ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/47

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਕੱਕਰ: ਕੋਰਾ
ਏਡੀ ਵਰਜਲ ਹੈ ਕਿ ਕੱਕਰ ਜੰਮਿਆ ਪਿਆ ਹੇ।
(ਐਨੀ ਠੰਡ ਹੈ ਕਿ ਕੋਰਾ ਜੰਮਿਆ ਪਿਆ ਹੈ)
ਕੱਕਾ: ਭੂਰਾ
ਕੱਕੇ ਵਾਲਾਂ ਦੀ ਵਖਰੀ ਕਸ਼ਿਸ਼ ਹੁੰਦੀ ਹੇ।
ਭੂਰੇ ਵਾਲਾਂ ਦੀ ਵਖਰੀ ਖਿੱਚ ਹੁੰਦੀ ਹੈ)
ਕਕੋੜੇ: ਅੱਧੀਆਂ ਭੁਸਰੀਆਂ (ਦੁੱਪੜ ਰੋਟੀਆਂ)
ਅੰਮੀ, ਮੈਕੂੰ ਸ਼ਕਰ ਪਾ ਕੇ ਕਕੋੜੇ ਖਵਾ, ਡਾਢੇ ਚੰਗੇ ਹੂੰਦੇਨ।
(ਬੇਬੇ, ਮੈਨੂੰ ਸ਼ਕਰ ਵਾਲੀਆਂ ਔਧੀਆਂ ਭੁਸਰੀਆਂ ਖੁਆ, ਬੜੀਆਂ ਵੱਧੀਆਂ
ਹੁੰਦੀਆਂ ਹਨ)
ਕਚਲਹੂ: ਜ਼ਖ਼ਮ ਦੀ ਪਾਕ}}
ਚੀਰਾ ਲਾ ਕੇ ਕਚਹੂ ਕੱਢ ਡਿੱਤੈ ਤੇ ਮਲ੍ਹਮ ਲਾ ਡਿਤੀ ਹੇ।
(ਚੀਰਾ ਦੇ ਕੇ ਪਾਕ ਕੱਢ ਦਿਤੀ ਹੈ ਤੇ ਮਲ੍ਹਮ ਲਾ ਦਿਤੀ ਹੈ)
ਕਚਾਵੇ ਉੱਠਾਂ ਦੀ ਸਵਾਰੀ ਦੀਆਂ ਕੁਰਸੀਆਂ
ਟਿੱਬਿਆਂ ਵਿੱਚ ਉੱਠਾਂ ਤੇ ਕਚਾਵੇ ਬਾਲਾਂ ਤੇ ਤ੍ਰੀਮਤਾਂ ਦੀ ਸਵਾਰੀ ਹੁੰਦੀ ਹਾਈ।
(ਟਿੱਬਿਆਂ ਵਿਚ ਉੱਠਾਂ ਉਪਰ ਕੁਰਸੀਆਂ ਬਾਲਾਂ ਤੇ ਔਰਤਾਂ ਦੀ ਸਵਾਰੀ ਹੁੰਦੀ ਸੀ)
ਕੱਛ: ਮਿਣ/ਲਾਚੜਨਾ
ਛੂਹਰ, ਸੁੱਥੂ ਕੂੰ ਕਪੜਾ ਕੁਛੀਦਾ ਡੇਖ, ਕਛਾਂ ਮਾਰਨ ਲੱਗ ਪਿਆ।
(ਪਜਾਮੇ ਲਈ ਕਪੜਾ ਮਿਣੀਂਦਾ ਵੇਖ, ਬਾਲ ਲਾਚੜਨ ਲਗਾ)
{{overfloat left|ਕੱਜ: ਪਰਦਾ/ਢੱਕ ਲੈਣਾ
ਸੱਕਾ ਸੱਕੇ ਦਾ ਕੱਜ ਹੂੰਦੇ ਤੇ ਐਬ ਕੱਜ ਘਿਨਦੈ।
(ਕੁੜਮ ਕੁੜਮ ਦਾ ਪਰਦਾ ਹੁੰਦਾ ਹੈ ਤੇ ਨੁਕਸ ਢੱਕੀ ਰਖਦਾ ਹੈ)
ਕਜ਼ਾ: ਦੁੱਖ
ਮਾਸ਼ੂਕ ਮੂੰਹ ਵਲਾਵੇ, ਇਹ ਵੱਡੀ ਕਜ਼ਾ ਥੀਂਦੀ ਹੈ।
(ਪ੍ਰੀਤਮਾ ਮੂੰਹ ਮੋੜੇ, ਇਹ ਵਡਾ ਦੁਖ ਹੁੰਦਾ ਹੈ)
ਕੰਞਕਾਂ/ਕੰਜਕਾਂ: ਧਿਆਣੀਆਂ
ਸੰਤੋਖੀ ਟੱਬਰ ਕੰਞਕਾਂ ਬਲਹਿੰਦੇ ਤੇ ਪੁਜਦੇ ਹੂੰਦੇ।
(ਸਬੂਰੀ ਵਾਲੇ ਪ੍ਰਵਾਰ ਧਿਆਣੀਆਂ ਬਿਠਾ ਕੇ ਪੂਜਦੇ ਹੁੰਦੇ ਸਨ)
ਕਟੜਾ ਬਾਜ਼ਾਰ
ਅੰਬਰਸਰ ਦੇ ਕਟੜੇ ਫਿਰ ਡਿੱਠੇਨ, ਕੁਝ ਨਹੀਂ ਲੱਭਾ।
(ਅੰਮ੍ਰਿਤਸਰ ਦੇ ਬਾਜ਼ਾਰ ਘੁੰਮ ਲਏ ਨੇ, ਕੁੱਝ ਨਹੀਂ ਮਿਲਿਆ)
ਕੌਰ: ਏਕਤਾ
ਕੱਠ ਕਰੂੰ, ਕੱਠ ਰਖੂੰ, ਕੱਠ ਵਿਚ ਬਰਕਤ ਹੈ।
(ਏਕਤਾ ਕਰੀਏ, ਏਕਤਾ ਰੱਖੀਏ, ਏਕਤਾ ਵਿੱਚ ਹੀ ਲਾਭ ਹੈ)

(43)