ਇਹ ਵਰਕਾ ਤਸਦੀਕ ਕੀਤਾ ਗਿਆ ਏ
ਕਾਹਨੂੰ ਨਹੁੰ ਲੁਹਾਉਂਨਾ ਏਂ ਗ਼ੈਰ ਕੋਲੋਂ?
ਜ਼ਖਮੀ ਲੇਲੇ ਦੇ ਵਾਂਗ ਮੈਂ ਦਿਆਂ ਲਿੱਲਾਂ,
ਐਸੀ ਲਾਈ ਹੈ ਮੈਨੂੰ ਤੂੰ ਲਿੱਲ ਜਾਨੀ।
ਛਾਲੇ ਪਾ ਦਿੱਤੇ ਮੇਰੇ ਦਿਲ ਉੱਤੇ,
ਜ਼ੁਲਫ਼ਾਂ ਤੇਰੀਆਂ ਨੇ ਹਿੱਲ ਹਿੱਲ ਜਾਨੀ।
ਲਾ ਦਿੱਤੀ ਬਹਾਰ ਜਿਹੀ ਛਾਲਿਆਂ ਨੇ,
ਬਣਿਆਂ ਗੁੱਛਾ ਅੰਗੂਰਾਂ ਦਾ ਦਿੱਲ ਜਾਨੀ।
ਪੱਕ ਪੱਕ ਕੇ ਐਸਾ ਹੁਣ ਰੱਸਿਆ ਏ,
ਪਿਆ ਕਰੇ ਹਰ ਦਮ ਪਿੱਲ ਪਿੱਲ ਜਾਨੀ।
ਪਾ ਸਬਜ਼ਾ ਜ਼ਮੁੱਰਦ ਦਾ ਨੱਥਲੀ ਨੂੰ,
ਲਾ ਦਿੱਤੀ ਉ ਸਰੂ ਨੂੰ ਲਿੱਲ੍ਹ ਜਾਨੀ।
ਕਾਹਨੂੰ ਨਹੁੰ ਲੁਹਾਉਂਨਾ ਏਂ ਗ਼ੈਰ ਕੋਲੋਂ?
ਮੇਰੇ ਅੱਲੇ ਖਰੀਂਢ ਨਾਂ ਛਿੱਲ ਜਾਨੀ।
ਜੋਬਨ ਲੁੱਟਣਾ ਚਾਹੁੰਦੇ ਬੜੇ ਡਾਕੂ,
ਸਾਂਭ ਰੱਖ ਰਸਾਇਣ ਨੂੰ ਬਿੱਲ ਜਾਨੀ।
੧੫੯.