ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/23

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'(ਅ)


ਅਸਮਤ: ਲਿੰਗਿਕ ਪਵਿਤਰਤਾ / ਇਜ਼ਤ
ਫਿਟੜੀਆਂ ਦੇ ਫੇਟ, ਧੀਆਂ-ਭੈਣਾਂ ਦੀ ਅਸਮਤ ਦੇ ਵੈਰੀ ਬਣੇ ਫਿਰਦੇ ਹਨ।
(ਸਿਰੇ ਦੇ ਵਿਗੜੈਲ, ਧੀਆਂ-ਭੈਣਾਂ ਦੀ ਇਜ਼ਤ ਦੇ ਵੈਰੀ ਬਣੇ ਫਿਰਦੇ ਹਨ)
ਅਸਾਰ: ਨੀਂਹ ਦੀ ਚੁੜਾਈ
ਵੱਡੇ ਉਸਾਰ ਦਾ ਅਸਾਰ ਵੀ ਮਜ਼ਬੂਤ ਹੁੰਦੈ।
(ਜ਼ਬਰਦਸਤ ਉਸਾਰ ਦੀ ਨੀਂਹ ਵੀ ਤਕੜੀ ਚੌੜੀ ਹੁੰਦੀ ਹੈ)
ਅਸਾਂ: ਅਸੀਂ
ਅਸਾਂ ਤੈਂਡਾ ਕੇ ਵੰਵਾਏ ਜੋ ਦੀਦੇ ਪਾੜ ਡੇਈਂ।
(ਅਸੀਂ ਤੇਰਾ ਕੀ ਗੁਆਇਆ ਜੋ ਘੂਰ-ਘੂਰ ਦੇਖਦੈ)
ਅਕੀਦਾ / ਅਕੀਦਤ: ਵਿਸ਼ਵਾਸ਼ / ਸ਼ਰਧਾ
ਪੱਕਾ ਅਕੀਦਾ ਤੇ ਸੁੱਚੀ ਅਕੀਦਤ ਮੰਜ਼ਲ ਤੇ ਪੁਚਾ ਡੇਵੇ।
(ਪੰਕਾ ਵਿਸ਼ਵਾਸ਼ ਤੇ ਪਵਿਤਰ ਸ਼ਰਧਾ ਮੰਜ਼ਲ ਤੇ ਲਾ ਦੇਣ)
ਅੱਖੜ: ਅੜੀਅਲ
ਸਿਪਾਹੀਆਂ ਦੇ ਅੱਖੜ ਜਣਿਆਂ ਨਾਲ ਵਾਹ ਪੈਂਦੇ ਹਨ।
ਸਿਪਾਹੀਆਂ ਦਾ ਅੜੀਅਲ ਬੰਦਿਆਂ ਨਾਲ ਵਾਹ ਪੈਂਦੇ
ਅੱਖਾਂ ਆਉਣੀਆਂ ਅੱਖਾਂ ਦੁਖਣ ਲਗਣਾ
ਧੁੱਪੇ ਫਿਰਦੇ ਦੀਆਂ ਅੱਖਾਂ ਆਈਆਂ ਪਈਆਂ ਹਨ।
(ਧੁੱਪੇ ਫਿਰਦੇ ਦੀਆਂ ਅੱਖਾਂ ਦੁਖਣ ਲਗ ਪਈਆਂ ਨੇ)
ਅਗੂੰ: ਅਗੇ
ਅ ਕੇ ਕਰੇਈਂ-ਕੰਮ ਕਿ ਇਲਮ
(ਅੱਗੇ ਕੀ ਕਰੋਗੇ-ਧੰਧਾ ਜਾਂ ਪੜਾਈ)
ਅਗੂੰ ਤੇ: ਅਗੇ ਤੋਂ
ਅਰੀ ਤੇ ਇਲਤ ਨਾ ਕਰੇਸੀਂ, ਬਚਨ ਦੇ।
(ਅੱਗੇ ਤੋਂ ਸ਼ਰਤ ਨਹੀਂ ਕਰੇਗਾ, ਵਾਹਿਦਾ ਕਰ)
ਅੱਘਾਂ: ਅਗਾਂਹ ਨੂੰ
ਅੱਘਾਂ ਕੂੰ ਤਾਂਘ ਪਿੰਛੇ ਮੋੜ ਨਾ ਮੁਹੱਡੜਾ।
(ਭਵਿੱਖ ਵਲ ਕਦਮ ਵਧਾ, ਬੂਥਾਂ ਪਿੱਛੇ ਵਲ ਨਾ ਮੋੜ)
ਅਛੋਪਲੇ: ਪੋਲੇ ਪੈਰੀਂ
ਅਛੋਪਲੇ ਅੰਦਰ ਵੰ੬, ਮਰੀਜ਼ ਦੀ ਨੀਂਦ ਤਰੁਟ ਵੈਸੀ।
(ਪੋਲੇ ਪੈਰੀਂ ਅੰਦਰ ਜਾਈਏ, ਮਰੀਜ਼ ਦੀ ਨੀਂਦ ਟੁੱਟ ਜਾਉ)
ਅਜ਼ਮਤ / ਅਜ਼ੀਮ: ਉਚੱਤਾ / ਉਤਮ
ਇਲਮ ਅਜ਼ੀਮ ਹੇ, ਸ਼ਖਸ ਨੂੰ ਅਜ਼ਮਤ ਬਖਸ਼ੇ।
(ਵਿਦਿਆ ਉਤਮ ਹੈ, ਬੰਦੇ ਨੂੰ ਉਚੱਤਾ ਬਖਸ਼ਦੀ ਹੈ)

(19)