ਇਹ ਵਰਕਾ ਤਸਦੀਕ ਕੀਤਾ ਗਿਆ ਏ
ਕੀੜੇ ਕੱਢੇ ਦੰਦਾਂ ਦੇ ਕੋਈ, ਕੋਈ ਤਮਾਸ਼ੇ ਕਰਦਾ,
ਕਾਗਜ਼ ਵਾਲੇ ਫੁੱਲ ਬਣਾਕੇ ਢਿੱਡ ਕੋਈ ਹੈ ਭਰਦਾ।
ਘਰ ਵਿਚ ਜਿਹੜੇ ਰਹਿ ਗਏ ਛੇਕੜ ਬੈਠੇ ਨਿਮੂੰਝਣੇ,
ਮੋਤੀ ਫੱਕਣ ਵਾਲੇ ਵੇਖੇ ਲੱਭਣ ਭੁੰਨੇ ਦਾਣੇ।
ਘਰ ਵਾਲੇ ਤਾਂ ਏਦਾਂ, ਦੇਖੋ ਜਿਹੜੇ ਬਾਹਰੋਂ ਆਏ,
ਚਾਘੜ ਹਥੇ ਫਿਰਦੇ ਡਿਠੇ ਢਾ ਮਰੋੜ ਪਰਾਏ।
ਉਧ ਉੱਠੀ ਇਕ ਜਿਗਰੋਂ ਐਸੀ ਸੀਨੇ ਲਾਂਬੂ ਬਲਿਆ,
ਪਾ ਕੜਾਹੀ ਗੈਰਤ ਵਾਲੀ ਦਿਲ ਮੇਰੇ ਨੂੰ ਤਲਿਆ।
ਉੱਠ ਖਲੋਤਾ ਬੈਠਾ ਹੋਇਆ ਆਪਣੀ ਹੋਸ਼ ਸੰਭਾਲੀ,
ਉੱਠੀ ਨਾਲ ਤਰੀਮਤ ਮੇਰੀ ਨਿੱਕੇ ਪੈਰਾਂ ਵਾਲੀ।
ਵੱਜ ਵਜਾ ਕੇ ਆਖ ਸੁਣਾਵਾਂ ਸੁਣ ਲਓ ਮੇਰੇ ਕਹਿਣਾ,
ਹੁਣ ਨਾਂ ਪੁਜੇ ਯਾਰੋ, ਗੋੱਲਾ ਬਣਕੇ ਰਹਿਣਾ।
ਬੰਦੋਬਸਤ ਕਰਾਂਗਾ ਹੁਣ ਮੈਂ ਸਾਰਾ ਘਰ ਦਾ ਆਪੇ,
ਮਗਰੋਂ ਲੱਥਣ ਦਰਦੀ ਵਡੇ ਸੂਲਾਂ ਵਾਲੇ ਛਾਪੇ।
ਬੰਦੇ ਉਤੇ ਬੰਦੇ ਦਾ ਕੁਝ ਹੱਕ ਹੁਕਮ ਨਹੀਂ ਕਰਨਾ,
ਠਾਠਾਂ ਮਾਰੇ ‘ਸ਼ਰਫ਼' ਅਜ਼ਾਦੀ ਤੋੜ ਗੁਲਾਮੀ ਤਰਨਾ।
੧੩੧.