ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/183

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਯਕਲਖ਼ਤ/ਯਕਮੁਸ਼ਤ: ਇਕੋ ਸਟੇ/ਇਕਦਮ/ਮੁੱਟਾ
ਰੋਲਾ ਯਕਲਖ਼ਤ ਛਿੜ ਪਿਆ ਹੈ, ਤੂੰ ਯਕਮੁਸ਼ਤ ਹੀ ਨਿਬੇੜ ਡੇ।
(ਰੌਲਾ ਇਕ ਦਮ ਪੈ ਗਿਆ ਹੈ, ਤੂੰ ਇਕੋ ਸਟੇ ਮੁੱਦਾ ਮੁਕਾ ਦੇ)
ਯਕਮ ਅਵੱਲ
ਯਕਮ ਤੂੰ ਗੰਦਾ, ਡੂਝੀ ਤੈਂਡੀ ਮਾਈ ਜੈ ਜੰਮ ਘੱਤਿਆ।
(ਅਵੱਲ ਤੂੰ ਗੰਦਾ, ਦੂਜੀ ਤੇਰੀ ਮਾਂ ਜਿਸ ਜੰਮ ਦਿੱਤਾ)
ਯੱਕੜ: ਵਾਧੂ ਦੀਆਂ ਗੱਲਾਂ
ਯੱਕੜ ਬਕਣੇ ਛੋੜ, ਕਾਈ ਕੰਮ ਦੀ ਗਲ ਹੋਈ ਤਾਂ ਕਰ।
(ਵਾਧੂ ਗਲਾਂ ਬਕਣਾ ਛੱਡ, ਕੋਈ ਕੰਮ ਦੀ ਗਲ ਹੈ ਤਾਂ ਕਰ)
ਯੱਕਾ: ਤਾਸ਼ ਦਾ ਪੱਤਾ/ਸਵਾਰੀ
ਜਿਵੇਂ ਯੱਕਾ ਬਾਦਸ਼ਾਹ ਕੂੰ ਮਾਤ ਡੇਵੇ, ਉਕੂੰ ਯਕਾ ਸਭੋ ਸਵਾਰੀਆਂ ਨੂੰ ਅਵੱਲ ਹੇ।
(ਜਿਦਾਂ ਯਕਾ ਬਾਦਸ਼ਾਹ ਨੂੰ ਹਰਾ ਦਿੰਦੈ, ਇਵੇਂ ਯਕਾ ਸਭ ਸਵਾਰੀਆਂ ਤੋਂ ਉਤੇ ਹੈ)
ਯਖ਼ ਬੇਹਦ ਠੰਡਾ
ਪਾਲਾ ਢੇਰ ਹਾਈ, ਘੜੇ ਦਾ ਪਾਣੀ ਯਖ਼ ਥਿਆ ਪਿਐ।
(ਪਾਲਾ ਬਹੁਤ ਸੀ, ਘੜੇ ਦਾ ਪਾਣੀ ਬੇਹਦ ਠੰਡਾ ਹੋਇਆ ਪਿਆ ਹੈ)
ਯਖ਼ਣੀ: ਗਾੜ੍ਹੀ ਤਰੀ
ਖੁਰਾਵੜਿਆ ਦੀ ਯਖ਼ਣੀ ਤੈਕੂੰ ਅਰਾਮ ਡੇਸੀ।
(ਖਰੌੜਿਆਂ ਦੀ ਗਾੜ੍ਹੀ ਤਰੀ ਤੈਨੂੰ ਆਰਾਮ ਦੇਊਗੀ)
ਯੱਥਾ: ਜਿਹੋ ਜਿਹਾ/ਜੈਸੀ
ਯਥਾ ਰਾਜਾ ਤਥਾ ਪਰਜਾ ਤੇ ਯਥਾ ਸੇਵਾ ਉਂਞੇ ਮੇਵਾ।
(ਜਿਹੋ ਜਿਹਾ ਰਾਜਾ ਉਦਾਂ ਦੀ ਪਰਜਾ ਤੇ ਜੈਸੀ ਸੇਵਾ ਉਵੇਂ ਮੇਵਾ)
ਯਧਾ/ਯਧੀ: ਕਰ ਵਿਖਾਣਾ
ਮਿਹਣਾ ਦਿਤਾ ਸੀ, ਹੱਟੀ ਤੇ ਵਾਹੀ ਨਾਹ ਕਰ ਸਕਨੈ, ਉਹ ਡੁਹੀ ਯਧੇ ਪਏਨ।
(ਮਿਹਣਾ ਦਿਤਾ,ਹੱਟੀ ਤੇ ਵਾਹੀ ਨਹੀਂ ਕਰ ਸਕਦਾ, ਉਹ ਦੋਵੇਂ ਕੀਤੇ ਪਏ ਨੇ)
ਯੱਭ; ਔਖੀ ਜ਼ਿੰਮੇਵਾਰੀ
ਡਾਢਾ ਸੂਹਣਾ ਕੰਮ ਟੁਰਦਾ ਪਿਆ ਹਾਈ, ਮੁਕੱਦਮੇ ਦਾ ਯੱਭ ਪੈ ਗਿਐ।
(ਬੜਾ ਸੋਹਣਾ ਕੰਮ ਚਲ ਰਿਹਾ ਸੀ, ਮੁਕਦਮੇ ਦੀ ਔਖੀ ਜ਼ਿੰਮੇਵਾਰੀ ਪੈ ਗਈ ਹੈ)
ਯਭੋਕੇ: ਧੱਕੇ
ਆਖੇ ਜੋ ਨਾਹੀ ਲਗਾ, ਵੱਦੈ ਯਭੋਕੇ ਖਾਂਦਾ।
(ਆਖੇ ਜੋ ਨਹੀਂ ਸੀ ਲਗਾ, ਫਿਰਦੈ ਧੱਕੇ ਖਾਂਦਾ)
ਯਰਕਾਨ: ਪੀਲੀਆ
ਯਰਕਾਨ ਥਿਆ ਪਿਆ ਹਿਸ, ਰਹੁ ਪਿਲਾਉਸ।
(ਪੀਲੀਆ ਹੋਇਆ ਪਿਆ ਹੈ, ਗੰਨੇ ਦਾ ਰਸ ਪਿਲਾ ਦਿਉ)
ਯਲਗਾਰ: ਜ਼ੋਰਦਾਰ ਹੱਲਾ
ਧਾੜਵੀਆਂ ਦੀ ਯਲਗਾਰ ਕੂੰ ਸਿੰਘਾਂ ਠੱਲ ਘਿਧੈ।
(ਧਾੜਵੀਆਂ ਦੇ ਜ਼ੋਰਦਾਰ ਹੱਲੇ ਨੂੰ ਸਿੰਘਾ ਠੱਲ ਲਿਆ ਹੈ)

(179)