ਸਮੱਗਰੀ 'ਤੇ ਜਾਓ

ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਸਿੱਜ: ਭਿਜ / ਸਿੰਨੇ: ਭਿਜੇ ਹੋਏ
ਸੁਕਣੇ ਘੱਤੇ ਕਪੜੇ ਭੂਰ ਨਾਲ ਸਿੱਜ ਗਏ / ਸਿੰਨੇ ਥੀ ਗਏ।
(ਸੁਕਣੇ ਪਾਏ ਕਪੜੇ ਫੁਹਾਰ ਨਾਲ ਭਿਜ ਗਏ / ਗਿੱਲੇ ਹੋ ਗਏ)
ਸਿਝਣਾ: ਨਿਬੇੜਨਾ
ਜੇਰਾ ਰੱਖ, ਸੁਣ ਘਿਨਾਏ, ਸਿੱਝ ਘਿਨਸੂੰ।
(ਸਬਰ ਕਰ, ਸੁਣ ਲਈਏ, ਨਿਬੇੜ ਲਵਾਂਗੇ)
ਸਿਞਾਣ/ਸਿੰਞਾਣ: ਪਹਿਚਾਣ
ਮੈ ਤੂੰ ਸਿਞਾਣ/ਸਿੰਞਾਣ ਘਿਨਸੀ।
(ਮੈਨੂੰ ਪਹਿਚਾਣ ਲਵੇਗਾ)
ਸਿਠਣੀਆਂ: ਕਾਵਿਕ ਟਕੋਰਾਂ
ਛੂਹਰੀਂ ਦੀ ਟੋਲੀ ਸਿਠਣੀਆਂ ਲਈ ਰਾਹ ਮੱਲੀ ਖਲੀ ਹੈ।
ਕੁੜੀਆਂ ਦੀ ਟੋਲੀ ਟਕੋਰਾਂ ਲਈ ਰਾਹ ਰੋਕੀ ਖੜੀ ਹੈ)
ਸਿਤਮ ਜ਼ਰੀਫੀ: ਸਰੀਹਨ ਧੱਕਾ
ਸਿਤਮ ਜ਼ਰੀਫੀ ਹੈ ਤੇ ਸੁਣਵਾਈ ਕਾਈ ਨਹੀਂ।
(ਸਰੀਨ ਧੱਕਾ ਹੈ ਤੇ ਸੁਣਵਾਈ ਕੋਈ ਨਹੀਂ)
ਸਿਦਕ: ਅਡੋਲ ਅਵਸਥਾ
ਸਿਦਕ ਰੱਖ ਕੇ, ਖੌਦ ਦੇ ਚਲਾਣੇ ਪਿਛੁੰ ਬਾਲ ਪਾਲੇ ਹਿਸ।
(ਅਡੋਲ ਰਹਿ ਕੇ ਪਤੀ ਦੀ ਮੌਤ ਪਿਛੋਂ ਬਾਲ ਪਾਲੇ ਨੇ)
ਸਿਪ/ਸੁਪ: ਸਿਉਂਤਾ
ਮੈਂਡਾ ਸੁਥੂ ਸਿਪ/ਸੁਪ ਗਿਆ ਹੈ ਕੇ ਨਹੀਂ।
(ਮੇਰਾ ਪਜਾਮਾ ਸਿਉਂਤਾ ਗਿਆ ਹੈ ਕਿ ਨਹੀਂ)
ਸਿੰਮਦਾ/ ਤ੍ਰਿਮਦਾ: ਚਿਉਂਦਾ
ਰਾਤ ਭਰ ਛੱਤਾਂ ਸਿੰਮਦੀਆਂ/ਤ੍ਰਿਮਦੀਆਂ ਰਹੀਆਂ ਹਿਨ।
(ਸਾਰੀ ਰਾਤ ਛੱਤਾਂ ਚਿਉਂਦੀਆਂ ਰਹੀਆਂ ਨੇ)
ਸਿਰਸਾਹੀ ਛਟਾਂਕ ਦੀ ਚੁਥਾਈ
ਸਿਰਸਾਹੀ ਤੇਲ ਦੀ ਚੋਈ ਨਿਸ, ਹੁਬ ਡੇਖ।
(ਛਟਾਂਕ ਦੀ ਚੌਥਾ ਹਿੱਸਾ ਤੇਲ ਤਾਂ ਚੋਇਆ ਨਹੀਂ, ਸ਼ੇਖੀ ਵੇਖ)
ਸਿਰਕੀ: ਕਾਨੀਆਂ ਦੀ ਪੜਛੀ
ਸਿਰਕੀ ਬਾਲੇ ਗਰੀਬਾਂ ਦਾ ਸਿਰ ਢੱਕਾਅ।
(ਬਾਲਿਆਂ ਉਪਰ ਕਾਨੀਆਂ ਦੀ ਪੜਛੀ ਗਰੀਬਾਂ ਦੀ ਛੱਤ ਹੋਵੇ)
ਸ਼ਿਰਕਤ ਹਾਜ਼ਰੀ
ਮੈਕੂੰ ਤਾਂ ਸ਼ਿਰਕਤ ਦਾ ਢੋਅ ਹੀ ਨਹੀਂ ਢੁੱਕਾ।
(ਮੈਨੂੰ ਤਾਂ ਹਾਜ਼ਰ ਹੋਣ ਦਾ ਮੌਕਾ ਹੀ ਨਹੀਂ ਜੁੜਿਆ)

(30)