ਸਮੱਗਰੀ 'ਤੇ ਜਾਓ

ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਸੀਲ ਸ਼ਾਂਤ/ਅਸੀਲ
ਸੀਲ ਤੇ ਸੰਜਮ ਪੁਰਖਿਆਂ ਨੂੰ ਮਿਲੇ ਹਨ।
(ਸ਼ਾਂਤ ਤੇ ਅਸੀਲ, ਸੰਕੋਚ ਵੱਡਿਆਂ ਤੋਂ ਮਿਲੇ ਹਨ)
ਸੀਸ਼ਮ: ਟਾਹਲੀ
ਨਹਿਰ ਪਟੜੀ ਤੂੰ ਕਾਲੀ ਸੀਸ਼ਮ ਲਭ ਪਈ ਹੇ।
(ਨਹਿਰੀ ਪਟੜੀ ਤੋਂ ਕਾਲੀ ਟਾਹਲੀ ਲਭ ਗਈ ਹੈ)
ਸੀੜ੍ਹੀ: ਪੌੜੀ
ਸ਼ਰਧਾਲੂਆਂ ਨੂੰ ਸੀੜ੍ਹੀ ਬਣਾ ਕੇ ਰੁਤਬੇ ਬਟੋਰਦੇ ਹਿਨ।
(ਸ਼ਰਧਾਲੂਆਂ ਨੂੰ ਪੌੜੀ ਬਣਾ ਕੇ ਰੁਤਬੇ ਖਟਦੇ ਹਨ)
ਸੁਆਣੀ/ਸਵਾਣੀ: ਔਰਤ/ਪਤਨੀ
ਨੇਕ ਸੁਆਣੀ ਨੇ ਤੈਂਡੀ ਸਵਾਣੀ ਬਣ ਘਰ ਦਾ ਘਿੱਧੇ।
ਭਲੀ ਔਰਤ ਨੇ ਤੇਰੀ ਪਤਨੀ ਬਣ ਘਰ ਸੰਭਾਲ ਦਿਤੈ)
ਸੁਇਨਾ: ਸੋਨਾ
ਸੁਇਨਾ ਰੁੱਪਾ ਧਨ ਨਿਨ੍ਹ, ਸਦਾਚਾਰ ਉਸਤੂੰ ਉਤੇ ਹੈ।
(ਸੋਨਾ-ਚਾਂਦੀ ਧਨ ਨਹੀਂ ਹਨ, ਸਦਾਚਾਰ ਉਨ੍ਹਾਂ ਤੋਂ ਉਪਰ ਹੈ)
ਸੁਸਣਾ: ਸੁੱਕ ਕੇ ਘਟਣਾ / ਦਿਲ ਛੋਟਾ ਹੋਣਾ
ਸਿੰਨਾ ਅਨਾਜ ਸੁਕਸੀ ਤਾਂ ਸਸਸੀ ਪੈਸਾ ਮੈਂ ਲੈਸਾਂ ਤੇ ਹਾਂ ਤੈਂਡਾ ਸੁਸਦੈ।
(ਭਿਜਿਆ ਅਨਾਜ ਸੁਕੂ ਤਾਂ ਘਟੂ/(ਪੈਸਾ ਮੈਂ ਲਾਊਂ ਤੇ ਦਿਲ ਤੇਰਾ ਘਟਦੈ)
ਸੁਹਬਤ/ਸੋਹਬਤ: ਸੰਗਤ
ਭੈੜੀ ਸੁਹਬਤ ਤੂੰ ਬੰਦਾ ਕਲਾ ਭਲਾ।
(ਬੁਰੀ ਸੋਹਬਤ/ਸੰਗਤ ਨਾਲੋਂ ਬੰਦਾ ਇਕਲਾ ਚੰਗਾ)
ਸੁਹਲਾ/ਸੁਹੇਲਾ: ਖੁਸ਼ੀ ਭਰਪੂਰ
ਹਰ ਘਰ ਸੁਹਲਾ ਗਾਂਵਦੇ ਥੀਵੋ, ਜੀਵਨ ਸੁਹੇਲਾ ਥੀਸੀ।
(ਹਰ ਘਰ ਖੁਸ਼ੀ ਦੇ ਗੀਤ ਗਾਂਦੇ ਹੋਵੋ, ਜ਼ਿੰਦਗੀ ਖੇੜੇ ਵਾਲੀ ਹੋਊ)
ਸੁੱਕਾ ਸੀਦਾ: ਰਸਦ
ਸੰਤਾਂ ਕੂੰ ਸੁੱਕਾ ਸੀਦਾ ਡੇ ਆ, ਆਪੇ ਸੁੱਚਾ ਪਕੈਸਿਨ।
(ਸੰਤਾਂ ਨੂੰ ਰਸਦ ਦੇ ਆ, ਆਪ ਸੁੱਚਾ ਪਕਾਉਣਗੇ)
ਸੁਜਾਖਾ / ਮਨਾਖਾ: ਨੇਤਰਵਾਨ / ਨੇਤਰਹੀਣ
ਸੁਜਾਖੇ ਵਸਣ ਮੁਨਾਖੇ ਬਣਕੇ, ਪਾਪ ਨਾ ਡੇਖਣਜੋ।
(ਨੇਤਰਵਾਨ ਜੇ ਪਾਪ ਨਹੀਂ ਦੇਖਦੇ ਤਾਂ ਨੇਤਰਹੀਣਾ ਵਾਂਗ ਜੀ ਰਹੇ ਨੇ)
ਸੁੰਵ: ਉਜਾੜ/ਸੁੰਨ
ਉਜਾੜੇ ਨੇ ਕੇਈ ਬਸਤੀਆਂ ਸੁੰਞ ਕਰ ਸੱਟੀਆਂ।
(ਉਜਾੜੇ ਨੇ ਕਈ ਬਸਤੀਆਂ ਸੁੰਨ ਕਰ ਸਿੱਟੀਆਂ)

(32)