ਇਹ ਵਰਕਾ ਤਸਦੀਕ ਕੀਤਾ ਗਿਆ ਏ
ਚਿੱਟਾ ਕੱਪੜਾ ਤੇ ਇੱਜ਼ਤਦਾਰ ਰੋਟੀ
ਬੋਲੀ ਨਾਲ ਤਨੋੜੇ ਦੇ ਨਾਲ ਮੇਰੀ,
ਇਕ ਦਿਨ ਸ਼ਾਮ ਨੂੰ ਨੂੰ ਵੇਖ ਅਚਾਰ ਰੋਟੀ।
'ਚੌਕ ਫੁੱਲ ਤੇ ਸੜੇ ਸਨ ਏਸ ਘਰ ਦੇ,
ਹੋ ਗਈ ਸਿਰ ਤੇ ਸੁੱਕੀ ਅਸਵਾਰ ਰੋਟੀ।
‘ਗੁਲੂ ਬੰਦ ਹਮੇਲ ਦੀ ਥਾਂ ਬਣ ਗਈ,
ਬਿਨਾਂ ਲਾਜਮੇਂ ਗਲੇ ਦਾ ਹਾਰ ਰੋਟੀ।
'ਟੂੰਬਾਂ ਵੰਨ ਸੁਵੰਨੀਆਂ ਜਗ ਪਾਵੇ,
ਸਾਡੇ ਲਈ ਆ ਗਈ ਅਲੋਕਾਰ ਰੋਟੀ।
ਓਹਨੂੰ ਕਿਹਾ ਮੈਂ 'ਮੂਰਖੇ! ਨਿੰਦੀਏ ਨਾਂ,
ਰੁੱਖੀ, ਕੋਸੜੀ, ਕਦੀ ਭੀ ਨਾਰ ਰੋਟੀ।
ਤੇਰੇ ਜੇਹੀਆਂ ਪਕੌਂਦੀਆਂ ਹੋਣ ਕੋਲੇ,
ਅਜੇ ਮਰਦ ਕਮੌਣ ਸਭਿਆਰ ਰੋਟੀ।
ਨਰ ਨੈਣਾਂ ਦਾ, ਆਤਮਾ ਉਮਰ ਦੀ ਏ,
ਸ਼ਕਤੀ ਸੁਰਤ ਦੀ ਜੱਗ ਵਿਚਕਾਰ ਰੋਟੀ।
ਜਾਨ ਬਲ ਦੀ ਤਾਣ ਹਰ ਗ਼ਲ ਦੀ ਏ,
ਕੁਦਰਤ ਹੈ; ਜੇ ਨਹੀਂ ਕਰਤਾਰ ਰੋਟੀ।
੧੪੨.