ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/51

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਇਕਨਾਂ ਚਾਤਰਾਂ ਵਿੱਦਿਆ ਪੜ੍ਹ ਪੜ੍ਹਕੇ,
ਅਕਲ ਬੁੱਧ ਦਾ ਮਾਨ ਹੰਕਾਰ ਕੀਤਾ।
ਇਕਨਾਂ ਕੋਝੀਆਂ ਓਸ ਨਿਰਪੱਖ ਸ਼ੌਹ ਦਾ,
ਕਰਕੇ ਆਸਰਾ ਚਿੱਤ ਅਧਾਰ ਕੀਤਾ।
ਓਥੇ ਕੌਣ ਸੁਹਾਗਣ ਤੇ ਕੌਣ ਰੰਡੀ,
ਖ਼ਬਰੇ ਕਿਨੂੰ ਮਨਜ਼ੂਰ ਸਰਕਾਰ ਕੀਤਾ।
ਫੇਰ ਮੌਲਵੀ ਸਾਹਿਬ ਨੇ ਆਖਿਆ ਏਹ,
'ਸੁਣ ਲੈ ਸਾਫ ਕੁਰਆਨ ਇਜ਼ਹਾਰ ਕੀਤਾ।
‘ਵਮਾਉਂਨ ਜ਼ਿਲਾ ਅਲੋਕਾ ਵਮਾਉੰਨ ਜ਼ਿਲਾ,
ਮਿਨਕ ਬਲਿਕ ਦਾ ਜ਼ਾਹਿਰ ਇਸਰਾਰ ਕੀਤਾ।
‘ਵੱਲੇ ਕੁਲੌ ਕੌਮਿਨਹਾਦ' ਵਾਲੜਾ ਬੀ,
ਸਾਫ਼ ਸਾਫ਼ ਹੈ ਹੁਕਮ ਗੱਫ਼ਾਰ ਕੀਤਾ।
ਅਰਥ ਇਹ ਕਿ ਥਾਂ ਥਾਂ ਕੌਮ ਅੰਦਰ,
ਪਰਗਟ ਰਿਸ਼ੀ ਪੈਗੰਬਰ ਅਵਤਾਰ ਕੀਤਾ।
ਓਹਨਾਂ ਹੱਥ ਕਿਤਾਬਾਂ ਬੀ ਘੱਲੀਆਂ ਨੇ,
ਤਾਂ ਜੇ ਸੱਚ ਦਾ ਜਾਏ ਇਤਬਾਰ ਕੀਤਾ।
ਕਿਸੇ ਓਸ ਨੂੰ 'ਲਾ ਸ਼ਰੀਕ' ਕਿਹਾ,
ਕਿਸੇ ਤਰਜਮਾ ‘ਇਕ ਓਅੰਕਾਰ' ਕੀਤਾ।
ਆਦਰ ਦੂਜਿਆਂ ਮਜ੍ਹਬਾਂ ਦਾ ਕਰਨ ਬਦਲੇ,
ਸਾਫ ਹੁਕਮ ਏਹ ਅਹਿਮਦ ਮੁਖ਼ਤਾਰ ਕੀਤਾ।
ਬੁਰਾ ਬੋਲਕੇ ਕਿਸੇ ਦੇ ਬੁੱਤ ਨੂੰ ਵੀ,
ਓਹਦਾ ਦਿਲ ਨਾਂ ਜਾਏ ਬੇਜ਼ਾਰ ਕੀਤਾ।
ਤੇਰੇ ਅੱਲਾ ਨੂੰ ਕੱਢੇਗਾ ਗਾਲ ਓਹ ਬੀ,
ਜੇ ਤੂੰ ਕਿਸੇ ਦੇ ਬੁੱਤ ਤੇ ਵਾਰ ਕੀਤਾ।
ਜ਼ਾਤ ਪਾਤ ਦੀ ਓਸ ਨਹੀਂ ਰਈ ਕਰਨੀ,
ਬੇੜਾ ਅਮਲਾਂ ਤੇ ਜਾਣਾ ਏ ਪਾਰ ਕੀਤਾ।

੫੧.