ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਗਿੱਠ-ਮੁੱਠੀਆ: ਮਧਰਾ
ਹੇ ਤਾਂ ਗਿੱਠ ਮੁਠੀਆ ਜਿਹਾ ਪਰ ਚੌਡਾਂ ਸਾਲ ਟੱਪ ਗਿਐ।
(ਹੈ ਤਾਂ ਮਧਰਾ ਜਿਹਾ ਪਰ ਚੌਦਾਂ ਵਰੇ ਪਾਰ ਕਰ ਗਿਆ ਹੈ)
ਗਿਰੇ: ਮਿਣਤੀ ਦੀ ਇਕਾਈ
ਹਿੱਕ ਗਜ਼ ਵਿਚ ਸੋਲਾਂ ਗਿਰੇ ਹੁੰਦੇ ਹਨ ਤੇ ਮੀਟਰ ਤੂੰ ਛੋਟਾ ਹੇ।
(ਇੱਕ ਗਜ਼ ਵਿਚ ਸੋਲਾਂ ਗਿਰੇ ਹੁੰਦੇ ਨੇ ਤੇ ਮੀਟਰ ਤੋਂ ਛੋਟਾ ਹੈ)
ਗਿਲ੍ਹੜ: ਖੱਲੀਆਂ
ਲੰਮੀ ਭਾਂਜ ਨਾਲ ਪਿੰਞਣੀਆਂ ਵਿਚ ਗਿਲ੍ਹੜ ਥੀ ਗਏ ਹਿਨ।
(ਲੰਬੀ ਦੌੜ ਨਾਲ ਪਿੰਜਣੀਆਂ ਵਿਚ ਖੱਲੀਆਂ ਪੈ ਗਈਆਂ ਨੇ)
ਗਿੱਲਾ: ਉਲਾਹਮਾ
ਗਿੱਲਾ ਡੇਵਣ ਆਇਐਂ ਕਿ ਧਮਕੀ ਡੇਵਣ।
(ਉਲਾਹਮਾ ਦੇਣ ਆਇਐਂ ਕਿ ਡਰਾਵਾ ਦੇਣ)
ਗਿਲਾਈ: ਕਿਰਲੀ
ਲੁੰਡੀ ਗਿਲਾਈ ਡੇਖ ਨਕਲੀ ਪੂਛ ਖਸਾ ਆਈ ਹੈ।
(ਪੂਛ ਰਹਿਤ ਕਿਰਲੀ ਵੇਖ, ਨਕਲੀ ਪੂਛ ਖੁਹਾ ਆਈ ਹੈ)
ਗਿੜ: ਚਕਰ ਵਿਚ ਘੁੰਮ
ਕਬੀਲਦਾਰੀ ਦੇ ਧੰਧਿਆਂ ਵਿਚ ਗਿੜਦਾ ਵੈਂਦਾ।
(ਕਬੀਲਦਾਰੀ ਦੇ ਕੰਮਾਂ ਵਿਚ ਚਕਰਾਂ ਅੰਦਰ ਘੁੰਮ ਰਿਹਾ ਹਾਂ)
ਗਿੜਦਨਲੀ: ਅਮਲਤਾਸ ਦੀ ਫਲੀ
ਦੇਸੀ ਦਵਾਈਆਂ ਦੇ ਕਾਹੜੇ ਵਿਚ ਗਿੜਦਨਲੀ ਵੀ ਪੂੰਦੀ ਹੇ।
(ਦੇਸੀ ਦਵਾਈਆਂ ਦੇ ਉਬਲੇ ਘੋਲ ਵਿਚ ਅਮਲਤਾਸ ਦੀ ਫਲੀ ਵੀਂ ਪੈਂਦੀ ਹੈ)
ਗੁਹਾਰੇ: ਗਹੀਰੇ
ਗੁਹਾਰੇ ਡਸੀਂਦੇ ਪਏ ਹਨ ਕਿ ਮਾਲ-ਡੰਗਰ ਬਹੂੰ ਹੇ।
(ਗਹੀਰੇ ਦਸ ਰਹੇ ਨੇ ਕਿ ਮਾਲ ਡੰਗਰ ਬਹੁਤ ਹੈ)
ਗੁੰਗਲੂ: ਗੋਂਗਲੂ
ਗੁੰਗਲੂਆਂ ਨੂੰ ਮਿੱਟੀ ਲਾਹਵਣ ਵਾਲੀ ਗੱਲ ਨਾ ਕਰ।
(ਗੋਂਗਲੂਆਂ ਤੋਂ ਮਿੱਟੀ ਲਾਹੁਣ ਵਾਲੀ ਗੱਲ ਨਾ ਕਰ)
ਗੁਜ਼ਰਾਨ: ਗੁਜ਼ਾਰੇ ਜੋਗ
ਔਰਤ ਈਮਾਨ ਤੇ ਦੌਲਤ ਗੁਜ਼ਰਾਨ, ਸਬਰ ਦਾ ਜੀਵਨ।
(ਔਰਤ ਈਮਾਨ ਤੇ ਦੌਲਤ ਗੁਜ਼ਾਰੇ ਜੋਗ, ਸੰਤੋਖ ਦਾ ਜੀਵਨ)
ਗੁਜ਼ਾਰਿਸ਼: ਬੇਨਤੀ
ਮੈਂਡੀ ਤਾਂ ਗੁਜ਼ਾਰਿਸ਼ ਹੈ, ਹੁਕਮ ਤਾਂ ਤੁਸਾਂ ਡੇਵਣੈ।
(ਮੇਰੀ ਤਾਂ ਬੇਨਤੀ ਹੈ, ਹੁਕਮ ਤਾਂ ਤੁਸੀਂ ਸਾਦਰ ਕਰਨੈ)

(65)