ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'


ਸੁੱਥਣ: ਸਲਵਾਰ
ਪਠਾਣ ਮਰਦ ਤਾਂ ਸੁੱਥਣਾ ਪੈਂਦੇ ਹਿਨ।
(ਪਠਾਣ ਆਦਮੀ ਸਲਵਾਰਾਂ ਪਾਉਂਦੇ ਹਨ)
ਸੁਦਾਅ/ਸ਼ੁਦਾਅ-ਸੁਦਾਈ/ਸ਼ੁਦਾਈ: ਕਮਲ/ਕਮਲਾ
ਮੰਦ ਮਤ ਵਾਲੇ ਡੇਖੋ ਹੁਨਾਲੇ ਸੁਦਾਅ/ਸ਼ੁਦਾਅ ਨਾਲ ਸ਼ੁਦਾਈ ਥੀ ਵੈਂਦੇ ਹਿਨ।
(ਮੰਦ ਬੁੱਧੀ, ਗਰਮੀਆਂ ਵਿਚ ਕਮਲ ਪੈਣ ਨਾਲ ਕਮਲੇ ਹੋ ਜਾਂਦੇ ਨੇ)
ਸੁਬਕ: ਕੋਮਲ
ਸੁਬਕ ਜਿਹੇ ਬਾਲ ਕੂੰ ਚਮਾਠ ਮਾਰ ਕੇ ਮੂੰਹ ਨੀਲਾ ਕਰ ਡਿਤਈ।
(ਕੋਮਲ ਜਿਹੇ ਬਾਲ ਨੂੰ ਚਪੇੜ ਮਾਰ ਕੇ ਮੁੰਹ ਨੀਲਾ ਕਰ ਦਿਤਾ ਹਈ)
ਸੁਬੜ: ਘਾਹ ਦਾ ਰੱਸਾ
ਸੁਬੜ ਚਾ ਘਿਨਾ, ਥੱਬੇ ਬੰਨਾਹੇਂ।
(ਘਾਹ ਵਾਲਾ ਰਸਾ ਚੁਕ ਲਿਆ, ਭਰੀਆਂ ਬੰਨ੍ਹ ਲਈਏ)
ਸੁਰਕਣਾ: ਤਰਲ ਨਾਲ ਬੁਰਕੀਆਂ ਲੰਘਾਉਣੀਆਂ
ਭਾਗਾਂ ਵਾਲੀਏ, ਰੰਝ ਕਿਹਾ, ਲਸੀ ਨਾਲ ਸੁਰਕ ਲੈਸਾਂ।
(ਕਰਮਾਂ ਵਾਲੀਏ, ਦੁਖ ਕਾਹਦਾ, ਲਸੀ ਨਾਲ ਬੁਰਕੀਆਂ ਲੰਘਾ ਲਵਾਂਗਾ)
ਸੁਰਕਾਰ: ਖੁਜਲੀ
ਤਲੀ ਵਿਚ ਸੁਰਕਾਰ ਥੀਂਦਾ ਪਿਐ, ਕਿਡਾਨੂੰ ਛਿੱਲੜ ਜੁੜਸਿਨ।
(ਤਲੀ 'ਚ ਖੁਜਲੀ ਹੋ ਰਹੀ ਹੈ, ਕਿਤੋਂ ਪੈਸੇ ਜੁੜਨਗੇ)
ਸ਼ੁਮਾਰ: ਗਿਣਤੀ
ਜਨ ਗਣਨਾ ਥੀਂਦੀ ਪਈ ਹੈ, ਧੰਧੇ ਵੀ ਸ਼ੁਮਾਰ ਥੀਸਿਨ।
(ਜਨਗਣਨਾ ਹੋ ਰਹੀ ਹੈ, ਧੰਧਿਆਂ ਦੀ ਵੀ ਗਿਣਤੀ ਹੋਵੇਗੀ)
ਸੁ: ਜਣੇਪਾ ਅੰਗ
ਮੰਝ ਦੀ ਸੁ ਫਟੜ ਹੇ, ਸਲੋਤਰੀ ਕੂੰ ਸੱਡ।
(ਮੱਝ ਦਾ ਜਣਨ ਅੰਗ ਜ਼ਖਮੀ ਹੈ, ਸਲੋਤਰੀ ਨੂੰ ਬੁਲਾ)
ਸੂਤ: ਖਿੱਚ ਕੇ ਚੂਸ/ਰਾਸ ਆਉਣਾ
ਜਲੇਬੀ ਦਾ ਰੱਸ ਸੂਤ ਘਿਨ। (ਜਲੇਬੀ ਦਾ ਰਸ ਚੂਸ ਲੈ)
ਫ਼ੌਜਾਂ ਦੀ ਭਗਦੜ ਕੈਦੀਆਂ ਦੇ ਸੂਤ (ਰਾਸ) ਆ ਗਈ ਤੇ ਭੱਜ ਗਏ।
ਸੂਤਕ: ਜਣੇਪੇ ਬਾਦ ਅਸ਼ੁਧੀ
ਸੂਤਕ ਦੀ ਮਨੌਤ ਨਾਲ ਜਚਾ ਨੂੰ ਅਰਾਮ ਨਸੀਬ ਥੀਂਦੈ।
(ਅਸ਼ੁਧੀ ਦੇ ਨਾਂ ਤੇ ਜਚਾ ਨੂੰ ਆਰਾਮ ਮਿਲ ਪਾਉਂਦਾ ਹੈ)
ਸੈਣ: ਮਾਲਕਣ
ਭਾਅ ਚਾਵਣ ਆਈ ਚੁੱਲ੍ਹੇ ਦੀ ਸੈਣ ਬਣ ਬੈਠੀ।
(ਅੱਗ ਲੈਣ ਆਈ ਚੁੱਲ੍ਹੇ ਦੀ ਮਾਲਕਣ ਬਣ ਬੈਠੀ)

(33)