ਇਹ ਵਰਕਾ ਤਸਦੀਕ ਕੀਤਾ ਗਿਆ ਏ
ਕੇਹੜੇ ਵਿੱਛੜੇ ਨੇ ਹੰਸ ਡਾਰ ਵਿਚੋਂ?
ਖੂਨ ਫੁੱਟਿਆ ਕਿਨ੍ਹਾਂ ਬੇ-ਦੋਸਿਆਂ ਦਾ,
ਥਾਂ ਫੁੱਲਾਂ ਦੀ ਅਜ ਅਨਾਰ ਵਿਚੋਂ?
ਫੀਤੀ ਫੀਤੀ ਹੈ ਗੇਂਦੇ ਦਾ ਫੁੱਲ ਹੋਯਾ,
ਕੇਹੜੇ ਚੁਣੇ ਗਏ ਫੁੱਲ ਗੁਲਜ਼ਾਰ ਵਿਚੋਂ?
ਕੇਹੜੇ ਭੱਠੇ ਦੇ ਲੰਬੂ ਅਜ ਯਾਦ ਆ ਗਏ,
ਨਿਕਲਣ ਲਗੀ ਏ ਅੱਗ ਕਚਨਾਰ ਵਿਚੋਂ?
ਬਿਰਛਾਂ ਬੂਟਿਆਂ ਕਿਨ੍ਹਾਂ ਦੇ ਸੋਗ ਅੰਦਰ,
ਪੱਤਰ ਤੋੜੇ ਨੇ ਹਾਰ ਸ਼ਿੰਗਾਰ ਵਿਚੋਂ?
ਫੁੱਲ ਲਾਲਾਂ ਦੇ ਕਿਨ੍ਹਾਂ ਦੀ ਯਾਦ ਅੰਦਰ,
ਸੀਨਾ ਕੱਢ ਬੈਠੇ ਦਾਗਦਾਰ ਵਿਚੋਂ?
ਕਿਨ੍ਹਾਂ ਲਾਲਾਂ ਦਾ ਲਾਯਾ ਵਿਯੋਗ ਦਿਲ ਨੂੰ,
ਦੱਸੋ ਸਰੋਂ ਨੇ ਏਸ ਸੰਸਾਰ ਵਿਚੋਂ?
ਸਾਲੂ ਸਾਵਿਆਂ ਪੱਤਾਂ ਦਾ ਦੂਰ ਕਰਕੇ,
ਮੁਖ ਕਢਿਆ ਪੀਲਾ, ਵਸਾਰ ਵਿਚੋਂ?
ਸਜ ਵਾਂਗ ਅਜ ਨੈਣ ਵਿਰਲਾਪ ਕਰਦੇ,
ਕੇਹੜੇ ਵਿੱਛੜੇ ਨੇ ਹੰਸ ਡਾਰ ਵਿਚੋਂ?
ਕੂੰਨ੍ਹਾਂ ਅੰਮ੍ਰਿਤ ਦੀ ਸ਼ਕਤੀ ਵਖਾਲ ਦਿਤੀ,
ਡੋਲ੍ਹੋ ਨੂਰ ਕਿਰਪਾਨ ਦੀ ਧਾਰ ਵਿਚੋਂ?
ਕਿਕਨ੍ਹਾਂ ਕੇਸਾਂ ਦੀ ਬਾਸ਼ਨਾ ਖਿੱਲਰੀ ਏ,
ਵੇਖਣ ਨਿਕਲਿਆਂ ਮੁਸ਼ਕ ਤਾਤਾਰ ਵਿਚੋਂ?
੫੭.