ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/30

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਵਾਹ ਵਾਹ ਸੁੰਦਰ ਕਲਗੀ ਤੇਰੀ

ਮਾਰ ਦਿੱਤੇ ਲਿਸ਼ਕਾਰੇ।

ਅਵਤਾਰਾਂ ਦਾ ਰਾਜਾ ਆ੍ਯੋਂ, ਧਰ ਨੂਰਨੀ ਕਲਗ਼ੀ।
ਜਾਦੂਗਰ ਭੀ ਬੰਦੇ ਬਣ ਗਏ, ਵੇਖ ਨਿਸ਼ਾਨੀ ਕਲਗ਼ੀ।
ਕਲਗੀਧਰ ਜੀ ਦੀਨਾ ਬੰਧੂ, ਸੋਹਣੀਆਂ ਸ਼ਾਨਾਂ ਵਾਲੇ।
ਅੰਮ੍ਰਿਤ ਵਾਲੇ, ਪੰਥਾਂ ਵਾਲੇ, ਤੇ ਕਿਰਪਾਨਾਂ ਵਾਲੇ।
ਕਲਗ਼ੀ ਵਾਲੇ, ਬਾਜਾਂ ਵਾਲੇ, ਤੀਰ ਕਮਾਨਾਂ ਵਾਲੇ।
ਮੁਕਤੀ ਵਾਲੇ, ਸ਼ਕਤੀ ਵਾਲੇ, ਅਣਖਾਂ, ਆਨਾਂ ਵਾਲੇ।
'ਹੇਮ ਗੁਫਾ' ਦੇ ਸੁੰਦਰ ਚੰਦਾ, ਸੰਗਤ ਵਾਲਿਆ ਸਾਈਆਂ।
ਸਚਖੰਡ ਅੰਦਰ ਪਹੁੰਚਨ ਤੈਨੂੰ, ਅਜ ਬੇਅੰਤ ਵਧਾਈਆਂ।
ਵਾਹ ਮਨ ਮੋਹਣੀ ਨੀਲੀ ਤੇਰੀ, ਵਾਹ ਨੀਲੀ ਦੀਆਂ ਚਾਲਾਂ।
ਸੋਹਣੀਆਂ ਦੌੜਾਂ ਬਾਂਕੇ ਪੋਈਏ, ਸੁੰਦਰ ਏਦ੍ਹੀਆਂ ਛਾਲਾਂ।
ਝੱਲ ਨ ਸੱਕਾਂ ਬਾਈ ਧਾਰਾਂ, ਖੁਰ ਏਦ੍ਹੇ ਦੀਆਂ ਛਾਲਾਂ।
ਧਮਕ ਪਏ ਜਿਸ ਰਣ ਵਿਚ ਏਦ੍ਹੀ, ਟੁੱਟਣ ਤੇਗਾਂ ਢਾਲਾਂ।
ਜਿੱਧਰ ਜਿੱਧਰ ਨੀਲੀ ਤੇਰੀ; ਅੱਖਾਂ ਜਾ ਚਮਕਾਈਆਂ।
ਆਟੇ ਵਾਲੀਆਂ ਗਊਆਂ ਬਣ ਬਣ, ਓਸੇ ਪਾਸਿਓਂ ਆਈਆਂ।

੩੦.