ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਦਾੜ੍ਹ: ਜਾੜ੍ਹ
ਦਾੜ੍ਹ ਗਲੀ ਪਈ ਹੇ, ਡੁਖੈਂਦੀ ਰਾਹਸੀ, ਕਢਾਉਣੀ ਪੋਸੀ।
(ਜਾੜ੍ਹ ਗਲ ਗਈ ਹੈ, ਦਰਦ ਕਰਦੀ ਰਹੂ, ਕਢਾਣੀ ਪਊ)
ਦਿਆਨਤਦਾਰ: ਇਮਾਨਦਾਰ
ਦਿਆਨਤਦਾਰੀ ਰੱਬੀ ਬਖਸ਼ਿਸ਼ ਹੈ, ਕਮਜ਼ੋਰੀ ਕਡਣ ਹੈ।
(ਈਮਾਨਦਾਰੀ ਰੱਬੀ ਬਖ਼ਸ਼ੀਸ਼ ਹੈ, ਕਮਜ਼ੋਰੀ ਕਦੋਂ ਹੈ)
ਦਿਲਸ਼ਾਦ: ਪ੍ਰਸੰਨ ਚਿੱਤ, ਦਿਲਗੀਰ: ਉਦਾਸ
ਦਿਲਸ਼ਾਦਾਂ ਘਰ ਮਜ਼ਮੇਂ ਤੇ ਦਿਲਗੀਰ ਘਰ ਸੁੰਞੇ।
(ਪ੍ਰਸੰਨ ਚਿੱਤਾਂ ਦੇ ਘਰ ਰੌਣਕਾਂ ਤੇ ਉਦਾਸਾਂ ਦੇ ਘਰ ਸੁੰਨੇ)
ਦਿਲਜਾਨੀ/ਦਿਲਬਰ/ਦਿਲਦਾਰ/ਦਿਲਰੁਬਾ: ਮਾਸ਼ੂਕ/ਪ੍ਰੇਮਕਾ/ਪ੍ਰੇਮੀ
ਐ ਮੈਂਡੇ ਦਿਲਜਾਨੀ/ਦਿਲਬਰ/ਦਿਲਦਾਰ/ਦਿਲਰੁਬਾ,ਜਾਨ ਦਾ ਨਜ਼ਰਾਨਾ ਘਿਨ।
(ਐ ਮੇਰੇ ਪ੍ਰੇਮੀ-ਪ੍ਰੇਮਕਾ, ਜਾਨ ਦੀ ਭੇਟਾ ਲੈ ਲੈ)
ਦਿਲਾਵਰ/ਦਿਲਾਵਰੀ/ਦੂਲਾ: ਦਲੇਰ/ਦਲੇਰੀ
ਪਰਬਤਾਂ ਦੀਆਂ ਚੋਟੀਆਂ ਸਰ ਕਰਨਾ ਦਿਲਾਵਰਾਂ/ਦੁਲਿਆਂ ਦੀ ਦਿਲਾਵਰੀ ਹੈ।
(ਪਹਾੜ ਦੀ ਚੋਟੀ ਚੜ੍ਹਨਾ ਦਲੇਰਾਂ ਦੀ ਦਲੇਰੀ ਹੈ)
ਦੀਪਤੀ: ਰੋਸ਼ਨੀ/ਚਾਨਣ
ਦੀਪਕਾਂ ਦੀ ਦੀਪਤੀ ਮਧਮ ਤਾਂ ਹੇ ਪਰ ਠੰਢੀ ਹੇ।
(ਦੀਵਿਆਂ ਦੀ ਰੋਸ਼ਨੀ ਘਟ ਹੈ ਪਰ ਸ਼ਾਂਤ ਤੇ ਰੇਸ਼ਮੀ ਹੈ)
ਦੀਮਕ: ਸਿਉਂਕ
ਚਿੰਤਾ ਰੋਗ ਦੇਹੀ ਲਈ ਦੀਮਕ ਹੇ, ਵਿਚੂੰ ਖੋਖਲਾ ਕਰੇ।
(ਚਿੰਤਾ ਰੋਗ ਦੇਹ ਦੀ ਸਿਉਂਕ ਹੈ, ਅੰਦਰੋਂ ਖੋਖਲਾ ਕਰ ਦੇਵੇ)
ਦੁਹੇਲਾ/ਸੁਹੇਲਾ:ਔਖਾ/ਸੌਖਾ
ਨਸ਼ੇ ਦੀ ਲੱਤ ਜ਼ਿੰਦਗੀ ਕੂੰ ਦੁਹੇਲਾ ਕਰੇ ਤੇ ਸਿਦਕ ਕਰੇ ਸੁਹੇਲਾ।
(ਨਸ਼ੇ ਦੀ ਗੰਦੀ ਆਦਤ ਜ਼ਿੰਦਗੀ ਨੂੰ ਔਖਾ ਰਖੇ ਤੇ ਸਿਦਕ ਇਹਨੂੰ ਸੌਖਾ ਕਰੇ)
ਦੁਹੇਂ/ਦੂਏਂ: ਦੋਵੇਂ
ਦੂਏ/ਦੋਹੇ ਡੰਗ ਦੀ ਰੋਟੀ ਢਿੱਚ ਮੰਗਦੈ, ਧੰਧੇ ਦਾ ਹੇ ਵੇ ਮੂਲ ਕਾਰਨ।
(ਦੋਵੇਂ ਵੇਲੇ ਪੇਟ ਰੋਟੀ ਮੰਗਦਾ ਹੈ, ਧੰਧੇ ਦਾ ਮੂਲ ਕਾਰਨ ਇਹੀ)
ਦੂੱਕ: ਸੂਈ ਦਾ ਨੱਕਾ
ਨਜ਼ਰ ਬਾਹਿ ਗਈ ਹੈ, ਦੁੱਕ ਡਿਖਦਾ ਨਹੀਂ।
(ਨਜ਼ਰ ਘੱਟ ਗਈ ਹੈ, ਸੁਈ ਦਾ ਨੱਕਾ ਨਹੀਂ ਦਿਸਦਾ)
ਦੁਜੈਲਾ: ਓਪਰੀ ਸੰਤਾਨ
ਆਪਣੇ ਨਹੀਂ ਸੰਭਦੇ, ਦੁਜੈਲੇ ਕੂੰ ਕੌਣ ਰਖਸੀ।
(ਆਪ ਦੇ ਨਹੀਂ ਸਾਂਭੀਦੇ, ਓਪਰੀ ਸੰਤਾਨ ਨੂੰ ਕੌਣ ਰੱਖੂਗਾ)
ਦੁਮ: ਪੂਛ
ਹੈ ਛੋਹਰ ਤਾਂ ਕਾਈ ਸ਼ਿਤਾਨ ਦੀ ਦਮ ਹੇ, ਬਾਂਹਦਾ ਹੀ ਨਹੀਂ।
(ਇਹ ਮੁੰਡਾ ਤਾਂ ਕੋਈ ਸ਼ੈਤਾਨ ਦੀ ਅੰਸ ਹੈ, ਬੈਠਦਾ ਹੀ ਨਹੀਂ)

(127)