ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਕੈਨੂੰ/ਕੈਂਕੂੰ: ਕੀਹਨੂੰ
ਸਾਰੇ ਡੋਰੇ ਹਨ, ਤੈਨੂੰ/ਕੈਂਕੁ ਸੁਣੈਸੇ।
(ਸਾਰੇ ਬੋਲੇ ਨੇ, ਕੀਹਨੂੰ ਸੁਣਾਵੋਗੇ)
ਕੈੜ: ਖੋਰ
ਜਡਣ ਤਾਂਈ ਅੰਦਰਲੀ ਕੈੜ ਨਾ ਵੈਸੀ, ਅਮਨ ਕਿਵੇਂ ਥੀਸੀ।
(ਜਦੋਂ ਤਕ ਅੰਦਰ ਦਾ ਖੋਰ ਨਾ ਜਾਊ, ਅਮਨ ਕਿਵੇਂ ਹੋਊ)
ਕੋਹ: ਪੰਧ ਦੀ ਇਕਾਈ (ਕਿਲੋਮੀਟਰ ਤੇ ਮੀਲ ਤੋਂ ਵਡੀ)
ਜਵਾਨੀ ਕੋਹਾਂ ਪੰਧ ਕੀਤੇ, ਵਲ ਵਲ ਆਵਣ ਘਰ ਵਲੇ।
(ਜੁਆਨੀ ਨੇ ਅਨੇਕਾਂ ਕੋਹ ਗਾਹੇ, ਮੁੜ ਮੁੜ ਘਰ ਨੂੰ ਆਏ)
ਕੋਤਰੀ: ਮਿਲਾਵਟ ਵਾਲੀ ਘੁੰਡੀਆਂ ਰੋੜਾਂ ਵਾਲੀ
ਇਹ ਧੜੀ ਗੰਦਮ ਕੋਤਰੀ ਨਿਕਲੀ।
(ਇਹ ਦਸ ਸੇਰ ਕਣਕ ਵਿੱਚ ਘੁੰਡੀਆਂ, ਰੋੜ ਹਨ)
ਕੋਰਾ/ਕੋਰੀ: ਨਵੀਂ ਨਿਕੋਰ
ਜਾਮਾ ਵੀ ਕੋਰਾ ਤੇ ਪਗ ਵੀ ਕੋਰੀ, ਚਾਲ ਤਾਂ ਡੇਖ।
(ਨਵਾਂ ਨਕੋਰ ਝਗਾ ਤੇ ਪੱਗ, ਚਾਲ ਤਾਂ ਵੇਖੋ)
ਕੋਰੜਾ ਛਾਟਾਂ
ਕੋਰੜਾ ਛੁਪਾਈ, ਜੰਮੇ ਰਾਤ ਆਈ।
(ਛਾਟਾਂ ਲੁਕੋਂਦੀ ਸ਼ੁਕਰ ਦੀ ਰਾਤ ਦੀ ਖੇਡ ਸ਼ੁਰੂ ਹੋ ਗਈ)
ਕੋਰੜੂ: ਕੋਕੜੂ
ਡਾਲ ਤਾਂ ਗਲੀ ਪਈ ਹੈ ਪਰ ਕੋਰੜੂ ਵਿਚ ਹਨ।
(ਦਾਲ ਤਾਂ ਗਲ ਗਈ ਹੈ ਪਰ ਕੋਕੜੂ ਵਿਚ ਹੈਨ)
ਕੌਡਾ/ਕੌਡੀ: ਖੇਡਣ ਦੇ ਕੌਡੀਆਂ/ਕੌਡੇ
ਵਡੇ ਕੌਡੇ ਪਿਛੁੰ ਚਾਰ ਕੌਡੀਆਂ ਡੇ ਸੰਗਦਾ।
(ਵੱਡੇ ਕੌਡੇ ਬਦਲੇ ਚਾਰ ਕੌਡੀਆਂ ਦੇ ਸਕਦਾ ਹਾਂ)
ਕੌਲ ਕਰਾਰ
ਖੱਰੇ ਸ਼ਖ਼ਸ ਕੌਲਾ ਦੇ ਕੇ ਤੇ ਖੋਟਿਆਂ ਤੇ ਕੇ ਤਬਾਰ।
(ਖਰੇ ਬੰਦੇ ਕਰਾਰ ਦੇ ਪੱਕੇ ਪਰ ਫਰੇਬੀਆਂ ਦਾ ਕੀ ਇਤਬਾਰ)
ਕੌਲਾ: ਵੱਡਾ ਕੌਲ
ਕੌਲਾ ਭਰ ਕੜਾਹ ਲੁਕਾਵੇ, ਭਾਈ ਜੀ ਕਲਾ ਬੈਠ ਕੇ ਖਾਵੇ।
(ਕੜਾਹ ਦਾ ਕੌਲਾ ਭਰ ਕੇ ਲਕੋਵੇ ਤਾਂ ਭਾਈ ਜੀ ਇਕੱਲਾ ਬੈਠ ਕੇ ਖਾਂਦਾ ਹੈ)
ਕੌੜਾ ਮਾੜਾ ਬੋਲ
ਕੈਂਹ ਕੁੰ ਕੌੜਾ ਬੋਲ ਕੇ ਦਿਲ ਨਾ ਡੁਖਾਵੇਂ।
(ਕਿਸੇ ਨੂੰ ਮਾੜਾ ਬੋਲ ਕੇ ਦਿਲ ਨਾ ਦੁਖਾਈਂ)
(51)