ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਉਪੇਤਾਣਾ / ਪੇਰੂਰਾਹਣਾ: ਪੈਰੋਂ ਨੰਗਾ
ਤਪਿਆ ਟਿੱਬਾ ਤੇ ਉਪੇਤਾਣਾ / ਪੇਰੂਰਾਹਣਾ, ਪੈਰੀਂ ਪੈਸਿਨ ਛਾਲੇ।
(ਤਪਿਆ ਟਿੱਬਾ ਤੇ ਨੰਗੇ ਪੈਰ, ਛਾਲੇ ਪੈਣਗੇ)
ਉਬੱਸ / ਉਮਸ: ਮੁਸ਼ਕਿਆ
ਕੜਾਹ ਉਬੱਸ / ਉਮਸ ਗਿਆ ਹੈ। (ਕੜਾਹ ਮੁਸ਼ਕਿਆ ਪਿਆ ਹੈ)
ਉਬੱਕ / ਉਬੱਤ / ਉਭੇਕ ਵਤ ਆਉਣੇ (ਉਲਟੀ ਨੂੰ ਚਿੱਤ)
ਨੀਂਗਰ, ਸਵਾਣੀ ਦੇ ਉਬਕਾਂ/ਉਬਤਾਂ/ਉਭੇਕਾਂ ਤੇ ਨਾ ਘਬਰਾ।
(ਜੁਆਨਾਂ, ਵਹੁਟੀ ਦੇ ਵਤ ਆਉਣ ਤੇ ਘਬਰਾ ਨਾ)
ਉਬਰ / ਉਬਰਾ: ਬੋਲ / ਬੁਲਾ
ਉਬਰਦਾ ਨਹੀਂ ਪਿਆ, ਉਬਰਾ ਡੇਖੋ। (ਬੋਲਦਾ ਨਹੀਂ ਹੈ, ਬੁਲਾ ਵੇਖੋ)
ਉਭਰਨਾ: ਚੜ੍ਹਨਾ/ ਉਬਲਣਾ
ਉਭਰਦਾ ਚੰਨ ਡੇਧੀ ਰਹੀਂ, ਡੁੱਧ ਉਭਰ ਗਿਆ।
ਚੰਨ ਚੜ੍ਹਦਾ ਵੇਖਦੀ ਰਹੀਂ, ਦੁੱਧ ਉਬਲ ਗਿਆ)
ਉੱਭਾ: ਉਤੱਰ ਦਿਸ਼ਾ
ਉਭੇ ਤੇ ਪਹਾੜ ਤੇ ਲੰਮੇ ਤੇ ਸਾਗਰ)
(ਉਤੱਰ ਵਿਚ ਪਹਾੜ ਤੇ ਦਖਣ ਵਿੱਚ ਸਾਗਰ)
ਉਮੈਂਦ: ਉਮੀਦ
ਏਡੀ ਉਮੈਂਦ ਨਾਹੀ, ਤੂੰ ਪਿੱਠ ਡੇਸੇ।
(ਐਨੀ ਉਮੀਦ ਨਹੀਂ ਸੀ ਕਿ ਤੂੰ ਪਿੱਠ ਦੇਵੇਂਗਾ)
ਉੱਲੀ: ਖਿੱਦੋ
ਬਾਲਾਂ ਦੀ ਉੱਲੀ ਲਭੋ। (ਬੱਚਿਆਂ ਦੀ ਖਿੱਦੋ ਲਭੋ)
ਉਵੇਂ: ਐਂਵੇ/ ਮੁਫ਼ਤ
ਪੈਸੇ ਕੋਈ ਨਿਮ, ਉਵੇਂ ਡੇ ਚਾ। (ਪੈਸੇ ਮੇਰੇ ਕੋਲ ਨਹੀਂ, ਮੁਫਤ ਦੇਦੇ)
ਉਣ/ ਊਣਾ/ ਊਣਤਾਈ: ਕਮੀ/ਘਟ/ਘਾਟ
ਜੇ ਤਕੜੀ ਉਣਾ ਤੇ ਤਾਂ ਉਣ ਉਸ ਦੀ ਨਹੀਂ ਤੋਲੇ ਦੀ ਉਣਤਾਈ ਗਿਣੋ।
(ਜੇਕਰ ਤਕੜੀ ਘਟ ਪਾਵੇ ਤਾਂ ਕਮੀ ਉਸ ਦੀ ਨਹੀਂ ਤੋਲੇ ਦੀ ਘਾਟ ਸਮਝੋ)
ਊਦ ਬਲਾਅ: ਖੁੰਖਾਰ ਜਾਨਵਾਰ
ਦਾਦੀ ਦੀ ਕਹਾਣੀ ਵਾਲਾ ਉਦਬਲਾਅ ਕੈਂ ਡਿੱਠੇ।
(ਦਾਦੀ ਦੀਆਂ ਕਹਾਣੀਆਂ ਵਾਲਾ ਖੂੰਖਾਰ ਜਾਨਵਾਰ ਕੀਹਨੇ ਦੇਖਿਆ ਹੈ)
ਊਰਾ/ਊਰੀ: ਸੂਤ ਵਟਣ ਵਾਲੇ ਸੰਦ
ਮਸ਼ੀਨੀ ਕਪੜੇ ਨੇ ਊਰੇ, ਊਰੀਆਂ ਦਾ ਭੋਗ ਪਾ ਦਿੱਤਾ ਹੈ
ਓਮੀ: ਅਨਪੜ੍ਹ
'ਓਮੀ ਸਾਧ ਨਾ ਮਾਰੀਏ। (ਅਨਪੜ ਸਾਧੂ ਨੂੰ ਕੀ ਸਜ਼ਾ)
ਓੜਕ: ਅੰਤ 'ਓੜਕ ਨਿਬਹੀ ਪ੍ਰੀਤ।(ਅੰਤ ਨੂੰ ਪ੍ਰੇਮ ਹੀ ਨਿਭਦਾ ਹੈ)

(18)