ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਹੋੜ: ਰੋਕ
ਹੋੜ ਵਣ ਬਚੜੇ ਕੂੰ, ਭਾਅ ਨਾਲ ਨਾ ਭਿੜੇ।
(ਰੋਕ ਨੀ ਪੁਤਰ ਨੂੰ, ਅੱਗ ਨਾਲ ਨਾ ਟੱਕਰੇ)
ਹੌਦੀ/ਹੌਦਾ: ਚੁਬਚਾ/ਹਾਥੀ ਉਪਰ ਪਾਲਕੀ
ਹੌਦੀ ਵਿਚ ਪਾਣੀ ਤੇ ਹੌਦੇ ਵਿਚ ਰਾਣੀ, ਅਲ੍ਹਾ ਦੀ ਮੇਹਰ।
(ਚੁਬਚੇ ਵਿਚ ਪਾਣੀ ਤੇ ਹਾਥੀ ਉਪਰ ਪਾਲਕੀ ਵਿਚ ਰਾਣੀ, ਰੱਬੀ ਕ੍ਰਿਪਾ)
ਹੌਲ ਪੈਣਾ: ਘਬਰਾਹਟ ਹੋਣੀ
ਕਰਜ਼ੇ ਦੀ ਪੰਡ ਸੁਣਕੇ, ਵਾਰਸਾਂ ਕੂੰ ਹੌਲ ਪੋਣੇ ਹੀ ਸਨ।
(ਕਰਜ਼ੇ ਦੀ ਪੰਡ ਸੁਣਕੇ ਵਾਰਸਾਂ ਨੂੰ ਘਬਰਾਹਟ ਹੋਣੀ ਹੀ ਸੀ)
ਹੌਲਾ ਕਰਨਾ: ਬੇਇਜ਼ਤ ਕਰਨਾ
ਭੈੜੀਏ, ਖੌਂਦ ਕੂੰ ਪਰੇ ਵਿਚ ਹੌਲਾ ਨਾਹੀ ਕਰਨਾ।
(ਅੜੀਏ, ਘਰ ਵਾਲੇ ਨੂੰ ਸੱਥ ਵਿਚ ਬੇਇਜ਼ਤ ਨਹੀਂ ਸੀ ਕਰਨਾ)

(ਕ)ਕਉ: ਬਿੜਕ
ਰਾਤੀਂ ਪੁਲਸ ਪੋਸੀ, ਜ਼ਰਾ ਕਉ ਰਖਿਆਏ।
(ਰਾਤੀਂ ਪੁਲਸ ਪਵੇਗੀ, ਜ਼ਰਾ ਬਿੜਕ ਰਖਿਆ ਜੇ)
ਕੱਸਾ: ਘਟ/ਘਟੀਆ
ਹਿੱਕ ਤਾਂ ਮਾਲ ਕੱਸਾ ਹੇ ਤੇ ਡੂਝਾ ਕਸਾ ਤੋਲਦੈਂ।
(ਇੱਕ ਤਾਂ ਮਾਲ ਘਟੀਆ ਹੈ ਤੇ ਦੂਜਾ ਘਟ ਤੋਲ ਰਿਹਾ ਹੈਂ)
ਕਸਬ: ਹੁਨਰ
ਕਾਈ ਕਸਬ ਸਿਖੈਨੇ, ਰੋਟੀ ਧੋਰੇ ਥੀਵਣ।
(ਕੋਈ ਹੁਨਰ ਸਿਖਾਉ, ਰੋਜ਼ੀ ਸਿਰ ਹੋ ਜਾਣ)
ਕਸਰ: ਘਾਟਾ/ਬੀਮਾਰੀ
ਕਸਰ ਇਹ ਰਹੀ ਬਈ ਓਪਰੀ ਕਸਰ ਆਧੇ ਰਹੇ ਤਾਂ ਇਲਾਜ ਨਾ ਥਿਆ।
(ਘਾਟ ਇਹ ਰਹੀ ਕਿ ਓਪਰੀ ਬਿਮਾਰੀ ਦਸਦੇ ਰਹੇ ਤੇ ਇਲਾਜ ਨਾ ਹੋਇਆ)
ਕਸੀਰਾ: ਪੁਰਾਣਾ ਸਿੱਕਾ 1/4 ਪੈਸਾ/ 1/128 ਰੁਪਿਆ/ਧੇਲੇ ਦਾ ਅੱਧ
ਕੈਂਹ ਜ਼ਮਾਨੇ ਕਸੀਰੇ ਦੀ ਸ਼ੈ ਨਾਲ ਬਾਲ ਵਿਲਾ ਘਿਨਦੇ ਹਾਸੇ।
(ਕਿਸੇ ਜ਼ਮਾਨੇ ਰੁਪਏ ਦੇ ਇਕ ਸੌ ਅਠਾਈਵੇਂ ਹਿੱਸੇ ਦੀ ਚੀਜੀ ਨਾਲ
ਬਾਲ ਵਿਰਾ ਲਈਦੇ ਸੀ)
ਕਹਾਵਤ: ਅਖੌਤ
ਕਹਾਵਤਾਂ ਨਾਲ ਡਿੱਤੀ ਸਿਖਿਆ ਪੱਕੀ ਪੱਲੇ ਪੂੰਦੀ ਹੇ।
(ਅਖੌਤਾਂ ਨਾਲ ਦਿਤੀ ਮੱਤ ਪੱਕੇ ਤੌਰ ਤੇ ਪੱਲੇ ਪੈਂਦੀ ਹੈ)

(42)