ਸਮੱਗਰੀ 'ਤੇ ਜਾਓ

ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਹਾ: ਆਹੋ
ਹਾ, ਤੁਸੀਂ ਕੀ ਗਲ ਮੈਂ ਸੁਣ ਘਿੱਧੀ ਹਿਮ।
(ਆਹੋ, ਤੇਰੀ ਗਲ ਮੈਂ ਸੁਣ ਲਈ ਹੈ)
ਹਾਸਲ ਤਫ਼ਰੀਕ: ਵਾਧਾ ਘਾਟਾ
ਹਿਸਾਬ ਗਿਣ ਘਿਨ, ਹਾਸਲ ਤਫ਼ਰੀਕ ਮੈਕੂੰ ਡੇ।
(ਹਿਸਾਬ ਕਰ ਲੈ, ਵਾਧਾ ਘਾਟਾ ਮੈਨੂੰ ਦੇ)
ਹਾਜਤ: ਕਸਰ
ਤੈਂ ਕਾਈ ਹਾਜਤ ਪਿੱਛਾ ਛੋੜੀ ਹੋਈ।
(ਤੂੰ ਕੋਈ ਕਸਰ ਪਿੱਛੇ ਰਹਿਣ ਦਿਤੀ ਹੈ)
ਹਾਫ਼ਜ਼ ਰਾਖਾ / ਮੁਨਾਖਾ ਮੁਸਲਮਾਨ
ਖੁਦਾ ਹਾਫ਼ਜ਼ ਥੀਵਿਸ, ਡਿੱਤੂ ਹਾਫ਼ਜ਼ ਹੈ ਤੇ ਕੁਰਾਨ ਸੁਣਾ ਡੀਂਦੈ।
(ਰੱਬ ਰਾਖਾ ਹੋਵਿਸ, ਡਿੱਤੂ ਮੁਨਾਖਾ ਹੈ ਤੇ ਕੁਰਾਨ ਸੁਣਾ ਦਿੰਦੈ)
ਹਾਮਲਾ: ਪੇਟ ਤੋਂ
ਕੇਈ ਰਾਖਸ ਸਨ, ਹਾਮਲਾ ਕੂੰ ਵੀ ਚੀਰ ਸੁਟਿਆਨੇ।
(ਕੋਈ ਰਾਖਸ ਸਨ, ਪੇਟ ਤੋਂ ਔਰਤ ਨੂੰ ਵੀ ਪਾੜ ਸੁਟਿਆ)
ਹਾੜ /ਹਾੜਨਾ: ਜਾਂਚ ਕਰਨਾ/ਤੋਲਣਾ
ਢੇਰ ਜਵਾਂ ਦਾ ਹੇ, ਹਾੜ ਸਕਲੈ ਕਿ ਹਾੜ੍ਹੂੰ।
(ਜੌਆਂ ਦੀ ਢੇਰੀ ਹੈ, ਜਾਂਚ ਸਕਦੈ ਕਿ ਤੋਲੀਏ)
ਹਾਂ ਸੜੀ: ਗੁਸੈਲ
ਹੋ ਤਾਂ ਹਾਂ ਸੜੀ ਰੰਨ, ਵੱਤ ਵੀ ਗਲ ਛੇੜ ਡੇਧੇ ਹਾਂਏ।
(ਹੈ ਤਾ ਗੁਸੈਲ ਤੀਵੀਂ, ਫਿਰ ਵੀ ਗਲ ਤੋਰ ਵੇਖਦੇ ਹਾਂ)
ਹਾਂ ਸੁਸਣਾ/ਹਾਂ ਖੁਸਣਾ: ਦਿਲ ਘਟਣਾ
ਕਿਉਂ ਹਾਂ ਸੁਸਦਈ/ਖੁਸਦਈ, ਤੈਕੁੰ ਹਰਜ ਨਾ ਥੀਸੀ
(ਕਿਉਂ ਦਿਲ ਘਟਦੈ ਤੇਰਾ, ਤੈਨੂੰ ਘਾਟਾ ਨਾ ਹੋਊ)
ਹਿਆਉਂ: ਦਿਲ
ਜੇ ਤੂੰ ਪ੍ਰਿਆ ਦੀ ਸਿੱਕ ਹਿਆਉਂ ਨਾ ਠਾਹੇ ਕਹੀਦਾ।
(ਜੇ ਤੈਨੂੰ ਪ੍ਰੀਤਮ ਦੀ ਤਾਂਘ ਹੈ ਤਾਂ ਕਿਸੇ ਦਾ ਦਿਲ ਨਾ ਦੁਖਾ)
ਹਿੱਕ: ਇੱਕ
ਹਿੱਕ ਬੈਅ ਨਾਲ ਕਿਉਂ ਭਿੜਦੇ ਪਏ ਹੋ, ਹੋਸ਼ ਕਰੋ।
(ਇੱਕ ਦੂਜੇ ਨਾਲ ਕਿਉਂ ਲੜ ਰਹੇ ਹੋ, ਹੋਸ਼ ਕਰੋ)
ਹਿੱਕ ਹਿੱਕੜੀ: ਨਿਬੇੜਾ
ਜੁਲੋ ਜੁਲਾਹੇਂ, ਹਿੱਕ ਹਿਕੜੀ ਕਰਕੇ ਵਲਸੂੰ।
(ਚਲੋ ਚਲੀਏ, ਨਿਬੇੜਾ ਕਰਕੇ ਮੁੜਾਂਗੇ)

(40)