ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਆਂਦਰਾਂ: ਅੰਦਰੁਨੀ ਜ਼ਜ਼ਬੇ
ਬਚੜੇ ਭਾਵੇਂ ਭੁੱਖ ਡੇਵਣ, ਮਾਂ ਦੀਆਂ ਆਂਦਰਾਂ ਤਾਂਵੀ ਅਸੀਸ ਡੇਵਣ।
(ਬੱਚੇ ਭਾਵੇਂ ਦੁੱਖ ਦੇਣ, ਮਾਂ ਦੇ ਅੰਦਰੋਂ ਅਸੀਸਾਂ ਮਿਲਦੀਆਂ ਹਨ।
ਅੰਗੇਜ਼/ਉਂਗੇਜ਼: ਅੰਦਾਜ਼ਾ
ਅੰਗੇਜ਼/ਉਂਗੇਜ਼ ਲਾ ਕੇ ਇਸ ਪਹਾਰੂ ਦਾ ਮੁੱਲ ਡੱਸ।
(ਅੰਦਾਜ਼ਾ ਲਾ ਕੇ ਇਸ ਪਾਲਤੂ ਦਾ ਮੁੱਲ ਦਸ)
(ੲ)
ਬੁਲਿਆ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਈਂਞ ਕਰ।
ਇਮੇ ਮੈਂਡੇ ਤੇ ਤੁਹਮਤ ਨਾ ਮੜ੍ਹ, ਸਾਰੇ ਇਮੇਂ ਕਰੀਂਦੇਨ।
(ਐਂਵੇ ਮੇਰੇ ਤੇ ਇਲਜ਼ਾਮ ਨਾ ਲਾ, ਸਾਰੇ ਇਉਂ ਕਰਦੇ ਨੇ।
ਇਡਾਹੀਂ/ਇਡਾਹੁੰ/ਇਡੂ/ਇੱਡੇ: ਇਧਰੇ/ਇਧਰੋਂ/ਇਧਰ
ਇਡਾਹੀਂ ਵੰਞਣੈ, ਇਡਾਹੂੰ ਟੁਰਸੂੰ, ਇੱਤੂੰ ਆਵੇਂ ਤੇ ਇੱਡੇ ਵੈਸੂੰ ਤੇ ਕੱਠੇ ਜਲਸੂੰ।
(ਇਧਰੇ ਜਾਣੈ, ਇਧਰੋਂ ਤੁਰਾਂਗੇ, ਇਧਰੋਂ ਆਈਂ ਤੇ ਇਧਰ ਚਲਾਂਗੇ ਅਤੇ
ਇਕੱਠੇ ਜਾਵਾਂਗੇ)
ਇਜਾਜ਼ਤ: ਆਗਿਆ
ਪੁਰੀ ਵਿਥਿਆ ਡਸਣ ਦੀ ਇਜਾਜ਼ਤ ਤਾਂ ਹੈ।
(ਪੂਰੀ ਗਲ ਦਸਣ ਦੀ ਆਗਿਆ ਦੇਵੋਗੇ)
ਇਤਕਾਦ /ਇਸ਼ਟ: ਭਰੋਸਾ।
ਤੈਂਡੇ ਮੈਂਡੇ ਇਤਕਾਦ ਅਲਗ ਹਿਨ ਪਰ ਹਿਕ ਬੈ ਤੇ ਇਤਕਾਦ ਤਾਂ ਹੇ।
(ਤੇਰੇ ਮੇਰੇ ਇਸ਼ਟ ਵੱਖ ਪਰ ਇਕ ਦੂਜੇ ਤੇ ਭਰੋਸਾ ਤਾਂ ਹੈ)
ਇਤਰਾਣਾ: ਹੈਂਕੜ ਕਰਨਾ
ਈਂਞ ਨਾ ਇਤਰਾਅ, ਇਸ ਸ਼ਖਸਾਣੀ ਤੈਂਡੇ ਪੋਤੜੇ ਧੋਤੇ ਹਿਨ।
(ਇਉਂ ਨਾ ਹੈਕੜ ਕਰ, ਇਸ ਸਵਾਣੀ ਤੇਰੇ ਪੋਤੜੇ ਧੋਤੇ ਨੇ)
ਇੰਨੂੰ ਈਕੂੰ: ਇਸ ਨੂੰ
ਇੰਨੂੰ ਈਕੂੰ ਕੇ ਡਸੇਸੋਂ, ਇਹ ਤਾਂ ਧੁਰ ਦੀਆਂ ਡੀਂਸਦੈ।
(ਇਸ ਨੂੰ ਕੀ ਦਸੇਂਗਾ, ਇਹ ਤਾਂ ਧੁਰ ਦੀਆਂ ਦਸਦੈ)
ਇਬਾਰਤ: ਲਿਖਤ
ਆਲਮ ਫਾਜ਼ਲ ਹੈ, ਫੈਸਲੇ ਦੀ ਇਬਾਰਤ ਸਹੀ ਲਿਖਸੀ।
(ਵਿਦਵਾਨ ਹੈ, ਫੈਸਲੇ ਦੀ ਲਿਖਤ ਠੀਕ ਲਿਖੂ)
ਇਮਾਮ ਦਸਤਾ; ਖਰਲ
ਸੁਰਮਾ ਤੇ ਅਰਕ ਗੁਲਾਬ, ਇਮਾਮ ਦਸਤੇ ਵਿਚ ਰਗੜਸ਼ਾਂ।
(ਸ਼ਰਮਾ ਤੇ ਅਰਕ ਗੁਲਾਬ ਖਰਲ ਵਿਚ ਰਗੜੂੰਗਾ)
(25)