਪਾਂ ਭਾਰੀ ਸਨ, ਚਲੀਆਂ ਤਾਂ ਹਾਥੀਆਂ ਦੇ ਚੀਥੜੇ (ਟੋਟੇ/ਡਕਰੇ) ਉਡ ਗਏ।
ਤ੍ਰੇਹ: ਤੇਹ/ਪਿਆਸ
ਅੰਦਰ ਦੀ ਤ੍ਰੇਹ ਤਾਂ ਸਬਰ ਤੇ ਸੰਜਮ ਨਾਲ ਬੁਝਸੀ।
(ਮਨ ਦੀ ਪਿਆਸ ਤਾਂ ਸਬਰ ਤੇ ਸੰਜਮ ਨਾਲ ਬੁਝੂਗੀ)

(121)