ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਅਜ਼ਾਬ
(ਸ਼ੁਕਰਾਨਾ)
ਸ਼ੁਕਰਗੁਜ਼ਾਰ ਹਾਂ ਅਰੋੜਬੰਸ ਸਭਾ (ਰਜਿ:) ਕੋਟਕਪੂਰਾ ਦੇ ਸਾਰੇ ਮੈਂਬਰਾਂ ਦਾ ਜਿੰਨ੍ਹਾਂ ਮੇਰੀ ਇਸ 'ਸ਼ਬਦ-ਕੋਸ਼' ਰਚਨਾ ਦੀ ਰੀਝ ਨੂੰ ਅਪਣਾ ਲਿਆ। ਵਿਸ਼ੇਸ਼ ਤੌਰ ਤੇ ਪੰਜਾਬੀ ਪ੍ਰੀਤਵਾਨਾਂ ਦਾ ਜਿੰਨ੍ਹਾਂ ਇਸ ਲਈ ਮੈਨੂੰ ਉਤਸ਼ਾਹੀ ਹੁੰਗਾਰਾ ਦਿੱਤਾ। ਸਭਾ ਦੇ ਪ੍ਰਧਾਨ ਸ. ਜਗਦੀਸ਼ ਸਿੰਘ ਮੱਕੜ ਦੇ ਹੁਲਾਸ ਅਤੇ ਜਨਰਲ ਸਕੱਤਰ ਸੁਰਜੀਤ ਸਿੰਘ ਗੁਲਿਆਣੀ ਦੇ ਬੇਝਿਜਕ ਸਮਰਥਨ ਨੇ ਮੈਨੂੰ ਬਹੁਤ ਸਹਾਰਾ ਦਿੱਤਾ ਹੈ ਤਾਂ ਹੀ ਕੋਈ ਨੌ ਮਹੀਨੇ ਲਗਾਤਰ ਇਸ ਉਦਮ ਤੇ ਡਟਿਆ ਰਿਹਾ ਹਾਂ। ਵਧੇਰੇ ਕਰਕੇ ਆਪਣੀ ਯਾਦੋਂ ਅਤੇ ਬ੍ਰਾਦਰੀ ਦੇ ਵਡੇਰਿਆਂ ਕੋਲੋਂ ਪ੍ਰਾਪਤ ਇਸ ਖ਼ਜ਼ਾਨੇ ਨੂੰ ਰੂਪਾਂਤ੍ਰਿਤ ਕਰ ਪਾਇਆ ਹਾਂ। ਤਰੁੱਟੀਆਂ ਮੇਰੀਆਂ ਨੇ ਤੇ ਸੁਹਜ 'ਸੱਤਿਆ ਕੰਪਿਊਟਰਜ਼' ਵਾਲਿਆਂ ਦਾ ਹੈ। ਇਲਾਕੇ ਦੇ ਪ੍ਰਮੁੱਖ ਪੱਤਰਕਾਰ ਗੁਰਿੰਦਰ ਸਿੰਘ (ਜ਼ਿਲ੍ਹਾ ਇੰਚਾਰਜ 'ਸਪੋਕਸਮੈਨ') ਦੇ ਸਾਥ ਲਈ ਰਿਣੀ ਹਾਂ।
-ਹਰਨਾਮ ਸਿੰਘ 'ਹਰਲਾਜ'
ਗਲੀ ਨੰ: 3 (ਖੱਬਾ ਪਾਸਾ), ਹੀਰਾ ਸਿੰਘ ਨਗਰ, ਕੋਟਕਪੂਰਾ
ਜ਼ਿਲ੍ਹਾ ਫਰੀਦਕੋਟ (ਪੰਜਾਬ) ਭਾਰਤ
ਸੰਪਰਕ:98728-10244
(4)