ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਇਲਮ: ਵਿਦਿਆ / ਜਾਣਕਾਰੀ
ਤੂਕੀ ਇਲਮ ਦੇ ਜ਼ੋਰ ਦਾ ਕੋਈ ਇਲਮ ਵੀ ਹੈ?
ਤੈਨੂੰ ਵਿਦਿਆ ਦੀ ਸ਼ਕਤੀ ਦੀ ਕੋਈ ਜਾਣਕਾਰੀ ਵੀ ਹੈ?)
ਇਵਜ਼/ਇਵਜ਼ਾਨਾ: ਬਦਲੇ ਵਿਚ/ਬਦਲੇ ਦਾ ਮੁਲ
ਝਾਂ ਦੇ ਇਵਜ਼ ਥਾਂ ਘਿੱਧੀ ਹੇ, ਵਤ ਇਵਜ਼ਾਨਾ ਕਿਹਾ।
(ਥਾਂ ਬਦਲੇ ਥਾਂ ਲਈ, ਫਿਰ ਮੁਲ ਕਾਹਦਾ)
ਏਤਾ/ਏਤੀ: ਇਤਨਾ/ਇਤਨੀ
ਏਤਾ ਪੁੰਨ ਕਿਹੜੇ ਫਲ ਦੀ ਤ੍ਰਿਸ਼ਨਾ ਹੇਈ/'ਏਤੀ ਮਾਰ ਪਈ ਕੁਰਲਾਣੇ।
(ਇੰਨ੍ਹਾਂ ਪੁੰਨ,ਕਿਹੜੇ ਫਲ ਦੀ ਤਾਂਘ ਹਈ/ਇੰਨ੍ਹਾਂ ਜ਼ੁਲਮ ਹੋਣ ਤੇ ਕੁਰਲਾਟ ਪਈ)


(ਸ)


ਸਾਂ/ਧੂੰਏਂ/ਸੋ/ਸਿਨ/ਸੀ: ਕਿਰਿਆ ਦੇ ਭਵਿੱਖ ਵਾਚੀ ਪਿਛੇਤਰ
ਕਿਰਿਆ: ਖਾਣਾ-ਖਾਸਾਂ (ਖਾਊਂਗਾ), ਖਾਸੂ (ਖਾਵਾਂਗੇ), ਖਾਸੋਂ (ਖਾਏਂਗਾ),
ਖਾਸੋ (ਖਾਓਗੇ), ਖਾਸਿਨ (ਖਾਣਗੇ), ਖਾਸੀ (ਖਾਵੇਗਾ).........
ਸਹੇੜ ਪੱਲੇ ਪਾਉਣਾ
ਜੈਕੂੰ ਤੁਧੀ ਸਹੇੜ ਡਿਤੈ, ਮੈਂਡੇ ਸਿਰ ਦਾ ਸਾਈਂ ਹੇ।
ਜੀਹਦੇ ਪੱਲੇ ਤੁਸੀਂ ਪਾ ਦਿਤੈ, ਮੇਰੇ ਸਿਰ ਦਾ ਸਾਈਂ ਹੈ)
ਸ਼ਹੂਰ: ਪਤੀ
ਵਣ ਭੈਣੀ, ਤੂੰ ਆਪਣੇ ਸ਼ਹੁਰ ਨਾਲ ਕਿਉਂ ਨਹੀਂ ਨਿਭੈਂਦੀ।
(ਅੜੀਏ, ਤੂੰ ਆਪਣੇ ਪਤੀ ਨਾਲ ਕਿਉਂ ਨਹੀਂ ਗੁਜਾਰਦੀ)
ਸ਼ਹੂਰ: ਤਮੀਜ਼
ਵੇ ਜੜ੍ਹ ਗਿਆ, ਤੈਨੂੰ ਵਡੱਕਿਆਂ ਨਾਲ ਕੁਣ ਦੀ ਸ਼ਹੂਰ ਨਹੀਂ।
(ਜੜ੍ਹ ਪੱਟੀ ਦਿਆ, ਤੈਨੂੰ ਵਡੇਰਿਆਂ ਨਾਲ ਬੋਲਣ ਦੀ ਤਮੀਜ਼ ਨਹੀਂ)
ਸਕਾ/ਸਿੱਕੇ/ਸਾਕ: ਕੁੜਮ/ਕੋੜਮਾ
ਉੱਠ ਭਾੜੇ ਕਰਨੈ ਤਾਂ ਸੱਕਿਆ ਦਾ ਹੀ ਕਰੇਸੂੰ!
(ਕਿਰਾਏ ਤੇ ਉਠੱ ਕਰਨੈ ਤਾਂ ਕੁੜਮਾਂ ਦਾ ਹੀ ਕਰਾਂਗੇ!)
ਸਖੀ/ਸਖਾਵਤ: ਖੁਲ੍ਹ ਦਿਲਾ/ਖੁਲ੍ਹ ਦਿਲੀ
ਸਖੀ ਸਜਣ ਨੂੰ ਸਖਾਵਤ ਦੀਆਂ ਦੁਆਵਾਂ!
(ਖੁਲ੍ਹ ਦਿਲੇ ਦੀ ਖੁਲ੍ਹ ਦਿਲੀ ਕਰਕੇ ਅਸੀਸਾਂ)
ਸਗ: ਸੰਗ
ਸੀਤਾ ਰਾਮ ਜੀ ਸਗ ਬਣਵਾਸ ਟੁਰ ਗਈ।
(ਸੀਤਾ ਰਾਮ ਜੀ ਦੇ ਸੰਗ ਬਣਵਾਸ ਤੁਰ ਗਈ)
ਸਗਲਾ: ਧਾਤੀ ਪਤੀਲਾ
ਗੁਰੀਬ ਘਰਾਂ ਨੂੰ ਕਾਂਸੀ ਦੇ ਸਗਲੇ ਹੀ ਨਸੀਬ ਨੇ।
(ਗਰੀਬ ਘਰਾਂ ਨੂੰ ਕਾਂਸੀ ਦੇ ਪਤੀਲੇ ਹੀ ਲਿਖੇ ਹਨ)

(26)