ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/160

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਲਾਈ ਤੇਰੇ ਪ੍ਰੇਮ ਨੇ ਚੋਟ ਐਸੀ,
ਚੋਰ ਹੋ ਗਈ ਏ ਸਬਰ ਦੀ ਸਿੱਲ੍ਹ ਜਾਨੀ।

ਪਿਆ ਧੁੱਪ ਕਿਆਮਤ ਦੀ ਢੂੰਢਦਾ ਹਾਂ,
ਰੋ ਰੋ ਅੱਖੀਆਂ ਨੇ ਕੀਤੀ ਸਿੱਲ ਜਾਨੀ।
ਐਸਾ ਤੇਰੀ ਜੁਦਾਈ ਨੇ ਭੁੰਨ ਦਿੱਤਾ,
ਜਿੱਦਾਂ ਹੁੰਦੀ ਸੁਹਾਗੇ ਦੀ ਖਿੱਲ ਜਾਨੀ।

ਮੈਂ ਅਣਤਾਰੂ ਤੇ ਇਸ਼ਕ ਦੀ ਨੈਂ ਡੋਬੂ,
ਤੇਰੇ ਆਸਰੇ ਪਿਆ ਸਾਂ ਠਿੱਲ੍ਹ ਜਾਨੀ।
ਸਗੋਂ ਤੂੰ ਭੀ ਰੁਆ ਰੁਆ ਕੇ ਤੇ,
ਮੇਰੀ ਅਗਲੀ ਸੁਕਾਈ ਊ ਗਿੱਲ ਜਾਨੀ?

ਵੇਖੀਂ ਕੰਨ ਚਰੌਣੋਂ ਵੀ ਨਹੀਂ ਟੱਲਣਾ,
ਟਿੱਲੇ ਤੀਕ ਮੈਂ ਲਾਵਾਂਗਾ ਟਿੱਲ ਜਾਨੀ।
ਸਾਰਾ ਹਾਲ ਹਵਾਲ ਜੇ ਪੁੱਛਣਾ ਈਂ,
ਕਿਧਰੇ ਵੱਖਰਾ 'ਸ਼ਰਫ਼' ਨੂੰ ਮਿੱਲ ਜਾਨੀ।

੧੬੦.