ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/41

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਹੰਢ ਵੰਞਣਾ: ਬੀਤ ਜਾਣਾ
ਆਰਜਾ ਹੰਢੀ ਵੰਞਦੀ ਪਈ ਹੈ, ਘਰ ਬੰਨ੍ਹ ਘਿਨ।
(ਉਮਰ ਬੀਤਦੀ ਜਾਂਦੀ ਹੈ, ਘਰ ਵਸਾ ਲੈ)
ਹਣਿਉ: ਜਾੜ੍ਹ
ਹਣਿਉਂ ਗਲ ਗਈਅਨ, ਰੋਟੀ ਨਹੀਂ ਚਿੱਥੀਦੀ।
(ਜਾੜ੍ਹਾ ਗਲ ਗਈਆਂ ਨੇ, ਰੋਟੀ ਨਹੀਂ ਚੱਬੀ ਜਾਂਦੀ)
ਹੱਥ ਧੋਵਣੇ: ਸੁਰਖੁਰੂ ਹੋਣਾ
ਧੀ ਕੋਠੇ ਪਈ ਲਗਦੀ ਹੇ, ਹੱਥ ਧੋਵਣ ਦੀ ਕਰ
(ਧੀ ਮੁਟਿਆਰ ਹੋਈ ਜਾਂਦੀ ਹੈ, ਵਿਆਹ ਕੇ ਸੁਰਖੁਰੂ ਹੋ ਜਾ)
ਹੱਦ-ਬੰਨਾ: ਸੀਮਾਂ
ਸੂਦ ਦਰ ਸੂਦ, ਯਾਰ ਲੁੱਟ ਦਾ ਕਾਈ ਹੱਦਬੰਨਾ ਕਾਈ ਨਾ।
(ਵਿਆਜ ਨੂੰ ਵਿਆਜ, ਯਾਰ ਲੁੱਟ ਦੀ ਕੋਈ ਸੀਮਾ ਕੋਈ ਨਹੀਂ)
ਹਫ਼ੀਮ: ਅਫ਼ੀਮ
ਹਫੀਮ ਦੀ ਇਲਤ ਨੇ ਖੁਆਰ ਕਰ ਡਿੱਤੈ।
(ਅਫੀਮ ਦੀ ਬੁਰੀ ਆਦਤ ਨੇ ਬਰਬਾਦ ਕਰ ਦਿਤਾ ਹੈ)
ਹੱਭੇ ਸਾਰੇ
ਸਾਡਾ ਪਹਿਲਾ ਕਾਜ ਹੈ, ਹੱਭੇ ਅਵਿਆਏ।
(ਸਾਡੇ ਪਹਿਲਾ ਵਿਆਹ ਹੈ, ਸਾਰੇ ਆਇਆ ਜੇ}}
ਹਮਸਫ਼ਰ: ਜੀਵਨ ਸਾਥੀ
ਸ਼ਾਦੀ ਨਿਸੇ ਕੀਤੀ ਵਤ ਵੀ ਹਮਸਫ਼ਰ ਹਾਏਂ।
(ਵਿਆਹ ਅਸੀਂ ਨਹੀਂ ਕੀਤਾ ਫਿਰ ਵੀ ਜੀਵਨ ਸਾਥੀ ਹਾਂ)
ਹਮਸਰ: ਸਾਡੇ ਵਰਗਾ
ਹਮਸਰ ਦੀ ਨਾ ਤੁਮਸਰ ਦਾਤੇ।
(ਸਾਡੇ ਵਰਗਾ ਗੁਰੀਬ ਨਹੀਂ ਤੇ ਤੁਸਾਂ ਵਰਗਾ ਦਾਤਾ ਨਹੀਂ)
ਹਮਸਾਇਆ: ਗੁਆਂਢੀ
ਹਮਸਾਇਆ ਮਾਂ-ਪਿਉ ਜਾਇਆ।
(ਗੁਆਂਢੀ ਸੱਕਾ ਭਰਾ ਹੀ ਹੁੰਦਾ ਹੈ)
ਹਮਜੋਲੀ: ਲੰਗੋਟੀਆ
ਹਮਜੋਲੀਆਂ ਦੀਆਂ ਖਰਮਸਤੀਆਂ ਕਡਣ ਭੁਲਦੀਆਂ ਹਿਨ।
(ਲੰਗੋਟੀਆਂ ਦੀਆਂ ਇਲਤਾਂ ਕਦ ਭੁਲਣ)
ਹਮਜ਼ੁਲਫ਼: ਸਾਂਢੂ
ਹਮਜ਼ੁਲਫ ਸਾਹਵਰੇ ਵੰਞ ਕੇ ਰੀਸਾਂ ਕਰੇਸਿਨ।
(ਸਾਂਢੂ ਸਹੁਰੀ ਜਾ ਕੇ ਰੀਸਾਂ ਕਰਨਗੇ)

(37)