ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਫੰਡ: ਲਾਹਪਾਹ/ਛੰਗਾਈ
ਲੁੱਚੇ ਤਾਲਬਇਲਮ ਕੂੰ ਮੁਨਸ਼ੀ ਡਾਢੀ ਫੰਡੀ ਚਾੜ੍ਹੀ।
(ਲੁੱਚੇ ਵਿਦਿਆਰਥੀ ਦੀ ਮੁਨਸ਼ੀ ਚੰਗੀ ਛੰਗਾਈ ਕੀਤੀ)
ਫਤੂਹੀ: ਜਾਕਟ
ਲੀਰਾਂ ਥਈ ਪਈ ਹੇ, ਹੁਣ ਤਾਂ ਹੇ ਫਤੂਹੀ ਲਾਹ ਘੱਤ।
(ਲੀਰਾਂ ਹੋਈ ਪਈ ਹੈ, ਹੁਣ ਤਾਂ ਇਹ ਜਾਕਟ ਲਾਹ ਸਿੱਟ)
ਫਤੂਰ ਰਫੜ/ਝੱਲ
ਉਵੇਂ ਫਤੂਰ ਪਾਈ ਬੈਠੇ, ਸਿਰ ਤੇ ਬਦਲੇ ਦਾ ਫਤੂਰ ਸਵਾਰ ਹਿੱਸ।
(ਐਵੇਂ ਰਫੜ ਪਾਈ ਬੈਠੇ, ਸਿਰ ਤੇ ਬਦਲੇ ਦਾ ਝੱਲ ਸਵਾਰ ਹੈਸ)
ਫਦ: ਬੁੱਟ
ਡਿਸਦਾ ਪਿਐ, ਬਾਲ ਦੇ ਫਦਾਂ ਚੂੰ ਡੰਦ ਨਿਕਲਸਨ।
(ਦਿਸੀ ਜਾਂਦੈ, ਬਾਲ ਦੇ ਬੁੱਟਾਂ ਵਿਚੋਂ ਦੰਦ ਨਿਕਲਣਗੇ)
ਫਦੜ/ਫੋਸਲ: ਢਿੱਲੜ
ਹੇ ਕੰਮੀਂ ਤਾਂ ਫਦੜ/ਫੋਸਲ ਹੇਈ, ਕੇ ਕਰੇਗੀ।
(ਇਹ ਕਾਮਾਂ ਤਾਂ ਢਿੱਲੜ ਹਈ, ਕੀ ਕਰੂਗਾ)
ਫਫੇ ਕੁਟਣੀ/ਫਾਫਾਂ: ਚਾਲਬਾਜ਼
ਤੂੰ ਤਾਂ ਸਿਆਣੀ ਹਾਂਏ, ਫਫੇ ਕੁਟਣੀ/ਫਾਫਾਂ ਦੀਆਂ ਗਲਾਂ 'ਚ ਆ ਗਈ।
(ਤੂੰ ਤਾਂ ਸਿਆਣੀ ਸੀ, ਚਾਲਬਾਜ਼ ਦੀਆਂ ਗੱਲਾਂ 'ਚ ਆ ਗਈ)
ਫਫੋਲਾ ਫਲੂਹਾ: ਛਾਲਾ
ਤੱਤਾ ਘਿਊ ਪੈ ਗਿਆ ਹੈ, ਫਫੋਲੇ/ਫਲੂਹੇਂ ਥੀ ਗਏਨ।
(ਗਰਮ ਘਿਉ ਪੈ ਗਿਆ ਹੈ, ਛਾਲੇ ਪੈ ਗਏ ਨੇ)
ਫ਼ਰਦ: ਸੂਚੀ
ਸਭੋ ਖਰਚੇ ਦੀ ਫ਼ਰਦ ਤਿਆਰ ਪਈ ਹੇ।
(ਪੂਰੇ ਖਰਚੇ ਦੀ ਸੂਚੀ ਤਿਆਰ ਪਈ ਹੈ)
ਫ਼ਲਕ: ਅਕਾਸ਼
ਮਜ਼ਲੂਮਾਂ ਦੀ ਕੁਰਲਾਟ ਫ਼ਲਕ ਤਕ ਫੈਲ ਗਈ।
(ਮਜ਼ਲੂਮਾਂ ਦੀ ਕੁਰਲਾਟ ਅਕਾਸ਼ ਤਕ ਫੈਲ ਗਈ)
ਫਲਾਣਾ: ਅਮਕਾ ਢਿਮਕਾ
ਫਲਾਣਾ, ਫਲਾਣਾ ਹੋਸਿਨ ਨਾਂ ਕਰੀ ਵੰਞ, ਸੱਚ ਡਸ।
(ਅਮਕਾ ਢਿਮਕਾ ਹੋਣਗੇ ਨਾ ਕਰੀ ਜਾ, ਸਚ ਦਸ)
ਫਲਾਤੂ/ਅਫ਼ਲਾਤੂਨ ਤੇਜ਼ ਤਰਾਰ
ਤੁਹਾਡਾ ਹੇ ਫ਼ਰਾਜ਼ ਤਾਂ ਕਾਈ ਫ਼ਲਾਤੂ/ਅਫ਼ਲਾਤੂਨ ਹੇ।
(ਤੁਹਾਡਾ ਇਹ ਨੌਕਰ ਤਾਂ ਕੋਈ ਬੜਾ ਤੇਜ਼ ਤਰਾਰ ਹੈ)
ਫਾਂਕ: ਫਾੜੀ
ਅੰਬੜੀ ਦੀ ਕਾਈ ਫਾਂਕ, ਫ਼ਰਾਜ਼ ਕੂੰ ਵੀ ਡੇ ਚਾ।
(ਅੰਬ ਦੀ ਕੋਈ ਫਾੜੀ, ਨੌਕਰ ਨੂੰ ਵੀ ਦੇ ਦੇ)

(146)