ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਗੁਝ: ਚਰਖੇ ਦੀ ਲੱਠ
ਗੁੱਝ ਤਰੁਟ ਗਈ ਹੈ ਤਾਂਹੀ ਤਾਂ ਕਤਣ ਠੱਲ ਡਿਤਮ।
(ਲੱਠ ਟੁੱਟ ਗਈ ਹੈ, ਤਾਹੀਉਂ ਮੈਂ ਕਤਣਾ ਰੋਕ ਲਿਆ ਹੈ)
ਗੁੱਝਾ: ਗੁਪਤ
ਸਾਰੀ ਗਲ ਨਾ ਉਧੇੜ, ਕੁੱਝ ਗੁੱਝਾ ਵੀ ਰਾਹਵਣ ਡੇ।
(ਸਾਰੀ ਗਲ ਨਾ ਖੋਲ੍ਹ, ਕੁਝ ਗੁਪਤ ਵੀ ਰਹਿਣ ਦੇ)
ਗੁੱਡਾ: ਲੰਗੜਾ
ਢਠੈ ਤੇ ਗੋਡਾ ਤਿੜਕ ਗਿਐ ਹੇਂ, ਗੁੱਡਾ ਥਿਆ ਬੈਠਾ।
(ਡਿਗਿਆ ਹੈ, ਗੋਡਾ ਉਤਰ ਗਿਆ, ਲੰਗੜਾ ਹੋਇਆ ਬੈਠਾ)
ਗੁਣਾ: ਚੋਣ
ਸਾਰਿਆਂ ਨੂੰ ਟੱਪ ਕੇ ਗੁਣਾ ਤਾਂ ਆ ਪਿਆਈ, ਤਕੜਾ ਥੀ।
(ਸਾਰਿਆਂ ਤੋਂ ਲੰਘ ਕੇ ਚੋਣ ਤੇਰੇ ਤੇ ਆਈ ਹੈ, ਤਕੜਾ ਹੋ)
ਗੁੱਥਲੀ: ਬੋਝੀ
ਹੁਣ ਗੁਥਲੀ ਢਿਲੀ ਕਰ,ਸੂਮ ਨਾ ਥੀ।
(ਹੁਣ ਬੋਝੀ ਖੋਲ੍ਹ ਦੇ, ਸੂਮ ਨਾ ਬਣ)
ਗੁਦਾਮ: ਬਟਨ
ਹੱਥੋ ਪਾਈ ਥੀ ਗਈ ਤੇ ਸਾਰੇ ਗੁਦਾਮ ਤਰੁਟ ਗਏ।
(ਹੱਥੋ ਪਾਈ ਹੋ ਗਈ ਤੇ ਸਾਰੇ ਬਟਨ ਟੁੱਟ ਗਏ)
ਗੁਨਾਂਹ: ਕਸੂਰ
ਮਾਰ ਭਾਵੇਂ ਰੱਖ, ਮੈਂਡਾ ਗੁਨਾਂਹ ਤਾਂ ਡੱਸ।
(ਮਾਰ ਭਾਵੇਂ ਰੱਖ, ਮੇਰਾ ਕਸੂਰ ਤਾਂ ਦੱਸ)
ਗੁਮੱਟ: ਕੁਹਾਂਡ
ਬੋਤੇ ਦਾ ਗੁਮੱਟ ਫੜੀ ਰਖ, ਮਤਾਂ ਢਾਹਿ ਪੋਵੇਂ।
(ਬੋਤੇ ਦਾ ਕੁਹਾਂਡ ਵੜੀ ਰਖ, ਕਿਤੇ ਡਿਗ ਨਾ ਪਵੀਂ)
ਗੁਮਾਸ਼ਤਾ: ਨੌਕਰ
ਮੈਕੂੰ ਗੁਮਾਸ਼ਤਾ ਬਣਾ ਕੇ ਪਾਲਿਆ ਹੇਈ, ਵੱਤ ਵੀ ਸ਼ੁਕਰ ਹੈ।
(ਮੈਨੂੰ ਨੌਕਰ ਬਣਾ ਕੇ ਪਾਲਿਆ ਹਈ, ਫਿਰ ਵੀ ਸ਼ੁਕਰ ਹੈ)
ਗੁਮਾਨ: ਹੰਕਾਰ
ਦੇਹੀ ਮਿੱਟੀ ਦੀ ਢੇਰੀ ਹੇ, ਗੁਮਾਨ ਕੇਹਾ।
(ਸਰੀਰ ਮਿੱਟੀ ਦੀ ਢੇਰੀ ਹੈ, ਹੰਕਾਰ ਕਾਹਦਾ)
ਗੁਲਬਹਾਰ: ਡੇਜ਼ੀ ਦਾ ਫੁੱਲ
ਰੁੱਤ ਹੈ, ਬਗੀਚੀ ਗੁਲਬਹਾਰ ਨਾਲ ਲੱਡੀ ਪਈ ਹੈ।
(ਮੌਸਮ ਹੈ, ਬਗੀਚੀ ਡੇਜ਼ੀ ਦੇ ਫੁੱਲਾਂ ਨਾਲ ਲਦੀ ਹੋਈ ਹੈ)

(66)