ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/32

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਤੁਬਕੇ ਬਦਲੇ ਸ਼ਾਹ ਸਕੰਦਰ, ਫਿਰਿਆ ਕੁਲ ਖੁਦਾਈਆਂ।
ਤੁਸਾਂ ਅਨੰਦਪੁਰ ਅੰਮ੍ਰਿਤ ਵਾਲੀਆਂ, ਨਹਿਰਾਂ ਕਢ ਵਗਾਈਆਂ।
ਏਕਤਾਈ ਦਾ ਨੂਰ ਡੁਲਾਇਆ, ਖੰਡੇ ਵਾਲੀਓਂ ਧਾਰੋਂ।
ਜਾਤਾਂ ਪਾਤਾਂ ਰੋੜ੍ਹ ਗਵਾਈਆਂ, ਸੰਗਤ ਦੇ ਵਿਚਕਾਰੋਂ।
ਜਨਮ ਤੇਰੇ ਦੇ ਚਾਓ ਅੰਦਰ, ਚੜ੍ਹੀ ਸ੍ਵਰਗ ਨੂੰ ਲਾਲੀ।
ਇੰਦਰ ਪੁਰੀ ਗਈ ਚੜ੍ਹ ਅੰਬਰ, ਗਈ ਨ ਖੁਸ਼ੀ ਸੰਭਾਲੀ।
ਸਚਖੰਡ ਵਾਲੇ ਮਾਲੀ ਪੁਰ ਸੀ, ਚੰਦ ਸੂਰਜ ਦੀ ਥਾਲੀ।
ਇਸ ਜਗ ਤੇ ਭੀ ਸੰਗਤ ਤੇਰੀ, ਅੱਜ ਦੀਵਾਲੀ ਬਾਲੀ।
ਫੁੱਲ ਸ਼ੇਅਰਾਂ ਦੇ ਚੁਣ ਚੁਣਕੇ ਮੈਂ, ਸੇਹਰਾ ‘ਸ਼ਰਫ਼' ਬਣਾਯਾ।
ਦਸਮ ਗੁਰੂ ਜੀ ਸੀਸ ਚੜ੍ਹਾਓ, ਸ਼ਰਧਾ ਕਰਕੇ ਆਯਾ।

੩੨.