ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/41

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਘੋੜਾ ਬਾਜ ਤੇ ਬਾਨ, ਕਮਾਨ ਖੰਡਾ!

ਸ਼ੁਭ ਵਾਰ ਸੀ ਜਦੋਂ ਦਸ਼ਮੇਸ਼ ਸਾਡੇ,
ਤੁਸੀਂ ਜਗਤ ਅੰਦਰ ਫੇਰਾ ਪੌਣ ਆਏ।
ਮਾਤਾ ਪਿਤਾ ਦੇ ਕਾਲਜੇ ਠੰਢ ਪਾਕੇ,
ਭਾਂਬੜ ਪਾਪ ਦੇ ਨਾਲੇ ਬੁਝੌਣ ਆਏ।
ਨੌਵਾਂ ਗੁਰੂਆਂ ਦੀ ਨੌਵੇਂ ਹੀ ਵਰ੍ਹੇ ਅੰਦਰ,
ਤੁਸੀਂ ਬਲ ਤੇ ਸ਼ਕਤੀ ਵਿਖੌਣ ਆਏ।
ਕੋਈ ਨਾਂ ਜਿਨ੍ਹਾਂ ਦੇ ਅਥਰੂ ਪੂੰਝਦਾ ਸੀ;
ਤੁਸੀਂ ਓਨਾਂ ਨੂੰ ਖਿੜ ਖਿੜ ਹਸੌਣ ਆਏ।
ਬੰਸ ਆਪਣਾ ਸਾਰਾ ਉਜਾੜ ਕੇ ਤੇ,
ਉੱਜੜ ਗਿਆਂ ਨੂੰ ਤੁਸੀਂ ਵਸੌਣ ਆਏ।
ਕਲਗੀਧਰ ਜੀ ਸ੍ਰੀ ਮਹਾਰਾਜ ਪਿਆਰੇ,
ਰੁੜ੍ਹਦੇ ਬੇੜਿਆਂ ਨੂੰ ਬੰਨੇ ਲੌਣ ਆਏ।
ਪੱਥਰ ਚਿੱਤ ਪਹਾੜ ਦੇ ਰਾਜਿਆਂ ਨੇ;
ਕਿਤੇ ਚਾਕ ਸਨ ਗਿਰੇਬਾਂ ਜੇਬ ਕੀਤੇ।
ਕਿਤੇ ਜ਼ਾਲਮ ਮਸੰਦਾਂ ਨੇ ਨਾਲ ਸਿੰਘਾਂ,
ਲਖਾਂ ਜ਼ੁਲਮ ਤੇ ਦਗੇ ਫਰੇਬ ਕੀਤੇ।

੪੧.