ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਗਸ਼ਤੀ: ਫਿਰੰਦੜ
ਸਿਰ ਦਾ ਸਾਈਂ ਵੰਞਾ ਕੇ ਗਸ਼ਤੀ ਥਈ ਵਦੀ ਹੇ।
(ਪਤੀ ਗੁਆ ਕੇ ਫਿਰੰਦੜ ਹੋਈ ਫਿਰਦੀ ਹੈ)
ਗਹੀਰ: ਖ਼ਜ਼ਾਨਾ
ਤਬੀਬ ਤਾਂ ਦੇਸੀ ਟੋਟਕਿਆਂ ਦਾ ਗੁਣੀ ਗਹੀਰ ਹੈ।
(ਵੈਦ ਤਾਂ ਦੇਸੀ ਨੁਸਖਿਆਂ ਦੇ ਗੁਣਾ ਦਾ ਖਜ਼ਾਨਾ ਹੈ)
ਗੱਕੀ: ਜਫੀ
ਪੋਤਰੇ ਦੀ ਗੱਕੀ ਨਾਲ ਹਾਂ ਠਰ ਗਿਐ, ਮਿੱਠਾ ਮੇਵਾ ਹੈ।
(ਪੋਤੇ ਦੀ ਜਫੀ ਨਾਲ ਕਾਲਜਾ ਠਰ ਗਿਐ, ਮਿਠਾ ਮੇਵਾ ਹੈ)
ਗਚ: ਬੋਲ ਦਾ ਦੁਖ ਵਿਚ ਰੁਕਣਾ/ਗਲਾ ਭਰ ਜਾਣਾ/ਜ਼ੋਰਦਾਰ
ਗਹਿ ਗੱਚ ਮੁਕਾਬਲੇ ਵਿਚ ਹਾਰ ਪਿਛੈ ਗਚ ਭਰ ਗਿਆ ਹਿਸ।
(ਜ਼ੋਰਦਾਰ ਮੁਕਾਬਲੇ ਵਿਚ ਹਾਰ ਪਿਛੋਂ, ਗਲਾ ਭਰ ਗਿਆ ਹੈਸ)
ਗਜ ਕੇ: ਉਚੀ ਸੁਰ ਵਿਚ
ਭਿਰਾਵੋ, ਗਜ ਕੇ ਆਖੋ 'ਸਾਰੇ ਰਲ ਕੇ ਜੀਸੂੰ, ਰਲਕੇ ਮਰਸੂੰ
(ਭਰਾਓ, ਉਚੀ ਸੁਰ ਵਿੱਚ ਬੋਲੋ 'ਕੱਠੇ ਜੀਆਂਗੇ, ਕੱਠੇ ਮਰਾਂਗੇ)
ਗਜ ਵਜ ਕੇ: ਸ਼ਾਨ ਨਾਲ/ਜੋਸ਼ ਨਾਲ
ਕਾਨਫ੍ਰੰਸ ਵਿਚ ਜ਼ਨਾਨੀਆਂ ਗਜ ਵਜ ਕੇ ਆਈਆਂ।
(ਕਾਨਫ੍ਰੰਸ ਵਿੱਚ ਔਰਤਾਂ ਜੋਸ਼ ਨਾਲ ਆਈਆਂ)
ਗਜਾ: ਰਸਦ/ਭੋਜਨ ਮੰਗਣਾ
ਹੱਜੇ ਡੇਰੇ ਤੂੰ ਕਾਈ ਸਾਧ ਗਜਾ ਕਰਨ ਨਹੀਂ ਆਇਆ।
(ਅਜੇ ਡੇਰੇ ਤੋਂ ਕੋਈ ਸਾਧ ਰਸਦਭੋਜਨ ਮੰਗਣ ਨਹੀਂ ਆਇਆ)
ਗ਼ਜ਼ਾ/ਗਿਜ਼ਾ: ਖੁਰਾਕ
ਸੁੱਕਾ ਮੇਵਾ ਪਾੜ੍ਹੇ ਕੂੰ ਸੂਹਣੀ ਗ਼ਜ਼ਾ/ਗਿਜ਼ਾ ਹੈ।
(ਸੁੱਕਾ ਮੇਵਾ ਵਿਦਿਆਰਥੀ ਨੂੰ ਸੋਹਣੀ ਖੁਰਾਕ ਹੈ)
ਗਜ਼ਬ/ਗ਼ਜ਼ਬ: ਹਿੰਸਾ/ਗੁਨਾਹ/ਤਬਾਹੀ
ਫੌਜ ਗਜ਼ਬ ਢਾਹਿਐ, ਮਸੂੰਮ ਭੁੰਨ ਸੁਟੇ ਹਿਸ।
(ਫੌਜ ਹਿੰਸਾ/ਤਬਾਹੀ ਕੀਤੀ ਹੈ, ਮਸੂੰਮਾਂ ਨੂੰ ਗੋਲੀਆਂ ਮਾਰੀਆਂ ਨੇ)
(ਗਜ਼ਬ ਕੀਆ ਜੋ ਤੇਰੇ ਵਾਹਿਦੇ ਪੇ ਇਤਬਾਰ ਕੀਆ)
ਗਡਰੀਆਂ: ਛੇੜੂ/ਵਾਗੀ
ਗਡਰੀਏ ਢੋਲੇ ਦੀਆਂ ਗਾਂਵਦੇ ਮਲੰਗ ਹਿਨ।
(ਛੇਤੁ ਮਸਤੀ ਦੇ ਰੰਗ ਵਿਚ ਗਾਉਂਦੇ ਮਲੰਗ ਨੇ)
ਗਡੂੰਹ: ਗਧਾ/ਖੋਤਾ
ਗਡੂੰਹ ਗਰੀਬ ਗੁਰਬੇ ਦਾ ਜਹਾਜ਼ ਥਿਆ।
(ਗਧਾ ਗਰੀਬ ਗੁਰਬੇ ਦਾ ਜਹਾਜ਼ ਠਹਿਰਿਆ)

(61)