ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

(ੳ)


ਉਹ ਜਾਣੇ: ਛੱਡੋ ਪਰ੍ਹਾਂ
ਉਹ ਜਾਣੇ, ਆਪਣਾ ਕੀਤਾ ਪੈਸੀ।ਛੱਡੋ ਪਰ੍ਹਾਂ, ਆਪਣੀ ਕਰਨੀ ਭੁਗਤੂ)
ਓਹਰਾਂ: ਉਰ੍ਹੇ / ਨੇੜੇ
ਓਹਰਾਂ ਥੀ ਬਾਹਿ ਜ਼ਰਾ, ਗਲ ਤਾਂ ਸੁਣੀਚੇ।
(ਜ਼ਰਾਂ ਨੇੜੇ ਹੋ ਕੇ ਬੈਠ, ਗਲ ਤਾਂ ਸੁਣੀ ਜਾਵੇ)
ਉਜਰ/ਉਜ਼ਰ: ਇਤਰਾਜ਼
ਮੈਨੂੰ ਤੈਂਡੇ ਕੀਤੇ ਦਾ ਕਾਈ ਉਜਰ/ਉਜ਼ਰ ਨਾਹੀਂ।
(ਮੈਨੂੰ ਤੇਰੇ ਕੀਤੇ ਤੇ ਕੋਈ ਇਤਰਾਜ਼ ਨਹੀਂ)
ਊਜੰ / ਊਝੰ: ਤੁਹਮਤ
ਪੈਸੇ ਡੇ ਨਾ ਡੇ, ਊੰਜਾਂ/ਊੰਝਾਂ ਤਾਂ ਨਾ ਲਾ।
ਪੈਸੇ ਦੇ ਨਾ ਦੇ, ਤੁਹਮਤਾਂ ਤਾਂ ਨਾ ਲਾ)
ਓਝਰੀ: ਆਂਦਰਾਂ
ਬਰਛੇ ਨਾਲ ਓਝਰੀ ਕੱਢ ਘਿਨ। (ਬਰਛੇ ਨਾਲ ਆਂਦਰਾਂ ਖਿੱਚ ਲੈ)
ਉਞੰ: ਹੋਰ
ਉਞੰ ਤੂੰ ਡਸ, ਕਿੱਡੇ ਵੰਞਾਏਂ। ਹੋਰ ਤੂੰ ਦਸ ਕਿੱਧਰ ਚਲੀਏ)
ਉਞੇ: ਐਂਵੇਂ
ਮੈਂ ਤਾਂ ਉਞੇ ਪੁੱਛ ਘਿੱਧੈ। (ਮੈਂ ਤਾਂ ਐਂਵੇਂ ਪੁੱਛ ਲਿਆ ਹੈ)
ਉਠ/ਉਠੀਚ: ਉਠ ਖੜ
ਡੀਂਹ ਥੀ ਗਿਐ, ਉਠੀਚ ਵੇ ਨਿਜਸ।
(ਦਿਨ ਹੋ ਗਿਐ, ਉਠ ਖੜ ਵੇ ਆਲਸੀ)
ਉਠਾਅ: ਫੋੜਾ/ਸੋਜਾ
ਕੰਡ ਤੇ ਉਠਾਅ ਹੇ, ਲੇਟਾਂ ਕਿਵੇਂ ਸਿੱਧਾ।
(ਢੂਈ ਤੇ ਫੋੜਾ ਹੈ, ਸਿੱਧਾ ਕਿਵੇਂ ਪਵਾਂ)
ਉਡਾ / ਓਡਾ / ਐਡਾ / ਏਡਾ: ਐਨਾ
ਸਿਦਕ ਉਡਾ/ਓਡਾ/ਐਡਾ/ਏਡਾ ਔਖਾ ਨਹੀਂ, ਡਾਵਾਂ ਡੋਲ ਨੂੰ ਢੇਰ ਥੁੱਡੇ ਹਿਨ।
(ਸਿਦਕ ਐਨਾ ਔਖਾ ਨਹੀਂ, ਡਾਵਾਂਡੋਲ ਨੂੰ ਬਹੁਤ ਠੇਡੇ ਹਨ)
ਉਤਾਵਲਾ / ਉਬਾਲ੍ਹਾ: ਕਾਹਲਾ // ਉਤਾਵਲ / ਉਬਾਹਲ: ਕਾਹਲ
ਉਤਾਵਲਾ/ਉਬਾਲ੍ਹਾ ਨਾ ਥੀ, ਕੇਹੀ ਉਬਾਹਲ ਹੋਈ, ਤੈਡੀ ਵਾਰੀ ਆਸੀ।
(ਕਾਹਲਾ ਨਾ ਹੋ, ਕਾਹਦੀ ਕਾਹਲ ਹੈ, ਤੇਰੀ ਵਾਰੀ ਆਏਗੀ)
ਉਥਾਈਂ: ਓਥੇ ਹੀ
ਉਥਾਈਂ ਵੈਸੂੰ ਤਾਂ ਡਸੇਸੇਂ (ਓਥੇ ਹੀ ਜਾਵਾਂਗੇ ਤਾਂ ਦਸੇਂਗਾ)
ਉਨ੍ਹਾਲਾ: ਹੁਨਾਲ
ਉਨ੍ਹਾਲੇ ਦੀਆਂ ਲੂਆਂ ਪਿੰਡਾ ਲੂਹਣ। (ਹੁਨਾਲੇ ਦੀਆ ਲੋਆਂ ਪਿੰਡਾ ਮਚਾਉਣ)

(17)