ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਤ੍ਰੇਢਾ: ਟੇਢਾ
ਜੇ ਭਿਰਾ ਹੀ ਤ੍ਰੇਢੇ ਥੀ ਵੈਸਿਨ ਤਾਂ ਬਿਨ੍ਹਾਂ ਤੇ ਕੇ ਗਿਲਾ।
(ਜੇ ਭਰਾ ਹੀ ਟੇਢੇ ਹੋ ਜਾਣ ਤਾਂ ਹੋਰਾਂ ਨੂੰ ਕੀ ਉਲਾਹਮਾ)
ਤ੍ਰੇਵਰ: ਤਿਉਰ
ਮੈਂ ਤਾਂ ਤਨ ਦੇ ਲੀੜੇ ਬਿਨਾ ਹਿੱਕ ਤ੍ਰੇਵਰ ਵੀ ਨਾ ਚਾਇਆ।
(ਮੈਂ ਤਾਂ ਪਾਏ ਕਪੜੇ ਬਿਨ੍ਹਾਂ ਇਕ ਤਿਉਰ ਵੀ ਨਾ ਚੁਕਿਆ)
ਤ੍ਰੇੜ: ਫੁੱਟ
ਲੋਕਾਂ ਦੇ ਏਕੇ ਵਿੱਚ ਤ੍ਰੇੜ ਪਾਣ 'ਚ ਸ਼ਾਸਨ ਸਫਲ ਥੀਏ।
(ਲੋਕਾਂ ਦੀ ਏਕਤਾ ਵਿੱਚ ਫੁੱਟ ਪਾਣ ਵਿੱਚ ਹਾਕਮ ਸਫ਼ਲ ਹੋਏ)
ਤੈਂ: ਤੂੰ ਤੈਵਲ: ਤੇਰੇ ਵਲ; ਪੈਂਤੂੰ ਤੈਨੂੰ, ਤੈਂਡਾ/ਤੈਂਡੀ:
ਤੇਰਾ/ਤੇਰੀ ਤ੍ਰੈਗਲ: ਤੰਗਲੀ
ਢੀਂਗਰਾਂ ਦਾ ਢੇਰ ਹੇ, ਤ੍ਰੈਂਗਲ ਨਾਲ ਲੱਡ ਸੰਗਸੇ।
(ਝਾਫਿਆਂ ਦਾ ਢੇਰ ਹੈ, ਤੰਗਲੀ ਨਾਲ ਹੀ ਲਦ ਪਾਵੇਂਗਾ)
ਤੈਂਵੱਡ: ਤੇਰੇ ਜਿੰਨਾ ਵੱਡਾ
ਮਸਖਰੇ ਆਖਿਨ ਤੈਂਵਡ ਪਾਤਸ਼ਾਹ ਕਾਈ ਨਹੀਂ।
(ਮਿਰਾਸੀ ਆਖੀ ਜਾਣ ਤੇਰੇ ਜਿੰਨਾ ਵੱਡਾ ਕੋਈ ਪਾਤਸ਼ਾਹ ਨਹੀਂ ਹੈ)
ਤ੍ਰੋਪਾ/ਤ੍ਰੋਪਾ ਭਰ/ਤੋਪਾ ਤਲਾ: ਤੋਪਾ/ਤੋਪਾ ਮੇਲ/ਛੋਟੀ ਮੋਟੀ ਸਿਲਾਈ
ਬਹੂੰ ਤੋਪਾ ਤਰੱਲਾ ਕਰ ਘਿਧਈ, ਤ੍ਰੋਪੇ ਛੱਡ, ਸਾਕਾਂ ਦੇ ਤ੍ਰੋਪੇ ਭਰ।
(ਛੋਟੀ ਮੋਟੀ ਸਿਲਾਈ ਬਹੁਤ ਹੋ ਗਈ, ਤੋਪੇ ਛੱਡ ਤੇ ਰਿਸ਼ਤੇ ਦੇ ਤੋਪੇ ਭਰ)
ਤ੍ਰੋਟ/ਤ੍ਰੋਟ ਮਾਰਿਆ: ਵਗਾਰ/ਬੇਦਿਲਾ
ਤ੍ਰੋਟ ਪਈ ਹਿਵੇ ਜੋ ਤ੍ਰੋਟ ਮਾਰਿਆ ਕੰਮ ਕਰੀਂਦੇ ਹੋ।
(ਵਗਾਰ ਪਈ ਜੇ ਜੋ ਬੇਦਿਲਾ ਜਿਹਾ ਕੰਮ ਕਰਦੇ ਹੋ)
ਤੋੜ ਤਕ: ਅੰਤ ਤੱਕ
ਬੇਲੀਓ, ਕਸਮਾਂ ਖਾਵੋ, ਯਾਰੀ ਤੋੜ ਤਕ ਨਿਭਸੀ।
(ਮਿੱਤਰੋਂ, ਸੌਹਾਂ ਪਾਵੋ, ਦੋਸਤੀ ਅੰਤ ਤੱਕ ਨਿਭੂ)
ਤ੍ਰੌਕਣਾ: ਛਿੜਕਣਾ
ਮਹਾਰਾਜ ਦੀ ਸਵਾਰੀ ਅਗੂੰ ਪਾਣੀ ਤ੍ਰੌਕਣਾ ਰੂੜ੍ਹੀ ਰੀਤ ਹੈ।
(ਗ੍ਰੰਥ ਸਾਹਿਬ ਲਿਜਾਣ ਵੇਲੇ ਅੱਗੇ ਅੱਗੇ ਪਾਣੀ ਛਿੜਕਣਾ ਰੂੜ੍ਹੀ ਰੀਤ ਹੈ)

(ਥ)


ਥਹੀ: ਰੋਟੀਆਂ ਦਾ ਥੱਬਾ
ਟੱਬਰ ਵਡਾ ਹੇ, ਥਹੀ ਰੋਟੀਆਂ ਦੀ ਲਾਂਧੀ ਹੈ।
(ਟੱਬਰ ਵੱਡਾ ਹੈ, ਥੱਬਾ ਰੋਟੀਆ ਦਾ ਲਹਿੰਦਾ ਹੈ)
ਥਥਲਾ/ਬਾਤਾ: ਘੱਚ
ਡਰ ਹੇਠ ਪਲਦੇ ਕਈ ਬਾਲ ਥਥਲੇ/ਬਾਤੇ ਥੀਂ ਵੈਂਦੇ ਹਿਨ।
(ਡਰ ਵਿੱਚ ਪਲਦੇ ਕਈ ਬਚੇ ਘੱਚੇ ਹੋ ਜਾਂਦੇ ਨੇ)

(122)