ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/152

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਫੀਲ: ਹਾਥੀ
ਮਹੌਤ ਕੂੰ ਲਭਨੈਂ, ਫੀਲਖਾਨੇ ਵਿਚ ਹੋਸੀ।
(ਮਹਾਵਤ ਨੂੰ ਲੱਭ ਰਿਹੈਂ, ਹਾਥੀਖਾਨੇ ਵਿਚ ਹੋਊ)
ਫੀਲਾ: ਸ਼ਤਰੰਜ ਦਾ ਹਾਥੀ/ਪਾਛੁ
ਫੀਲਿਆਂ ਤੇ ਪਿਆਦਿਆਂ ਜਿਹੇ ਉਹ ਕੋਈ ਫੀਲੇ ਰਖਦੈ।
(ਸ਼ਤਰੰਜ ਦੇ ਹਾਥੀ ਤੇ ਪਿਆਦਿਆਂ ਵਰਗੇ ਉਹ ਕਈ ਪਾਛੂ ਰਖਦਾ ਹੈ)
ਫੁੰਡਣਾ ਨਿਸ਼ਾਨਾ ਮਾਰਨਾ
ਜੇ ਤੈਂ ਪਾਸ ਥੀਵਣ ਦਾ ਨਿਸ਼ਾਨਾ ਫੁੰਡਣੈ ਤਾਂ ਡੀਂਹ ਰਾਤ ਹਿੱਕ ਕਰ।
(ਜੇ ਤੂੰ ਪਾਸ ਹੋਣ ਦਾ ਨਿਸ਼ਾਨਾ ਸਰ ਕਰਨੇ ਤਾਂ ਦਿਨ-ਰਾਤ ਇਕ ਕਰਦੇ)
ਫੁਨਸੀ: ਫਿਨਸੀ
ਹੇ ਗੋਡੇ ਆਲੀ ਫੁਨਸੀ ਮੈਕੂੰ ਟੁਰਨ ਨਾਹੀਂ ਡੀਂਦੀ।
(ਇਹ ਗੋਡੇ ਵਾਲੀ ਫਿਨਸੀ ਮੈਨੂੰ ਤੁਰਨ ਨਹੀਂ ਸੀ ਦਿੰਦੀ)
ਫੁਫੀ: ਭੂਆ, ਫੁਫਿਹਸ:ਪਤੀ ਦੀ ਭੂਆ,ਫੁਫੇਹੋਰਾ:ਪਤੀ ਦਾ ਫੁੱਫੜ
ਕੇ ਡਸਾਂ ਇੰਞੇਂ ਇੰਞੇਂ ਫੁਫੀ, ਫਿਹਸ ਤੇ ਫੁਫੇਹੋਰਾ ਰੁਸ ਗਏ ਹਿਨ।
(ਕੀ ਦਸਾਂ, ਐਂਵੇਂ ਹੀ, ਭੂਆ, ਪਤੀ ਦੀ ਭੂਆ ਤੇ ਫੁਫੜ ਰੁਸ ਗਏ ਹਨ)
ਫੁਲੇਲ: ਫੁੱਲਾਂ ਦੀ ਸੁਗੰਧੀ
ਚਖਾ ਥੀ ਪਰ੍ਹਾਂ, ਫੁਲੇਲ ਲਾ ਕੇ ਅਰਥੀ ਨਾਲ ਵੈਸੇਂ।
(ਫਿੱਟੇ ਮੂੰਹ, ਫੁਲਾਂ ਦੀ ਸੁਗੰਧੀ ਲਾ ਕੇ ਅਰਥੀ ਨਾਲ ਜਾਏਂਗੀ)
ਫੂਸ ਪੱਦ
ਸਭਾ ਸੰਗਤ ਵਿਚ ਬਾਹਵਣੇ, ਫੂਸ ਨਾ ਮਰੀਂਦਾ ਰਾਹਵੇਂ।
(ਸਭਾ ਸੰਗਤ ਵਿਚ ਬਹਿਣੈ, ਪੱਦ ਨਾ ਮਾਰੀ ਜਾਈਂ)
ਫੂਰ: ਭੂਰ
ਬੱਦਲ ਤਾ ਹਿਨ, ਕਣੀਆਂ ਕਾਈ ਨਹੀਂ, ਫੂਰ ਹੇ।
(ਬਦਲ ਤਾਂ ਹੈਨ, ਕਣੀਆਂ ਕੋਈ ਨਹੀਂ, ਭਰ ਹੈ)
ਫੂੜ੍ਹੀ: ਸੱਥਰ
ਲੋਹੜਾ ਪਿਆ ਪਿਐ, ਜਵਾਨ ਪੁੱਤਰ ਦੀ ਮੌਤ ਤੇ ਫੂੜ੍ਹੀ ਵਿੱਛ ਗਈ ਹੇ।
(ਲੋਹੜਾ ਪੈ ਗਿਐ, ਜਵਾਨ ਪੁੱਤ ਦੀ ਮੌਤ ਦਾ ਸੱਥਰ ਵਿੱਛ ਗਿਐ)
ਫੋਸ/ਫੋਸੀ: ਗੋਹੇ ਦੀ ਢੇਰੀ
ਗਰੀਬਾਂ ਦੇ ਬਾਲਾਂ ਕੂੰ ਫੋਸ/ਫੋਸੀਆਂ ਤੂੰ ਵਿਹਲ ਨਹੀਂ।
(ਗਰੀਬਾਂ ਦੇ ਬਾਲਾਂ ਨੂੰ ਗੋਹੇ ਦੀਆਂ ਢੇਰੀਆਂ ਤੋਂ ਵਿਹਲ ਨਹੀਂ)
ਫੋਗ: ਇਕ ਬਰੂਟਾ (ਊਠਾਂ ਦਾ ਖਾਜਾ)
ਫੋਗ ਨਾਲ ਰੱਜ ਕੇ ਬਤਾਰੂ ਦੁੜੰਗੇ ਲਾਣ ਲਗੇ।
(ਬਰੂਟਿਆਂ ਤੋਂ ਰੱਜ ਕੇ ਬਤਾਰੂ ਟਪੂਸੀਆਂ ਲਾਣ ਲਗੇ)
ਫੋਲ: ਫਰੋਲ
ਨਾ ਫੋਲ ਝੇੜੇ ਦੀਆਂ ਤੰਦਾ ਕੂੰ, ਕਾਈ ਮੂੰਹ ਸਿਰ ਨਾਹੀਂ।
(ਝਗੜੇ ਦੀਆਂ ਤੰਦਾਂ ਨਾ ਫਰੋਲ, ਕੋਈ ਮੂੰਹ ਸਿਰ ਨਹੀਂ ਹੈ)

(148)