ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/146

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਓਹ ਦਿਨ ਲੱਦ ਗਏ, ਇੱਕ ਦੀ ਕਿਰਤ ਉੱਤੇ,
ਜਦੋਂ ਖਾਂਦਾ ਸੀ ਕੁੱਲ ਪਰਵਾਰ ਰੋਟੀ।
ਧੰਦੇ ਪੇਟ ਦੇ ਪਿੱਟੀਏ! ਸਭ ਹੁਣ ਤੇ,
ਤਾਂ ਇਹ ਢਿੱਡ ਦਾ ਭਰੇ ਭੰਡਾਰ ਰੋਟੀ।

ਤੈਨੂੰ ਗਹਿਣਿਆਂ ਦੇ ਸ਼ੌਂਕ ਸੁੱਝਦੇ ਨੇ,
ਦਿੱਤੀ ਵਾਂਜੀਏ ਮਨੋਂ ਵਿਸਾਰ ਰੋਟੀ।
ਮੈਂ ਤੇ ਰੱਬ ਕੋਲੋਂ ‘ਸ਼ਰਫ਼' ਮੰਗਦਾ ਹਾਂ,
ਚਿੱਟਾ ਕੱਪੜਾ ਤੇ ਇੱਜ਼ਤਦਾਰ ਰੋਟੀ।'

੧੪੬.