ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

(ਝ)


ਝਈਆਂ: ਹਰਖ ਵਿਚ ਧਮਕਾਉਣਾ
ਝਈਆਂ ਲੈ ਲੈ ਕਿਉਂ ਝਪਟਦੈ, ਸਬਰ ਨਾਲ ਸੁਣ।
(ਹਰਖ ਕੇ ਧਮਕਾਣ ਲਈ ਕਿਉਂ ਝਪਟਦਾ ਹੈਂ, ਸਬਰ ਨਾਲ ਸੁਣ)
ਝੱਸ/ਮੱਖ: ਥਪਕੀ ਨਾਲ ਮਲਣਾ
ਸਿਰ ਧੋਤੈ, ਖੁਸ਼ਕ ਥਿਆ ਪਿਐ, ਜ਼ਰਾ ਪਿਐਂ ਨਾਲ ਝੱਸ/ਮੱਖ ਡੇ)
(ਸਿਰ ਧੋਤੇ, ਖੁਸ਼ਕ ਹੋਇਆ ਪਿਐ, ਥੋੜ੍ਹਾ ਘਿਉ ਦੀ ਥਪਕੀ ਨਾਲ ਮਲ ਦਿਉ)
ਝਹਾਂ: ਜਵਾਂਹ-ਦੇਖੋ ਜਵਾਂਹ
ਝੱਖ/ਝਖਣਾ: ਖਪਣਾ
ਗਡੂੰਹ ਵਾਲਾ ਭੇਜਾ ਹਿਸ, ਤੂੰ ਇਤਨਾ ਨਾ ਝੱਖ।
(ਖੋਤੇ ਵਾਲਾ ਦਿਮਾਗ ਹੈ ਇਸਦਾ, ਤੂੰ ਏਨਾ ਨਾ ਖੱਪ)
ਝਗਣਾ: ਦਹੀਂ ਰਿੜਕਣ ਵਾਲਾ ਸੰਦ/ਰਿੜਕਣਾ
ਡਹੀ ਵਧੀਆ ਜੰਮੀ ਹੇ, ਝਗਣਾ ਮਾਰ ਕੇ ਬੂਰਾ ਪਿਲਾ।
(ਦਹੀਂ ਵਧੀਆ ਜੰਮੀ ਹੈ, ਰਿੜਕਣਾ ਮਾਰ, ਅੱਧ ਰਿੜਕਿਆ ਪਿਆ)
ਝੱਗ ਵੀਟਣੀ: ਗੁਸੇ ਵਿਚ ਬੋਲੀ ਜਾਣਾ
ਕੇਹੜਾ ਵੱਡਾ ਜ਼ਿਆਨ ਥੀ ਗਿਐ, ਇੰਞੇ ਝੱਘ ਵਿਟੀਂਦਾ ਪਿਐਂ।
(ਕਿਹੜਾ ਵੱਡਾ ਨੁਕਸਾਨ ਹੋ ਗਿਐ, ਐਵੇਂ ਗੁਸੇ ਵਿਚ ਬੋਲੀ ਜਾਂਦੈ)
ਝੱਜੂ/ਝੰਝੂ ਪਾਉਣਾ: ਵਾਧੂ ਝਗੜਾ ਬਨਾਉਣਾ
ਭੈੜੀਏ, ਤੂੰ ਚੁੱਪ ਕਰ, ਹੇਸ ਤਾਂ ਝੱਜੂ/ਝੱਝੂ ਪਾਈ ਰਖਣੈ।
(ਅੜੀਏ ਤੂੰ ਚੁੱਪ ਕਰ, ਏਸ ਤਾਂ ਵਾਧੂ ਝਗੜਾ ਬਣਾਈ ਰੱਖਣਾ ਹੈ)
ਝੰਗੀ: ਝਿੜੀ
ਗਿਆ ਤਾਂ ਹੇ, ਝੰਗੀ ਚੂੰ ਬਾਲਣ, ਢੀਂਗਰੀਆਂ ਘਿਨਣ।
(ਗਿਆ ਤਾਂ ਹੈ ਝਿੜੀ ਵਿਚੋਂ ਬਾਲਣ, ਝਾਪੇ ਲੈਣ)
ਝੱਟ ਲੰਘਾਉਣਾ/ਝੱਤ ਲੰਘਾਵਣਾ: ਵੇਲਾ ਪੂਰਾ ਕਰਨਾ
ਕਿਚਰ ਝੱਠ/ਝਤ ਲੰਘਾਵਸਾਂ, ਤ੍ਰੁਟੇ ਛੁਪਰ ਤੇ ਵਸਦਾ ਮੀਂਹ।
(ਕਿੰਨਾ ਚਿਰ ਵੇਲਾ ਟਪੂ, ਟੁੱਟਾ ਛੱਪਰ ਤੇ ਵਰ੍ਹਦਾ ਮੀਂਹ)
ਝਟਕਈ: ਕਸਾਈ
ਫੱਕਰਾਂ ਦੇ ਪੜੋਸ ਝਟਕਈ ਹੈ, ਪਾਪ ਉਸੇ ਕੂੰ।
ਫਕਰਾਂ ਦੇ ਗਵਾਂਢ ਕਸਾਈ ਹੈ, ਪਾਪ ਉਸੇ ਨੂੰ ਹੋਊ)
ਝੰਡ ਲੁਹਾਉਣੀ: ਵਾਲ ਮਨਾਉਣ ਦੀ ਰੀਤ
ਬਾਬਾ ਜੀ, ਤੁਸੀ ਸੰਤ ਹੋ, ਬਾਲ ਦੀ ਵੰਡ ਲੱਥੂ, ਅਸੀਸ ਡਿਵਿਆਏ।
(ਬਾਬਾ ਜੀ ਤੁਸੀਂ ਸੰਤ ਹੋ, ਬਚੇ ਦੇ ਬਾਲ ਮੁੰਨਣ ਦੀ ਰੀਤ ਹੈ, ਅਸੀਸ ਦੇਣੀ)
ਝੱਪ ਚੁੱਪ
ਖਿਡਾਰੀ ਤਿੱਖਾ ਹੇ, ਡੇਖ ਉਲੀ ਝੱਪ ਘਿਧੀ ਹਿਸ।
(ਖਿਡਾਰੀ ਤੇਜ਼ ਹੈ, ਦੇਖ ਗੇਂਦ/ਖਿੱਦੋ ਜੁੱਪ ਲਈ ਹੈਸ)

(95)