ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/185

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਰਸਾ: ਸੀਰਾ
ਜਲੇਬੀਆਂ ਦਾ ਰਸ ਵੀਟਣਾ ਨਹੀਂ, ਕੰਮ ਆਸੀ।
(ਜਲੇਬੀਆਂ ਦਾ ਸੀਰਾ ਡੋਲ੍ਹਣਾ ਨਹੀਂ, ਕੰਮ ਆਵੇਗਾ)
ਰਸਾਈ ਪਹੁੰਚ
ਪੈਸੇ ਵਾਲੇ ਦੀ ਰਸਾਈ ਉਤੂੰ ਤਾਈਂ ਹੋ ਵੈਂਦੀ ਹੇ।
(ਪੈਸੇ ਵਾਲੇ ਦੀ ਪਹੁੰਚ ਉਪਰ ਤਕ ਹੋ ਜਾਂਦੀ ਹੈ)
ਰਸਾਤਲ: ਨਿਘਾਰ
ਲਾਲਸਾ ਨੇ ਨਿਆਂ ਦੇ ਕੰਮ ਵਿਚ ਵੀ ਰਸਾਤਲ ਆਣ ਵਾੜੀ ਹੇ।
(ਲਾਲਸਾ ਨੇ ਨਿਆਂ ਦੇ ਕੰਮ ਵਿਚ ਵੀ ਨਿਘਾਰ ਲੈ ਆਂਦਾ ਹੈ)
ਰਸਾਲਾ ਊਠਾਂ/ਘੋੜਿਆਂ ਦੀ ਪਲਟਣ
ਫ਼ੌਜ ਦੇ ਰਸਾਲੇ ਵਿਚ ਘੋੜੇ ਭੇਜੇ ਹਨ, ਹੁਣ ਉਠ ਘਲਸਾਂ।
(ਫ਼ੌਜ ਦੀ ਪਲਟਣ ਵਿਚ ਘੋੜੇ ਭੇਜੇ ਸੀ, ਹੁਣ ਉਠ ਭੇਜੂੰਗਾ)
ਰਸੂਲ: ਇਸਲਾਮੀ ਪੈਗੰਬਰ
ਰਸੂਲ ਵਲੂੰ ਨੇਕ ਚਲਨੀ ਦੀ ਮੱਤ ਫਰਮਾਈ ਗਈ ਥੀ।
(ਪੈਗ਼ੰਬਰ ਵਲੋਂ ਨੇਕ ਚਲਨੀ ਦੀ ਸਿਖਿਆ ਫ਼ਰਮਾਈ ਗਈ ਸੀ)
ਰਹਿਮ/ ਰਿਹਮਤ: ਕ੍ਰਿਪਾ/ਮਿਹਰਾਂ
ਕੁਦਰਤ ਦੇ ਰਹਿਮ ਤੇ ਰਹਿਮਤਾਂ ਨਾਲ ਬੰਦਾ ਕ੍ਰਿਸ਼ਮੇ ਕਰਨੈ।
(ਕੁਦਰਤ ਦੀ ਕ੍ਰਿਪਾ ਤੇ ਮਿਹਰਾਂ ਨਾਲ ਬੰਦਾ ਕਮਾਲਾਂ ਕਰ ਰਿਹਾ ਹੈ)
ਰਹੀਮ: ਮਿਹਰਵਾਨ/ਕ੍ਰਿਪਾਲੂ
ਜੋਦੜੀ ਕਰੂੰ ਕਿ ਕ੍ਰੋਧੀ ਕੂੰ ਵੀ ਰਹੀਮ ਦੀ ਬਖਸ਼ਿਸ਼ ਹੋਵੇ।
(ਤਰਲੇ ਕਰੀਏ ਕਿ ਕ੍ਰੋਧੀ ਨੂੰ ਵੀ ਕ੍ਰਿਪਾਲੂ ਦੀ ਬਖਸ਼ੀਸ਼ ਹੋਵੇ)
ਰਕਬਾ ਜ਼ਮੀਨ ਦੀ ਮਿਣਤੀ
ਪਟਵਾਰੀ ਰਈ ਨਿਸ ਕੀਤੀ, ਸਗੂੰ ਮੈਂਡਾ ਰਕਬਾ ਘਟਾਇਸ।
(ਪਟਵਾਰੀ ਨੇ ਲਿਹਾਜ਼ ਨਹੀਂ ਕੀਤਾ ਸਗੋਂ ਮੇਰੀ ਜ਼ਮੀਨ ਦੀ ਮਿਣਤੀ ਘਟਾਈ ਹੈ)
ਰੱਕੜ: ਅਣ ਉਪਜਾਊ
ਰੱਕੜ ਇਲਾਕੇ ਵਿਚ ਤ੍ਰੋਟਾਂ ਹਿਨ, ਅਬਾਦੀ ਕਿਵੇਂ ਥੀਵੇ।
(ਅਣ ਉਪਜਾਊ ਇਲਾਕੇ ਵਿਚ ਘਾਟਾਂ ਹਨ, ਵਸੋਂ ਕਿਵੇਂ ਹੋਵੇ)
ਰਕਾਬੀ/ਰਕੇਬੀ: ਪਲੇਟ
ਬੁਸਰੀਆਂ ਕੂੰ ਰਕਾਬੀ/ਰਕੇਬੀ ਵਿਚ ਰੱਖ ਕੇ ਡੇ।
(ਭੁਸਰੀਆਂ ਪਲੇਟ ਵਿਚ ਰੱਖ ਕੇ ਦੇ)
ਰੱਖ: ਝਿੜੀ
ਰੱਖ ਦੇ ਜੀਆਂ ਕੂੰ ਫਲ ਬਹੂੰ, ਰੱਬ ਰਾਖਾ ਹਿਨੇ।
(ਝਿੜੀ ਦੇ ਜੀਵਾਂ ਨੂੰ ਫਲ ਬਹੁਤ, ਉਨ੍ਹਾਂ ਦਾ ਰਾਖਾ ਰੱਬ ਹੈ)
ਰੱਖਣਾ: ਰਿੜਕਣੇ ਦਾ ਸਟੈਂਡ/ਸਹਾਰਾ
ਰਖਣਾ ਤਾਂ ਪਿਆ ਹੇ ਪਰ ਨੇਤਰਾ ਤਰੁੱਟਾ ਪਿਐ।
(ਰਿੜਕਣੇ ਦਾ ਸਹਾਰਾ ਤਾਂ ਪਿਆ ਹੈ, ਪਰ ਰਸੀ ਟੁੱਟੀ ਪਈ ਹੈ)

(181)