ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/128

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਥੁੱਡ/ਥੁੰਨ: ਅਟੇਰੇ ਬੁਲ੍ਹਨਿਕੜਾ ਭੁਖੈ, ਰੋਣ ਹਾਕੇ ਥੁੱਡ/ਥੁੱਨ ਬਣੈਂਦਾ ਪਿਆ।
(ਨਿਕੜਾ ਭੁਖਾ ਹੈ, ਰੋਣ ਵਾਂਗ ਬੁਲ੍ਹ ਅਟੇਰਦਾ ਪਿਐ)
ਥੁੱਡਾ ਵਾਧੂ ਗੇੜਾ/ਠੇਡਾ
ਨਾਹੀ ਸਡਣਾ, ਥੁੱਡਾ ਡਿਤਈ, ਟੁਰਦਾਂ ਥੁੱਡੇ ਆਂਦੇਨ।
(ਨਹੀਂ ਸੀ ਬੁਲਾਣਾ, ਵਾਧੂ ਗੇੜਾ ਪਿਐ, ਤੁਰਦੇ ਠੇਡੇ ਲਗਦੇ ਨੇ)
ਥੁੱਬੜ: ਬੇਡੌਲ
ਕੁੱਤੇ ਦੀ ਇਸ ਨਸਲ ਦਾ ਬੂਥਾ ਥੁੱਬੜ ਜਿਹਾ ਹੇ।
(ਕੁੱਤੇ ਦੀ ਇਸ ਨਸਲ ਦਾ ਬੂਥਾ ਬੇਡੌਲ ਜਿਹਾ ਹੈ)
ਥੂਹ: ਆੜੀ ਕੱਟ
ਮੈਕੂੰ ਨਾ ਸੱਡ, ਤੈਂਡੀ ਮੈਂਡੀ ਥੂਹ ਹੇ।
(ਮੈਨੂੰ ਨਾ ਬੁਲਾ, ਤੇਰੀ ਮੇਰੀ ਆੜੀ ਕੱਟ ਹੈ)
ਥੂਲਾਂ: ਰੁਕਾਵਟ/ਵੇਟਾਂ
ਮੈਂ ਜੋ ਥੂਲਾਂ ਕੀਤੀਆਂ ਹਿਨ ਵਤ ਮੈਕੂੰ ਨਾਹੀ ਛੂਹਣਾ।
(ਮੈਂ ਵੇਟਾਂ ਕੀਤੀਆਂ ਨੇ, ਫਿਰ ਮੈਨੂੰ ਨਹੀਂ ਸੀ ਛੂਹਣਾ)
ਥੋਮ: ਲਸਣ
ਜੈਨ ਧਰਮ ਦੇ ਪੈਰੋਕਾਰ ਥੋਮ ਨਹੀਂ ਖਾਂਦੇ।
(ਜੈਨ ਧਰਮ ਵਾਲੇ ਲਸਣ ਨਹੀਂ ਨਾ ਖਾਂਦੇ)
ਥੌਹ/ਥਹੁ ਪਤਾ ਪੁਤਾ/ਜਾਣਕਾਰੀ
ਤੈਕੂੰ ਉਨ੍ਹਾਂ ਦੇ ਘਰ ਬਾਰ ਦਾ ਕੋਈ ਥੌਹ/ਥਹੁ ਪਤਾ ਹੇ ਵੀ।
(ਤੈਨੂੰ ਉਨ੍ਹਾਂ ਦੇ ਘਰ ਦਾ ਕੋਈ ਪਤਾ-ਪੁਤਾ/ਜਾਣਕਾਰੀ ਹੈ ਵੀ)

(ਦ)


ਦਊਸ ਭੈੜਿਆ/ਭੈੜਾ
ਦਊਸ ਕੂੰ ਸੱਡੋ, ਭੈੜਾ ਕਿੱਡੇ ਧੱਕੇ ਖਾਂਦਾ ਵੱਦੈ।
(ਭੈੜੇ ਨੂੰ ਸਦੋ, ਭੈੜਾ ਕਿਥੇ ਧੱਕੇ ਖਾਂਦਾ ਫਿਰਦੈ)
ਦਸਤਰਖ਼ਾਨ: ਭੋਜਨ ਦੀ ਵਿਛਾਈ/ਮੇਜ਼/ਪੋਸ
ਬਾਬੇ ਦੇ ਉਥੂ ਨਾਲ ਦਸਤਰਖ਼ਾਨ ਤੇ ਡਹੀਂ ਵਿਟੀਚੀ ਹਾਈ।
(ਬਾਬੇ ਦੇ ਉਥੂ ਨਾਲ ਮੇਜ਼ਪੋਸ਼ ਤੇ ਦਹੀਂ ਡੁਲ੍ਹੀ ਸੀ)
ਦਸਤੂਰ: ਰਿਵਾਜ
ਚਲਾਣੇ ਪਿਛੂੰ ਪੁਤਰ ਕੂੰ ਦਸਤਾਰ ਦੇਣ ਦਾ ਦਸਤੂਰ ਹੇ।
(ਮੌਤ ਬਾਦ ਪੁਤਰ ਨੂੰ ਪੱਗ ਦੇਣ ਦਾ ਰਿਵਾਜ ਹੈ)
ਦਸੋਂ ਦਿਸ਼ਾ: ਦਸੀਂ ਪਾਸੀਂ (ਉਤਰ, ਪੂਰਬ, ਦੱਖਣ, ਪਛਮ,
ਧਰਤ, ਆਕਾਸ਼,ਉਤਰ-ਪੂਰਬ, ਪੂਰਬ-ਦਖਣ, ਦਖਣ-ਪਛਮ,
ਪਛਮ-ਉਤਰ)
ਵਿਰਾਟ ਪੁਲਾੜ ਵਿਚ ਦਸੋਂ ਦਿਸ਼ਾ ਅਲੋਪ ਹਿਨ।
(ਆਸੀਮ ਪੁਲਾੜ ਵਿਚ ਦਸੇਂ ਪਾਸੇ ਅਲੋਪ ਨੇ)

(124)