ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਕਲੋਟ: ਲੰਗੋਟ
ਭੈੜੀਏ, ਇੰਞਾਣੇ ਕੂੰ ਕਲੋਟ ਬੰਨ੍ਹ ਕੇ ਰੱਖ।
(ਅੜੀਏ, ਨਿਆਣੇ ਨੂੰ ਲੰਗੋਟ ਬੰਨ੍ਹ ਕੇ ਰੱਖ)
ਕੜ: ਅੜੀ / ਰੁਕਾਵਟ
ਖੂਹ ਦਾ ਕੜ ਤਾਂ ਪਾਟ ਗਿਐ, ਜ਼ਾਲ ਦਾ ਕਡਣ ਪਾਟਸੀਆ।
(ਖੂਹ ਦੀ ਰੁਕਾਵਟ ਟੁੱਟ ਗਈ ਹੈ। ਤੇਰੀ ਘਰਵਾਲੀ ਦੀ ਅੜੀ ਕਦੋਂ ਟੁਟੂਗੀ)
ਕਾਈ/ਕਾਈ ਗਲ: ਕੋਈ/ਕੋਈ ਗਲ
ਕਾਈ ਸ਼ੈ ਤਾਂ ਲਭਸੀ, ਖਤਰੇ ਦੀ ਕਾਈ ਗਲ ਨਾਹੀਂ।
(ਕੋਈ ਚੀਜ਼ ਤਾਂ ਲੱਭੂ, ਖਤਰੇ ਦੀ ਕੋਈ ਗਲ ਨਹੀਂ)
ਕਾਦ: ਸੰਦੇਸ਼ਕ
ਅਲ੍ਹੜਾਂ ਦੇ ਕਾਸਦ ਕਾਂ।
(ਭੋਲਿਆਂ ਨੂੰ ਕਾਂ ਸੁਨੇਹੇ ਲਾਉਂਦੇ ਨੇ)
ਕਾਸਾ: ਫਕਰਾਂ ਦਾ ਕੌਲਾ
ਫ਼ਕਰਾਂ ਕੀ ਔਕਾਤ, ਕਾਸੇ ਦਾ ਮਾਲ।
(ਫ਼ਕਰਾਂ ਦੀ ਹਸਤੀ ਕੌਲੇ ਵਿਚ ਪਾਈ ਗਈ ਖੈਰ)
ਕਾਹੇ: ਕਾਹਤੋਂ
ਐ ਪ੍ਰਾਣੀ ਕਾਹੇ ਡੋਲਤ ਡੋਲਤ ਹੈ।
(ਐ ਪ੍ਰਾਣੀ ਤੂੰ ਕਾਹਤੋਂ ਡੋਲਦਾ ਫਿਰਦਾ ਹੈਂ)
ਕਾਗ: ਕਾਂ
ਕਾਗਾਂ ਕੁਰੰਗ ਢੰਢੋਲਿਆ ਰੂਹ ਵਿਚ ਕਾਈ ਨਾਂਹ।
(ਕਾਵਾਂ ਨੇ ਦੇਹੀ ਨੂੰ ਫਰੋਲ ਲਿਆ ਹੈ, ਵਿਚ ਰੂਹ ਕੋਈ ਨਹੀਂ ਸੀ)
ਕਾਗਲ/ਕਾਗਦ ਕਾਗ਼ਜ਼
ਤਕਦੀਰਾਂ ਕਾਗਲਾਂ/ਕਾਗਦਾਂ ਵਿਚ ਕਿਥੇ ਹਨ, ਤਦਬੀਰਾਂ ਬਨਾਉਣ
(ਕਿਸਮਤਾਂ ਕਾਗਜ਼ਾਂ ਵਿਚ ਕਿਥੇ ਹਨ, ਜੁਗਤਾਂ ਨਾਲ ਬਣਨ)
ਕਾਠ: ਘਰ ਦਾ ਲਕੜ ਕਾਠ
ਉਜੜੇ ਘਰਾਂ ਤੂ ਭੈੜੇ ਕਾਠ-ਕਾਨਾ ਪੱਟ ਘਿਨਸਿਨ।
(ਖਾਲੀ ਘਰਾਂ ਵਿਚੋਂ ਬਦ ਲੋਕ ਲਕੜ ਕਾਠ ਪੱਟ ਕੇ ਲੈ ਜਾਣਗੇ)
ਕਾਤੀ: ਛੁਰੀ
ਕਲ ਕਾਤੀ ਰਾਜੇ ਕਸਾਈ ਕੈਨੂੰ ਆਖ ਸੁਣਾਵਾਂ।
(ਕਲਯੁਗ ਵਿਚ ਛੁਰੀਆਂ ਚਲਣ, ਸ਼ਾਸਕ ਵੀ ਕਸਾਈ ਹੋਏ, ਕੀਹਨੂੰ
ਹਾਲਤ ਦਾ ਦੁੱਖ ਦੱਸੀਏ)
ਕਾਫ਼ਰ: ਬੇ ਦੀਨਾ (ਇਸਲਾਮੋਂ ਬਾਹਰ)
ਕਾਫ਼ਰਾਂ ਕੂੰ ਮੋਮਨ ਕਰੇਂਦੇ, ਦੀਨ ਦੇ ਨਾਂ ਤੇ ਕੁਫ਼ਰ ਢਹੇਂਦੇ।
(ਬੇਦੀਨਾਂ ਨੂੰ ਮੁਸਲਮਾਨ ਬਣੌਦੇ, ਧਰਮ ਦੇ ਨਾਂ ਤੇ ਜ਼ੁਲਮ ਢਾਹੁੰਦੇ ਹਨ)

(46)