‘ਧਰਮ ਰਖਸ਼ਾ' ਵਾਲੀ ਇਹ ਬਿਨੈ ਸੁਣਕੇ,
ਉਨ੍ਹਾਂ ਕੋਲੋਂ ਵੀ ਨਹੀਂ ਸੀ ਇਨਕਾਰ ਹੋਇਆ।
ਕਲਗੀ ਵਾਲੇ ਜੀ ਆਪ ਦੇ ਨਾਮ ਉਤੋਂ,
ਸਾਰਾ ਪੰਥ ਬਲਿਹਾਰ ਨਿਸਾਰ ਹੋਇਆ।
ਪਥਰ ਦਿਲਾਂ ਦੇ ਡੱਕਰੇ ਹੋਏ ਸੁਣ ਕੇ,
ਗਲਾਂ ਆਪ ਦੀਆਂ ਜੇਹੀਆ ਸੱਚੀਆਂ ਸਨ।
ਲਹੂ ਆਪਣਾ ਡੋਲ ਬੁਝਾਈਆ ਚਾ;
ਜੇਹੜੀਆਂ ਪਾਪ ਦੀਆਂ ਅੱਗਾਂ ਮੱਚੀਆਂ ਸਨ।
ਸਚ ਕਹਵਾਂ ਮੈਂ ਖਾਲਸਾ ਧਰਮ ਦੀਆਂ,
ਕੰਧਾ ਗੁਰੂ ਜੀ ਉਦੋਂ ਤੇ ਕੱਚੀਆਂ ਸਨ।
‘ਲਖਤੇ-ਜਿਗਰ’ ਕੁਹਾ ਕੇ ਯੁੱਧ ਅੰਦਰ,
ਲਾਈਆਂ ਇਨ੍ਹਾਂ ਨੂੰ ਤੁਸਾਂ ਹੀ ਬੱਚੀਆਂ ਸਨ।
ਬਦਲੇ ਇਟਾਂ ਦੇ ਨੀਂਹਾਂ ਵਿਚ 'ਲਾਲ' ਦਿਤੇ,
ਤਾਂ ਇਹੀ ਸਿਖੀ ਦਾ ਮੈਹਲ ਤਿਆਰ ਹੋਇਆ।
ਕਲਗੀ ਵਾਲੇ ਜੀ ਆਪ ਦੇ ਨਾਮ ਉਤੋਂ,
ਸਾਰਾ ਪੰਥ ਬਲਿਹਾਰ ਨਿਸਾਰ ਹੋਇਆ।
ਇਕ ਦਰ ਸੰਗਤ ਤੇਰੀ, ਇਕ ਦਰ ਗੈਰ ਬੈਠਾ,
ਵਿਚ ਰੱਖੀ ਸ਼ਤਰੰਜ ਹੈ ਲਾਲ ਹੋਈ।
ਘਰ ਆਣ ਕੇ ਗੈਰਾਂ ਨੇ ਮਲਿਆ ਏ,
ਐਸੀ ਪੁਠੀ ਨਸੀਬਾਂ ਦੀ ਚਾਲ ਹੋਈ।
ਦੇ ਕੇ 'ਸ਼ੈਹ' ਜੋ ਦੁਸ਼ਮਨ ਨੂੰ ਘਰੋਂ ਕੱਢੋ,
ਹੁਣ ਹੈ ਓਸ ਖਿਲਾਰੂ ਦੀ ਭਾਲ ਹੋਈ।
ਲੂੰ ਲੂੰ ਸੰਗਤ ਦਾ ਗ਼ਮਾਂ ਵਿਚ ਵਿੰਨ੍ਹਿਆ ਹੈ,
ਦੁਖੀ ਆਪ ਬਾਝੋਂ ਵਾਲ ਵਾਲ ਹੋਈ।
“ਨੀਲੀ ਵਾਲਿਆ” ਆਣ ਕੇ ਜਿਤ ਬਾਜ਼ੀ,
ਬੜਾ ਚਿਰ ਤੇਰਾ ਇੰਤਜ਼ਾਰ ਹੋਇਆ।
੪੮.