ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਕਮਬਖ਼ਤ: ਮੰਦਭਾਗਾ
ਕਮਬਖਤ ਨੀਂਗਰ ਹਿੱਕੇ ਸਾਲ ਵਿਚ ਰੰਡਾ ਥੀ ਬੈਠੇ।
(ਮੰਦਭਾਗਾ ਮੁੰਡਾ ਇਕੋ ਸਾਲ ਵਿਚ ਹੀ ਰੰਡਾ ਹੋ ਬੈਠਾ ਹੈ)
ਕਰਕ: ਚੀਸ
ਭੋਲੇ ਹਕੀਮ ਤੂੰ ਕੇ ਪਤਾ ਕਿ ਕਰਕ ਕਲੇਜੇ ਦੀ ਹੇ
(ਵਿਚਾਰੇ ਵੈਦ ਨੂੰ ਕੀ ਪਤਾ ਕਿ ਚੀਸ ਤਾਂ ਕਾਲਜੇ ਵਿਚ ਬਿਰਹਾ ਦੀ ਹੈ)
ਕਰਮ: ਮਿਹਰ
ਅਲ੍ਹਾ ਦਾ ਕਰਮ ਹੈ, ਤੁਧਾਂ ਦੀ ਬਲਾ ਟਲ ਗਈ ਹੈ।
(ਰੱਬ ਦੀ ਮਿਹਰ ਹੈ, ਤੁਹਾਡੀ ਆਫ਼ਤ ਟੱਲ ਗਈ ਹੈ)
ਕਰਾਰ: ਵਹਿਦਾ
ਸੌਦਾ ਮੁੱਕਾ, ਕਰਾਰ ਟੁੱਟਾ।
(ਸੌਦਾ ਖਤਮ, ਵਹਿਦਾ ਭੰਗ)
ਕਰੀਚਣਾ: ਦੰਦ ਪੀਹਣੇ
ਕ੍ਰੋਧੀ ਭੌਕਦਾ ਤੇ ਡੰਦ ਕਰੀਚਦਾ ਵੱਲ ਗਿਐ।
(ਗੁਸੈਲ ਗਾਲਾਂ ਦਿੰਦਾ ਤੇ ਦੰਦ ਪੀਂਹਦਾ ਮੁੜ ਗਿਆ ਹੈ)
ਕਰੂਰਤਾ: ਕਠੋਰ ਜ਼ੁਲਮ
ਬਲਵਈਆਂ ਨੇ ਬਾਲਾਂ, ਜ਼ਾਲਾਂ ਤੇ ਬੋਲਿਆਂ ਤੇ ਅੰਨ੍ਹੀ ਕਰੂਰਤਾ ਕੀਤੀ।
(ਦੰਗਈਆਂ ਨੇ ਬੱਚਿਆਂ, ਔਰਤਾਂ ਤੇ ਬੋਲਿਆਂ ਤੇ ਅੰਨ੍ਹੇ ਜ਼ੁਲਮ ਕੀਤੇ)
ਕਰੇੜਾ: ਦੰਦਾਂ ਦੀ ਜੰਗ
ਡੰਦਾਂ ਦਾ ਕਰੇੜਾ, ਢਿੱਢ ਦੇ ਰੋਗਾਂ ਦੀ ਖਾਣ।
(ਦੰਦਾਂ ਦੀ ਜੰਗਾਲ, ਪੇਟ ਦੀਆਂ ਬਿਮਾਰੀਆਂ ਦਾ ਘਰ)
ਕਰੰਘੜੀ: ਪੰਜੇ ਵਿੱਚ ਪੰਜਾ
ਜੇ ਨਿਰਬਲ ਕਰੰਘੜੀਆ ਘੱਤਣ ਤਾਂ ਧੱਕੜ ਡੰਦ ਕਰੀਚਦੇ ਰਾਹਸਿਨ।
(ਜੇ ਨਿਤਾਣੇ ਪੰਜੇ ਜੋੜ ਲੈਣ ਤਾਂ ਧੱਕਾ ਕਰਨ ਵਾਲੇ ਦੰਦ ਪੀਹਦੇ ਰਹਿ ਜਾਣਗੇ)
ਕਲਮ: ਵੱਢਣਾ/ਇਸਲਾਮੀ ਮੰਤਰ/ਪਿਉਂਦ
ਕਲਮਾਂ ਇਲਮਾਂ ਦੀ ਕਲਮ ਲਾਣ ਪਰ ਕਲਮੇਂ ਸਿਰ ਕਲਮ ਕਰਨ।
(ਲਿਖਤਾਂ ਇਲਮ ਪੈਦਾ ਕਰਨ ਪਰ ਇਸਲਾਮੀ ਮੰਤਰ ਸਿਰ ਵੱਢਣ ਤਕ ਲੈ ਜਾਣ)
ਕਲਾਈ: ਵੀਣੀ
ਸੱਜ ਵਿਹਾਦਤ ਦੀ ਚੂੜੇ ਸ਼ਿੰਗਾਰੀ ਕਲਾਈ ਮਰੋੜ ਘੱਤੀ।
(ਸਜ ਵਿਆਹੀ ਦੀ ਚੂੜੇ ਸਜੀ ਵੀਣੀ ਮਰੋੜ ਸੁੱਟੀ)
ਕਲਾਲ: ਸ਼ਰਾਬ ਦਾ ਵਪਾਰੀ
ਕਲਾਲ ਦਲਾਲਾਂ ਤੇ ਜਲਾਂਦਾ ਦੇ ਬੇਲੀ।
(ਸ਼ਰਾਬ ਦੇ ਵਪਾਰੀ, ਦਲਾਲਾਂ ਤੇ ਜਲਾਦਾਂ ਦੇ ਯਾਰ)

(45)