ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗਮ ਖਾਵੇ ਨਿੱਤ ਮੈਨੂੰ ਗਮਾਂ ਨੂੰ ਮੈਂ ਨਿੱਤ ਖਾਵਾਂ!
ਯਾਰ ਦੇ ਵਿਛੋੜੇ ਮੈਨੂੰ ਰੰਗ ਐਸਾ ਚਾੜ੍ਹਿਆ ਏ,
ਅੱਖਾਂ ਵਿਚੋਂ ਚਲਦੇ ਪੈ ਖੂਨ ਦੇ ਫੁਹਾਰੇ ਨੇ।
ਰੋਣ ਨਾਲ ਬੁੱਝਦੀ ਨਹੀਂ ਅੱਗ ਮੇਰੇ ਕਾਲਜੇ ਦੀ,
ਦੂਣੀ ਅਗ ਬਾਲਦੇ ਪੈ ਸਗੋਂ ਅੰਗਿਆਰੇ।
ਦਿਲ ਤੇ ਕਲੇਜਾ ਮੇਰਾ ਤੜਫਦਾ ਨਾਂ ਬਾਜ਼ ਆਵੇ,
ਸਾਂਭ ਸਾਂਭ ਹੱਥ ਮੇਰੇ ਥੱਕ ਗੈ ਵਿਚਾਰੇ ਨੇ।
ਬਾਗ ਮੇਰੇ ਦਾਗ ਵਾਲਾ ਇੱਕੋ ਅਜੇ ਵੇਖਿਆ ਸੀ,
ਫੀਤੀ ਫੀਤੀ ਕਰ ਲੀਤਾ ਕਾਲਜਾ ਹਜ਼ਾਰੇ ਨੇ।
ਯਾਰ ਪਏ ਤੱਕਦੇ, ਪਛਾਣ ਮੈਨੂੰ ਸਕਦੇ ਨਹੀਂ,
ਹੁਲੀਆ ਈ ਵਿਗਾੜ ਦਿਤਾ ਅੱਲਾ ਦੇ ਸਵਾਰੇ ਨੇ।
ਪਥਰ ਦੇ ਸੀਨੇ ਵਿਚ ਅੱਗ ਏਹਨੇ ਬਾਲ ਦਿਤੀ,
ਰੀਸ ਮੇਰੇ ਦਿਲ ਦੀ ਕੀ ਕਰਨੀ ਹੈ ਪਾਰ ਨੇ?
ਦੀਦਿਆਂ, ਨਦੀ ਦਿਆਂ ਦੀ ਗੱਲ ਕੀ ਮੈਂ ਖੋਲ੍ਹ ਦਸਾਂ?
ਵੈਣਾਂ ਵਾਲੇ ਵਹਿਣ ਵਿਚ ਬੜੇ ਏਹ ਨਿਘਾਰੇ ਨੇ।
ਪੀਂਘ ਮੇਰੀ ਰੇਸ਼ਮੀ ਸੀ ਯਾਰ ਦੇ ਪਿਆਰ ਵਾਲੀ,
ਤੋੜ ਦਿਤੀ ਆਣਕੇ ਵਿਛੋੜੇ ਦੇ ਹੁਲਾਰੇ ਨੇ।
ਗਮ ਖਾਵੇ ਨਿੱਤ ਮੈਨੂੰ; ਗਮਾਂ ਨੂੰ ਮੈਂ ਨਿਤ ਖਾਵਾਂ,
ਖੁੱਲ ਡੁੱਲ੍ਹੇ ਲੰਘਦੇ ਪੈ ਦੋਹਾਂ ਦੇ ਗੁਜ਼ਾਰੇ ਨੇ।
੧੫੭.