ਸਮੱਗਰੀ 'ਤੇ ਜਾਓ

ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਕੁੱਠਾ: ਇਸਲਾਮੀ ਰੀਤ ਨਾਲ ਵੱਢਿਆ (ਜ਼ਿਬਾ ਕੀਤਾ)
ਹਿੰਦੂ-ਸਿੱਖ ਕੁਠਾ ਨਿਨ੍ਹ ਖਾਂਦੇ।
(ਹਿੰਦੂ-ਸਿੱਖ ਕੋਹ ਕੋਹ ਕੇ ਵੱਢਿਆ/ਜ਼ਿਬਾ ਕੀਤਾ ਮੀਟ ਨਹੀਂ ਖਾਂਦੇ)
ਕੁਠੇਲਾ: ਦੋ ਸਾਲਾਂ ਦਾ ਬਤਾਰੂ
ਉੱਠਾਂ ਦੀ ਹੇੜ ਨਾਲ ਕੁਠੇਲਾ ਕੁਡਦਾ ਆਇਆ।
(ਊੱਠਾਂ ਦੀ ਹੇੜ ਨਾਲ ਬਤਾਰੂ ਵੀ ਕੁਦਦਾ ਆਇਆ)
ਕੁੱਢਣ: ਅੱਧ ਸੜਿਆ ਟੰਬਾ
ਜ਼ਾਲ ਨੇ ਝਿੜਕਿਆ-ਵੇ ਕੁੰਢਣਾ, ਸੰਭਲ ਕੇ ਭੌਕ।
(ਜ਼ਨਾਨੀ ਨੇ ਝਿੜਕ ਮਾਰੀ-ਵੇ ਅੱਧ ਸੜਿਆ ਟੰਬਾ-ਕੁਢਣਾ ਹੋਸ਼ ਨਾਲ ਬਕੀਂ)
ਕੁਣਸ/ਖੁਣਸ: ਨੁਕਸ
ਡੂੰਝਿਆਂ 'ਚ ਕੁਣਸ/ਖੁਣਸ ਕਢਦੈ, ਆਪਣੇ ਧਿਰ ਤਾਂ ਡੇਖ।
(ਦੂਜਿਆਂ 'ਚ ਨੁਕਸ ਕਢਦੈ, ਆਪਣੇ ਵਲ ਤਾਂ ਵੇਖ)
ਕੁਣਕਾ: ਪ੍ਰਸ਼ਾਦ ਦਾ ਕਿਣਕਾ
ਧਿਆਨ ਨਾਲ ਵਰਤਾਵਣੈ, ਕੁਣਕਾ ਪੇਰਾਂ ਵਿਚ ਨਾ ਢ੍ਹਾਵੇ।
(ਧਿਆਨ ਨਾਲ ਵਰਤਾਵੀਂ, ਕਿਣਕਾ ਪੈਰਾਂ ਵਿਚ ਨਾਂ ਡਿੱਗੇ)
ਕੁਤੀ ਸ਼ੈ: ਤੇਜ਼ ਤਰਾਰ
ਲਲੂ ਨਾ ਗਿਣੇਸ, ਡਾਢੀ ਕੁਤੀ ਸ਼ੈ ਹੇ ਛੋਕਰਾ।
(ਲਲੂ ਨਾ ਗਿਣ, ਬੜਾ ਤੇਜ਼ ਤਰਾਰ ਹੈ ਛੋਕਰਾ)
ਕੁਦਾੜੀਆਂ/ਕੁਡਾੜੀਆਂ: ਟਪੂਸੀਆਂ
ਕੁਠੇਲੇ ਕੁੰ ਕੁਦਾੜੀਆਂ/ਕੁਡਾੜੀਆਂ ਲਾਂਦਾ ਡੇਖ।
(ਬਤਾਰੂ ਨੂੰ ਟਪੂਸੀਆਂ ਮਾਰਦਾ ਤੱਕ)
ਕੁੰਨਾ: ਹਾਂਡੀ
ਕੁੰਨੇ ਹੇਠ ਜਲਾਈਦੈ, ਬਾਲਣ ਵਙੂੰ ਮਚਦੈ।
(ਹਾਂਡੀ ਹੇਠ ਡਾਹ ਦਿੰਦੇ ਹਾਂ, ਬਾਲਣ ਵਾਂਗ ਮਚਦਾ ਹੈ)
ਕੁਨਾਲ/ਕੁਨਾਲੀ: ਮਿੱਟੀ ਦਾ ਭਾਂਡਾ
ਏਡਾ ਕਾਲ, ਗਰੀਬਾਂ ਦੇ ਕੁਨਾਲ ਤੇ ਡੰਗਰਾਂ ਦੇ ਖੁਰਲ ਸੁਕੇ ਪਏ ਹਿਨ।
(ਐਨਾ ਕਾਲ ਹੈ ਕਿ ਗਰੀਬਾਂ ਦੇ ਮਿੱਟੀ ਦੇ ਬਰਤਨ ਤੇ ਡੰਗਰਾਂ ਦੀਆਂ
ਖੁਰਲੀਆਂ ਸੁੱਕੀਆਂ ਪਾਈਆਂ ਨੇ)
ਕੁੱਪਾ/ਕੁੱਪੀ: ਚਮੜੇ ਦਾ ਮਟਕਾ/ ਤੇਲ ਦੀ ਕੁੱਪੀ
ਕੁੱਪੀ ਕੁਪੀ ਤੇਲ ਜੋੜਿਆ, ਰੜ੍ਹ ਗਿਆ ਡੇਖੋ ਕੁੱਪਾ।
(ਥੋੜਾ ਥੋੜਾ ਕੁੱਪੀਆਂ ਨਾਲ ਤੇਲ ਕਠਾ ਕੀਤਾ, ਪਰ ਵੇਖੋ ਮਟਕਾ ਰੁੜ੍ਹ ਗਿਆ ਹੈ)
ਕੁੱਲਾ: ਪਗੜੀ ਵਿਚਕਾਰ ਸਜਾਵਟੀ ਤਿਕੋਨੀ ਟੋਪੀ
ਕਿੱਡੇ ਵੰਞ ਲਥੇਨ ਕੁਲ੍ਹੇ ਤੇ ਸ਼ਮਲੇ ਦੀਆਂ ਪੱਗਾਂ ਵਾਲੇ ਸ਼ੇਖ।
(ਕਿਧਰੇ ਜਾ ਵਸੇ ਨੇ ਤੁਰ੍ਹੇ ਤੇ ਕੁਲ੍ਹੇ ਵਾਲੀਆਂ ਪਗਾਂ ਵਾਲੇ ਸ਼ੇਖ)

(49)