ਸਮੱਗਰੀ 'ਤੇ ਜਾਓ

ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਗਣ: ਗਿਣ
ਰਕਮ ਗਣ ਕੇ ਨਾਵ੍ਹੀ ਘਿੱਧੀ, ਘਟਦੀ ਪਈ ਹੈ।
(ਰਕਮ ਗਿਣ ਕੇ ਨਹੀਂ ਸੀ ਲਈ, ਘਟ ਰਹੀ ਹੈ)
ਗਤ: ਗਤੀ/ਕੁਟਮਾਰ
ਗਤ ਕੂੰ ਗਿਆ ਹਾਈ, ਪਾਂਡੇ ਨਾਲ ਭਿੜ ਪਿਆ,ਉਨ੍ਹਾਂ ਚੰਗੀ ਗਤ ਬਣਾਈ।
(ਗਤੀ ਕਰਾਉਣ ਗਿਆ,ਪਾਂਡੇ ਨਾਲ ਲੜ ਪਿਆ,ਉਨਾਂ ਚੰਗੀ ਕੁਟ ਚਾੜ੍ਹੀ)
ਗਦੀ: ਧਾਰਮਕ ਤਖ਼ਤ
ਡੇਰੇ ਦੀ ਗੱਦੀ ਦਾ ਬਖੇੜਾ ਕਡਣ ਮੁਕਸੀ।
(ਡੇਰੇ ਦੇ ਧਾਰਮਕ ਤਖਤ ਦਾ ਝਗੜਾ ਕਦੋਂ ਮੁਕੂ)
ਗਨੀਮਤ/ਗ਼ਨੀਮਤ: ਚੰਗੇ ਭਾਗ
ਗਨੀਮਤ/ਗ਼ਨੀਮਤ ਰਹੀ ਕਿ ਮੀਂਹ ਪਿਆ ਤੇ ਫਸਲ ਬਚ ਰਹੀ।
(ਚੰਗੇ ਭਾਗਾਂ ਨੂੰ ਮੀਂਹ ਪੈ ਗਿਆ ਤੇ ਫਸਲ ਬਚ ਰਹੀ)
ਗੱਪਲ: ਮੁੰਡੇ/ਰੋਟੀਆਂ
ਗੱਪਲ ਡੀਂਦਾ ਵੰਞ ਤੇ ਮਜੂਰਾਂ ਨੂੰ ਕੰਮ ਘਿਧੀ ਵੰਞ।
(ਮੰਡੇ ਖੁਆਈ ਜਾ ਤੇ ਮਜ਼ਦੂਰਾਂ ਤੋਂ ਕੰਮ ਲਈ ਜਾ)
ਗਫ਼ਲਤ/ਗ਼ਫ਼ਲਤ:ਲਾਪਰਵਾਹੀ
ਹਿੱਕ ਸਿਪਾਹੀ ਦੀ ਗਫਲਤ/ਗ਼ਫ਼ਲਤ ਪਿਛੁੰ ਕੰਪ ਫ਼ਨਾਹ ਥੀ ਗਿਆ।
(ਇੱਕ ਸਿਪਾਹੀ ਦੀ ਲਾਪਰਵਾਹੀ ਪਿਛੇ ਕੈਂਪ ਤਬਾਹ ਹੋ ਗਿਆ)
ਗੱਭਣ: ਜਨਮ ਦੇਣ ਯੋਗ
ਆਧੇ ਹਿਨ ਸਾਧ ਤੇ ਸਾਨ੍ਹ, ਗਭਣ ਕਰਨ 'ਚ ਮਾਹਰ ਹੁੰਦੇਨ।
(ਕਹਿੰਦੇ ਨੇ, ਸਾਧ ਤੇ ਸਾਨ੍ਹ ਜਨਮ ਦੇਣ ਯੋਗ ਕਰਨ ਨੂੰ ਮਾਹਰ ਹੁੰਦੇ ਹਨ)
ਗ੍ਰਿਫ਼ਤ/ਗਰਿਫ਼ਤ: ਪੱਕੜ
ਜਡੂੰ ਗ੍ਰਿਫ਼ਤ ਢਿਲੀ ਥੀਸੀ, ਚੋਰ ਭਜ ਨਿਕਲਸੀ।
(ਜਦੋਂ ਪਕੜ ਢਿਲੀ ਹੋਊ, ਚੋਰ ਭਜ ਨਿਕਲੂ)
ਗਰਦਸ਼: ਗੇੜੇ ਪਏ
ਡਾਢੇ ਡੀਹਾਂ ਦੀ ਗਰਦਸ਼ ਵਿਚ ਫਸੇ ਵਦੇ ਹਾਏ।
(ਬੜੇ ਔਖੇ ਦਿਨਾਂ ਦੇ ਗੇੜਿਆਂ ਵਿਚ ਫਸੇ ਹੋਏ ਹਾਂ)
ਗਰੀ: ਖੋਪਾ
ਗਰੀ ਦਾ ਤੇਲ ਦਵਾਈ ਨਾਲ ਰਲਾ ਕੇ ਮਲ।
(ਖੋਪੇ ਦਾ ਤੇਲ ਦਵਾਈ ਨਾਲ ਮਿਲਾ ਕੇ ਮਲੀਂ)
ਗ੍ਰਾਸ/ਗਰਾਸ ਬੁਰਕੀ/ਖਾਜਾ
ਪ੍ਰਾਣੀ ਜਗਤ ਕਾਲ ਦਾ ਗ੍ਰਾਸ/ਗਰਾਸ ਥਿਆ ਆਂਦੈ।
(ਜੀਵ ਜਗਤ ਸਮੇਂ ਦੀ ਬੁਰਕੀ/ਖਾਜਾ ਬਣਿਆ ਜਾ ਰਿਹਾ ਹੈ)

(62)