ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਆਡ: ਚੁਬੱਚਾ
ਟਿੰਡਾ ਪੁੱਠੀਆਂ ਬੰਨ੍ਹੋ,ਆਡ ਵੀ ਸੁੱਕੀ ਰ੍ਹਾਸੀ। (ਟਿੰਡਾਂ ਪੁੱਠੀਆਂ, ਚੁਬੱਚਾ ਸੁੱਕਾ)
(ਪ੍ਰਬੰਧ ਉਲਟੇ ਹੋਣ ਤਾਂ ਨਤੀਜੇ ਕੁਝ ਨਹੀਂ ਨਿਕਲਦੇ)
ਆਂਦਾ ਪਿਆਂ ਆ ਰਿਹਾ ਹਾਂ
ਉਬਾਹਲਾ ਕੀ ਥੀਦੈਂ, ਆਂਦਾ ਤਾਂ ਪਿਆਂ।
ਕਾਹਲਾ ਕਿਉਂ ਪੈਂਦਾ ਹੈਂ, ਆ ਤਾਂ ਰਿਹਾ ਹਾਂ)
ਆਧਾ: ਆਖਦਾ
ਮੈਕੁੰ ਆਧਾ ਹਾਈ, ਨਾਲ ਘਿੱਧੀ ਵੈਸਾਂ।
(ਮੈਨੂੰ ਆਖਦਾ ਸੀ, ਨਾਲ ਲਈ ਜਾਵਾਂਗਾ)
ਆਫਰੀਨ: ਉਸਤਤ ਹੋਣੀ
ਆਫਰੀਨ ਉਨ੍ਹਾਂ ਦੇ ਜਿੰਨ੍ਹਾਂ ਦੀਨਾਂ ਦੇ ਦੁੱਖ ਹਰੇ।
(ਉਸਤਤ ਉਨ੍ਹਾਂ ਦੀ ਜਿੰਨ੍ਹਾਂ ਦੁਖੀਆਂ ਦੇ ਦੁੱਖ ਕੱਟੇ)
ਆਬਰੂ: ਇਜ਼ਤ
ਚੋਰੀ ਜਾਰੀ ਦੇ ਕੰਮਾਂ ਖਾਨਦਾਨ ਦੀ ਆਬਰੂ ਵੰਞਾ ਡਿੱਤੀ।
(ਚੋਰੀ-ਯਾਰੀ ਦੇ ਕੰਮਾਂ ਖਾਨਦਾਨ ਦੀ ਇਜ਼ਤ ਰੋਲ ਦਿਤੀ)
ਆਮਲ: ਅਮਲ
ਤੁਸਾਂ ਕਾਬਲੇ ਆਮਲ ਤਜਵੀਜ਼ ਡਿੱਤੀ ਹੈ।
(ਤੁਸੀਂ ਅਮਲ ਯੋਗ ਰਾਇ ਦਿਤੀ ਹੈ)
ਆਲਮ: ਸੰਸਾਰ/ ਵਿਦਵਾਨ
ਕੁਲ ਆਲਮ ਸੰਮੇ ਤੇ ਆਲਮ ਫਾਜ਼ਲ ਜਾਗਿਣ।
(ਸਾਰੀ ਦੁਨੀਆਂ ਸੰਵੇਂ ਤੇ ਵਿਦਵਾਨ ਚੇਤੰਨ ਰਹਿਣ)
ਆਵੀ/ਆਵਾ: ਭੱਠੀ/ਭੱਠਾ (ਇੱਟਾਂ ਦਾ)
ਆਵੀ ਦੀਆਂ ਇੱਟਾਂ ਮਸੀਤੀਂ ਤੇ ਆਵੇ ਦੀਆਂ ਮਹਿਲੀਂ।
(ਭੱਠੀ ਦੀਆਂ ਇੱਟਾਂ ਮਸੀਤ ਨੂੰ ਤੇ ਭੱਠੇ ਦੀਆਂ ਮਹਿਲਾਂ ਨੂੰ)
ਆੜੀ: ਯਾਰ/ਯਾਰੀ
ਆੜੀ ਯਾਦ ਕਰੀਂਦੇ ਯਾਦਾਂ ਆੜੀਆਂ ਦੀਆਂ।
(ਯਾਰ ਯਾਦ ਪਏ ਕਰਦੇ ਨੇ, ਯਾਦਾਂ ਯਾਰੀਆਂ ਦੀਆਂ)
ਐੱਠਾ ਖੁਲ੍ਹਾ ਮੈਦਾਨ
ਪਿੰਡ ਦੇ ਐੱਠੇ ਵਿਚ ਗਭਰੂ ਜੋੜ ਕਰੇਨ।
(ਪਿੰਡ ਦੇ ਖੁਲ੍ਹੇ ਮੈਦਾਨ ਵਿਚ ਗਭਰੂ ਮੁਕਾਬਲੇ ਕਰਦੇ ਹਨ)
ਐਡਾ/ਏਡਾ: ਐਨਾ
ਐਡਾ/ਏਡਾ ਵੱਡਾ ਤਾਂ ਨਹੀਂ ਥੀ ਗਿਆ, ਕਨੂੰਨ ਤੂੰ ਵੱਡਾ।
(ਐਨਾ ਵੱਡਾ ਤਾਂ ਨਹੀਂ ਹੋ ਗਿਆ, ਕਾਨੂੰਨ ਤੋਂ ਵੀ ਵੱਡਾ)

(23)