ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'



ਕਾਂਬਾਂ: ਆਸਰੇ/ ਢੇਰੇ ਦੀਆਂ ਅੱਟੀਆਂ ਵਿਚਲੇ/ਤਕੜੀ ਦੇ ਪੱਲੇ ਦੇ ਧਾਗੇ
ਜੀਵੇਂ, ਤਕੜੀ ਦੇ ਪੱਲੇ ਤੇ ਢੇਰੇ ਦੀਆਂ ਅੱਟੀਆਂ ਕਾਂਬਾਂ ਦੇ ਮੁਥਾਜ ਹਿਨ।
(ਜਿਉਂਦਾ ਰਹੇਂ, ਤਕੜੀ ਦੇ ਪੰਨੇ ਤੇ ਢੇਰੇ ਦੀਆਂ ਅੱਟੀਆਂ ਕਾਂਬਾਂ ਦੇ ਆਸਰੇ ਹਨ)
ਕਾਲਕਾਂ/ਪਿੱਤੀਆਂ: ਲੱਵੀਆਂ ਮਤੀਰੀਆਂ
ਕਾਲਕਾਂਦੀ ਭਾਜੀ ਚਾੜ੍ਹੀ ਹੇ, ਕਡਾਹੀਂ ਖਾਧੀ ਹਿਵੇ।
(ਮਤੀਰੀਆਂ ਦੀ ਸਬਜ਼ੀ ਧਰੀ ਹੈ, ਕਦੇ ਖਾਧੀ ਹੈ?)
ਕਾਲਪੀ: ਕੂਜਾ
ਕਾਲਪੀ ਨਿਸਰੀ ਸ਼ਗਨ ਵਿਚ ਸੂਹਣੀ ਲਗਸੀ
(ਕੂਜਾ ਮਿਸ਼ਰੀ ਸਗਨ ਵਿਚ ਸੋਹਣੀ ਲੱਗੂ)
ਕਾੜਾ: ਦੇਸੀ ਜੜਾਂ ਬੂਟੀਆਂ ਦਾ ਉਬਾਲਿਆਂ ਗਾੜ੍ਹਾ ਪਾਣੀ
ਕਬਜ਼ ਪੁਰਾਣੀ ਥੀ ਗਈ ਹੈ, ਕਾੜ੍ਹੇ ਨਾਲ ਤਰੁਟਸੀ।
(ਕਬਜ਼ ਪੁਰਾਣੀ ਹੋ ਗਈ ਹੈ, ਕਾੜ੍ਹੇ (ਗਾੜੇ ਉਬਾਲ਼ੇ ਪਾਣੀ) ਨਾਲ ਟੁਟੂਗੀ)
ਕਿਸ਼ਮਿਸ਼/ ਧ੍ਰਾਖਾਂ: ਸੌਗੀ
ਕਿਕਰਾਂ ਤੂੰ ਤੁੱਕੇ ਤਾਂ ਮਿਲਸਿਨ, ਧ੍ਰਾਖਾਂ ਤੇ ਕਿਸ਼ਮਿਸ਼ ਕਿਥੇ।
(ਕਿੱਕਰਾਂ ਤੋਂ ਤੁੱਕੇ ਤਾਂ ਮਿਲਣਗੇ, ਸੌਗੀ ਤੇ ਧਾਖਾਂ ਕਦੋਂ)
ਕਿਚਰ: ਕਿੰਨਾ ਚਿਰ
ਕਿਚਰ ਝਟ ਲੰਘਸੀ, ਦਾਣਾ ਫੱਕਾ ਮੁਕਦਾ ਪਿਐ।
(ਕਿੰਨਾ ਚਰ ਗੁਜ਼ਾਰਾ ਚਲੂ, ਰਸਦ ਪਾਣੀ ਮੁੱਕ ਰਿਹਾ ਹੈ)
ਕਿਚ ਕਿਚ/ਕਿਚਰ ਕਿਚਰ/ਕਿੱਟ ਕਿੱਟ:ਵਾਧੂ ਰੌਲਾ
ਕੇਹੀ ਕਿਚ ਕਿਚ ਕਿਚਰ ਕਿਚਰ/ ਕਿੱਟ ਕਿੱਟ ਲਾਈ ਬੈਠੇ ਹੋ।
(ਕਾਹਦਾ ਵਾਧੂ ਰੌਲਾ ਪਾਈ ਜਾਂਦੇ ਹੋ)
ਕਿੱਡੇ/ਕਿਡਾਹੁੰ: ਕਿਤਨੇ/ਕਿਧਰ/ਕਿਧਰੋਂ
ਕਿੱਡੇ ਹੰਕਾਰ ਵਿਚ ਵੱਦੈ, ਕਿੱਡੇ ਭਜਸੀਂ, ਰਕਮ ਡੇ, ਕਿਡਾਹੂੰ ਘਿਨਾ।
(ਕਿਤਨੇ ਹੰਕਾਰ ਵਿਚ ਫਿਰਦੈ, ਕਿਧਰ ਭਜੇਂਗਾ, ਰਕਮ ਦੇ ਭਾਵੇਂ ਕਿਧਰੋਂ ਲਿਆ)
ਕਿਤੇਬ: ਇਸਲਾਮੀ ਗ੍ਰੰਥ-ਦੇਖੋ ਕਤੇਬ
ਕਿਥਾਉਂ:: ਕਿਤੋਂ ਵੀਂ
ਟੁਰ ਗਿਆਂ ਵਤ ਕਿਥਾਉਂ ਨਹੀਂ ਲਭਣਾ, ਗੋਲ ਡੇਖੋ।
(ਸੰਸਾਰੋਂ ਤੁਰ ਗਇਆਂ ਮੁੜ ਕਿਤੋਂ ਨਹੀਂ ਲਭਣਾ, ਲਭ ਵੇਖੋ)
ਕਿੰਨਾਹੁੰ: ਕਈਆਂ ਕੋਲੋਂ:
ਅਸਾਂ ਵਿਚ ਵਿਚਾਲੇ ਹਾਏ ਕਿਨਾਹੂੰ ਪਿਛੈ ਤੇ ਕਿਨਾਹੂੰ ਅਗੂੰ।
(ਅਸੀਂ ਵਿਚਾਲੇ ਹਾਂ, ਕਈਆਂ ਤੋਂ ਪਿਛੇ, ਕਈਆਂ ਤੋਂ ਅੱਗੇ)
ਕਿਰਸ: ਕੰਜੂਸੀ/ਸੰਜਮ
ਕਿਰਸਾਂ ਕਰਦੇ ਮਰ ਗਏ ਪੁਰਖੇ, ਅਗਲੀ ਪੂੰਗ ਕਦਰ ਨਾ ਕੀਤੀ।
(ਸੰਜਮ ਕਰਦੇ ਕਰਦੇ ਵਡੇਰੇ ਚਲ ਵਸੇ, ਅਗਲੀ ਪੀੜ੍ਹੀ ਨੇ ਕਦਰ ਨਹੀਂ ਜਾਣੀ)

(47)