ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਸਾੜ ਸਤੀ: ਬੇਹਦ ਦੁੱਖ
ਸੰਸਾਰ ਜੰਗ, ਪ੍ਰਾਣੀਆਂ ਦੀ ਸਾੜ ਸਤੀ ਥੀ ਗਈ।
(ਸੰਸਾਰ ਜੰਗ, ਜੀਵਾਂ ਦੇ ਬੇਹੱਦ ਦੁੱਖ ਹੋ ਗਈ)
ਸੰਗਰ/ਸੰਘਰ: ਜੰਡ ਦੀਆਂ ਫੱਲੀਆਂ
ਸੰਗਰਾਂ/ਸੰਘਰਾਂ ਕੁ ਰੇਗਿਸਤਾਨ ਦੀ ਨੇਮਤ ਜਾਣੋ।
(ਜੰਡ ਦੀਆਂ ਫੱਲੀਆਂ ਰੇਗਿਸਤਾਨ ਦੀ ਨਿਆਮਤ ਸਮਝੋ)
ਸੰਘੀ: ਘੰਡੀ
ਜ਼ਮੀਨ ਦੀ ਭੁੱਖ ਨੇ ਪਿਉ ਦੀ ਸੰਘੀ ਘੁਟੀ।
(ਜ਼ਮੀਨ ਦੀ ਤ੍ਰਿਸ਼ਨਾ ਕਰਕੇ ਪਿਉ ਦੀ ਘੰਡੀ ਘੁੱਟ ਦਿੱਤੀ)
ਸਾਂਹਵੇਂ: ਸਾਹਮਣੇ
ਸਾਂਹਵੇਂ ਥੀ ਕੇ ਸੱਚ ਆਖਸੇਂ।
(ਸਾਹਮਣੇ ਹੋ ਕੇ ਸੱਚ ਆਖੋਗੇ)
ਸਾਂਟਾ: ਛਾਂਟੇ
ਕੰਧਾਂ ਨਾਲ ਲਾਈਇਮ ਸਾਂਟਾ।
(ਮੈਂ ਕੰਧਾਂ ਨੂੰ ਹੀ ਛਾਂਟੇ ਲਾਏ ਨੇ।
ਸਾਂਢਣੀ/ਸਾਂਢ: ਲਾਦੂ ਗੋਕੇ
ਮਸ਼ੀਨਰੀ ਦੀ ਢੁਆਈ ਤੂੰ ਸਾਂਢਣੀ / ਸਾਂਢ ਬੇਕਦਰੇ ਥੀ ਗਏ ਹਨ।
(ਮਸ਼ੀਨਰੀ ਦੀ ਢੁਆਈ ਕਰਕੇ ਲਾਦੂ ਗੋਕਿਆਂ ਦੀ ਬੇਕਦਰੀ ਹੋ ਗਈ ਹੈ)
ਸਾਫ਼ੀ: ਨਿਰੋਲ
ਥੋਕ ਕੀਮਤ ਸਾਫ਼ੀ ਹੈ, ਕਾਈ ਬਈ ਲਾਗਤ ਨਹੀਂ।
(ਥੋਕ ਕੀਮਤ ਨਿਰੋਲ ਹੈ, ਕੋਈ ਹੋਰ ਖਰਚਾ ਨਹੀਂ)
ਸਾਂਵਾ: ਸਮਾਨ/ਉਹੀਂ/ਝੁਖਦਾ/ਸੰਤੁਲਿਤ
ਨਰਨਾਰੀ ਸਾਂਵੇਂ ਹੱਕਦਾਰ ਹਿਨ!;, ਇਹੀ ਸਾਂਵਾਂ ਬੰਦਾ ਹੇ।;
ਸੇਠਾ, ਸਾਂਵਾ ਤੋਲ, ਭੁੱਖਾ ਨਾ ਰੱਖ!; ਮੁੰਡੇ ਕੁੜੀ ਨਾਲ ਸਾਂਵਾਂ ਵਿਹਾਰ ਹੋਵੇ।
ਸ਼ਾਕਰ/ਮਸ਼ਕੂਰ: ਧੰਨਵਾਦੀ
ਕਾਦਰ ਦੀਆਂ ਨੇਮਤਾਂ ਦੇ ਸ਼ਾਕਰ/ਮਸ਼ਕੂਰ ਰਹਵਾਏਂ।
(ਕਾਦਰ ਦੀਆਂ ਨਿਆਮਤਾਂ ਦੇ ਧੰਨਵਾਦੀ ਰਹੀਏ)
ਸ਼ਾਮਤ: ਬਦਕਿਸਮਤੀ
ਡਾਕੂ ਦੀ ਸ਼ਾਮਤ ਉਸ ਨੂੰ ਹਿੱਥੇ ਖਿੱਚ ਘਿਨਾਈ।
(ਡਾਕੂ ਦੀ ਬਦਕਿਸਮਤੀ ਉਸ ਨੂੰ ਇੱਥੇ ਖਿੱਚ ਲਿਆਈ)
ਸਿੱਕ: ਮੋਹ/ਕਸ਼ਿਸ਼
ਮਿਲਣੇ ਦੀ ਸਿੱਕ ਹਾਈ ਤਾਂ ਆ ਗਿਆਂ।
(ਮਿਲਣ ਦੀ ਕਸ਼ਿਸ਼/ਮੋਹ ਸੀ ਤਾਂ ਆ ਗਿਆ)

(29)