ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/24

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'


ਅਜ਼ਾਬ ਨਰਕ
ਗੁਲਾਮੀ ਦੀ ਲਾਹਨਤ ਅਜ਼ਾਬ ਹੋਊ।
(ਗੁਲਾਮੀ ਦੀ ਬਦਹਾਲੀ ਨਰਕ ਹੁੰਦੀ ਹੋਵੇਗੀ।
ਅਜ਼ਮੈਸ਼: ਪਰਖ
ਸੰਭਲ ਪਉ, ਤੈਡੀ ਅਜ਼ਮੈਸ਼ ਦੀ ਘੜੀ ਹੈ।
(ਹੁਸ਼ਿਆਰ, ਤੇਰੀ ਪਰਖ ਦਾ ਵੇਲਾ ਹੈ)
ਅਜ਼ਲ: ਮੁੱਢ
ਅਜ਼ਲ ਤੂ ਡਾਢੇ ਦਾ ਸਤੀ ਵੀਹੀਂ ਸੌ ਰਿਹੈ।
(ਮੁੱਢ ਤੋਂ ਤਕੜੇ ਦੇ ਬੋਲ ਪੁਗਦੇ ਰਹੇ ਹਨ।
ਅਞਾਣਾ/ ਅੰਞਾਣਾ: ਨਿਆਣਾ (ਬੇ ਸਮਝ)
ਨੀਂਗਰ ਅਞਾਣਾ / ਅੰਞਾਣਾ ਹੈ, ਸਮਝ ਵੈਸੀ।
(ਮੁੰਡਾ ਨਿਆਣਾ ਹੈ, ਸਮਝ ਜਾਊਗਾ)
ਅਟਕਲ: ਜੁਗਤ
ਸ਼ਰੀਕਾ ਮਾਂਘਾ ਪੋਸੀ, ਕਾਈ ਬਈ ਅਟਕਲ ਸੋਚੂੰ।
(ਈਰਖਾ ਮਹਿੰਗੀ ਪਊ, ਕੋਈ ਹੋਰ ਜੁਗਤ ਸੋਚੀਏ)
ਅੱਟਣ: ਉਂਗਲਾਂ ਦੀ ਕਠੋਰਤਾ
ਮੱਥੇ ਦਾ ਮੁੜਕਾ ਤੇ ਹੱਥਾਂ ਦੇ ਅੱਟਣ। ਗ਼ੁਰਬਤ ਦੀਆਂ ਜ਼ੰਜੀਰਾਂ ਕੱਟਣ।
(ਮੱਥੇ ਦਾ ਮੁੜਕਾ ਤੇ ਉਂਗਲਾਂ ਦੀ ਕਠੋਰਤਾ, ਗੁਰਬਤ ਕੱਟ ਦੇਵੇ)
ਅੱਟੀ: ਸਿਰੇ ਤਕ ਭਰੀ ਹੋਈ
ਸੇਠ ਦੀ ਹੱਟੀ ਤਾਂ ਅੱਟੀ ਪਈ ਹੈ ਪਰ ਗੱਲਾ ਸੁੰਞਾ ਪਿਐ।
(ਸੇਠ ਦੀ ਹੱਟੀ ਤਾਂ ਭਰੀ ਪਈ ਹੈ ਪਰ ਗੱਲਾ ਸੁੰਨਾ ਪਿਆ ਹੈ।
ਅੱਟੀ-ਸੱਟੀ: ਜੋੜ-ਤੋੜ
ਅੱਟੀ-ਸੱਟੀ ਲਾ ਕੇ ਜਮਾਤਾਂ ਚੜ੍ਹੇ ਪਰ ਇਲਮ ਕਿੱਥੇ ਵੇ!
(ਜੋੜ-ਤੋੜ ਲਾ ਕੇ ਜਮਾਤਾਂ ਚੜ੍ਹੇ ਪਰ ਲਿਆਕਤ ਕਿੱਥੇ ਹੈ!)
ਅੱਟੀਆਂ: ਢੇਰੇ ਦੀਆਂ ਗਿੱਟੀਆਂ
ਕਿਥੂੰ ਗੋਲਾਂ ਹੁਣ-ਢੇਰੇ, ਅੱਟੀਆਂ ਤੇ ਕਾਂਬਾਂ।
(ਕਿੱਥੋਂ ਲੱਭਾ ਹੁਣ-ਢੇਰੇ, ਉਨ੍ਹਾਂ ਦੀਆਂ ਗਿੱਟੀਆਂ ਤੇ ਵਿਚਕਾਰਲੀਆਂ ਕਾਂਬਾਂ)
ਅਟੇਰਣ: ਸੂਤ ਨੂੰ ਅੱਟੀ ਬਨਾਉਣ ਵਾਲਾ ਸੰਦ
ਅੱਧੀ ਰਾਤ ਥੀ ਗਈ ਹੈ, ਅਟੇਰਣ ਨੂੰ ਪਰ੍ਹਾਂ ਸੱਟ ਘੱਤ।
(ਅੱਧੀ ਰਾਤ ਹੋ ਗਈ ਹੈ, ਅਟੇਰਣ ਨੂੰ ਪਰੇ-ਸਿੱਟ ਦੇ)
ਅਟੰਕ: ਬੇਪਰਵਾਹ
ਕਮਾਇਆ ਕੈਂਹ ਹੇ, ਲੰਡੂ ਸ਼ਾਹ ਅਟੰਕ ਹੋ ਕੇ ਲੁੱਟਣ ਪਏ।
(ਕਮਾਇਆ ਕਿਸੇ ਨੇ, ਉਜੜੇ ਸੇਠ ਬੇਪਰਵਾਹ ਲੁਟਦੇ ਪਏ ਹਨ)

(20)